4 C
Toronto
Saturday, November 8, 2025
spot_img
HomeਕੈਨੇਡਾFrontਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ DC ਘਣਸ਼ਿਆਮ ਥੋਰੀ ਨੇ ਕੀਤਾ ਜਾਰੀ...

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ DC ਘਣਸ਼ਿਆਮ ਥੋਰੀ ਨੇ ਕੀਤਾ ਜਾਰੀ ਵ੍ਹਟਸਐਪ ਨੰਬਰ

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ DC ਘਣਸ਼ਿਆਮ ਥੋਰੀ ਨੇ ਕੀਤਾ ਜਾਰੀ ਵ੍ਹਟਸਐਪ ਨੰਬਰ

ਚੰਡੀਗੜ੍ਹ / ਬਿਊਰੋ ਨੀਊਜ਼

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਪਰਿਸਰ ਵਿਚ ਹੋਰਡਿੰਗ ਲਗਾ ਕੇ ਵਿਜੀਲੈਂਸ ਦੇ ਹੈਲਪਲਾਈਨ ਨੰਬਰ ਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਦਫਤਰ ਵਿਚ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਕੰਮ ਕਰਨ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਦੱਸੇ ਗਏ ਨੰਬਰਾਂ ‘ਤੇ ਜਾਣਕਾਰੀ ਦਿਓ ਤਾਂ ਕਿ ਸਮਾਜ ਵਿਚ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾ ਸਕੇ।

ਥੋਰੀ ਨੇ ਕਿਹਾ ਕਿ ਤੁਹਾਨੂੰ ਆਪਣਾ ਕੰਮ ਜਲਦ ਕਰਵਾਉਣ ਲਈ ਕਿਸੇ ਮੁਲਾਜ਼ਮ ਨੂੰ ਪੈਸਿਆਂ ਦਾ ਲਾਲਚ ਨਹੀਂ ਦੇਣਾ ਚਾਹੀਦਾ ਤੇ ਜੇਕਰ ਕੋਈ ਮੁਲਾਜ਼ਮ ਤੁਹਾਡਾ ਕੰਮ ਪੂਰਾ ਨਾ ਕਰਨ ਬਦਲੇ ਪੈਸੇ ਮੰਗਦਾ ਹੈ ਤਾਂ ਵਿਜੀਲੈਂਸ ਹੈਲਪਲਾਈਨ ਨੰਬਰ 1800 1800 1000 ਜਾਂ ਡਿਪਟੀ ਕਮਿਸ਼ਨਰ ਦਫਤਰ ਦੇ ਵ੍ਹਟਸਐਪ ਨੰਬਰ 79738 67466 ‘ਤੇ ਕਾਲ ਕਰੋ।

RELATED ARTICLES
POPULAR POSTS