9.1 C
Toronto
Thursday, October 15, 2026
spot_img
Homeਦੁਨੀਆਅਮਰੀਕਾ ਨੇ ਰੋਕੀ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਮੱਦਦ

ਅਮਰੀਕਾ ਨੇ ਰੋਕੀ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਮੱਦਦ

ਅਮਰੀਕਾ ਨੇ ਰੋਕੀ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਮੱਦਦਪਾਕਿ ਦੇ ਵਿਦੇਸ਼ ਮੰਤਰੀ ਨੇ ਕਿਹਾ- ਇਹ ਪੈਸਾ ਸਾਡਾ, ਅਮਰੀਕਾ ਉਸ ਨੂੰ ਵਾਪਸ ਕਰੇ
ਇਸਲਾਮਾਬਾਦ/ਬਿਊਰੋ ਨਿਊਜ਼
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਰੱਦ ਕਰ ਦਿੱਤੀ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ। ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ‘ਆਪਣਾ ਪੈਸਾ’ ਦੱਸਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਐਸ. ਐਮ. ਕੁਰੈਸ਼ੀ ਨੇ ਕਿਹਾ ਕਿ ਇਹ ਜਿਹੜੇ 30 ਕਰੋੜ ਡਾਲਰ ਹਨ, ਨਾ ਮਦਦ ਦੇ ਰੂਪ ਵਿਚ ਦਿੱਤੇ ਗਏ ਹਨ ਅਤੇ ਨਾ ਸਹਾਇਤਾ ਦੇ ਰੂਪ ਵਿਚ। ਉਨ੍ਹਾਂ ਕਿਹਾ ਕਿ ਹਕੀਕਤ ਹੈ ਕਿ ਇਹ ਪੈਸਾ ‘ਕੋਲੀਸ਼ਨ ਸਪੋਰਟ ਫੰਡ’ ਦੇ ਤੌਰ ਉਤੇ ਆਉਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਡਾ ਪੈਸਾ ਹੈ ਅਤੇ ਉਨ੍ਹਾਂ ਨੇ ਖ਼ਰਚ ਕੀਤਾ ਹੈ। ਕੁਰੈਸ਼ੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਸਾਂਝੇ ਉਦੇਸ਼ ਦੇ ਤਹਿਤ ਉਨ੍ਹਾਂ ਨੇ ਇਹ ਪੈਸਾ ਪਾਕਿਸਤਾਨ ਦੇ ਸਰੋਤਾਂ ਤੋਂ ਖ਼ਰਚ ਕੀਤਾ ਹੈ ਅਤੇ ਅਮਰੀਕਾ ਨੇ ਇਸ ਨੂੰ ਵਾਪਸ ਕਰਨਾ ਸੀ ਪਰ ਉਸ ਨੇ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ।

RELATED ARTICLES
POPULAR POSTS