ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ’ਚ ਐਸ.ਆਈ.ਟੀ. ਨੇ 27 ਦਸੰਬਰ ਨੂੰ ਫਿਰ ਸੱਦਿਆ December 19, 2023 ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ’ਚ ਐਸ.ਆਈ.ਟੀ. ਨੇ 27 ਦਸੰਬਰ ਨੂੰ ਫਿਰ ਸੱਦਿਆ ਇਸ ਤੋਂ ਪਹਿਲਾਂ ਖਾਤੇ ’ਚ ਟਰਾਂਜੈਕਸ਼ਨ ਸਬੰਧੀ ਹੋਈ ਸੀ ਪੁੱਛਗਿੱਛ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਦੁਬਾਰਾ ਡਰੱਗ ਮਾਮਲੇ ਵਿਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਮਜੀਠੀਆ ਦੀ ਸਿਟ ਸਾਹਮਣੇ ਪੇਸ਼ੀ ਤੋਂ ਬਾਅਦ ਸਿੱਟ ਮੁਖੀ ਏਡੀਜੀਪੀ ਐਮ.ਐਸ. ਛੀਨਾ ਰਿਟਾਇਰ ਹੋ ਜਾਣਗੇ। ਧਿਆਨ ਰਹੇ ਕਿ ਲੰਘੇ ਕੱਲ੍ਹ ਸੋਮਵਾਰ ਨੂੰ ਵੀ ਮਜੀਠੀਆ ਕੋਲੋਂ ਐਸਆਈਟੀ ਨੇ ਪਟਿਆਲਾ ਵਿਚ ਕਰੀਬ 8 ਘੰਟੇ ਪੁੱਛਗਿੱਛ ਕੀਤੀ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਕੋਲੋਂ ਵਿਸ਼ੇਸ਼ ਰੂਪ ’ਚ ਵਿੱਤੀ ਲੈਣ ਦੇਣ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਅਤੇ ਸਿੱਟ ਨੇ ਟਰਾਂਜੈਸ਼ਨ ਮਾਮਲੇ ’ਤੇ ਹੀ ਧਿਆਨ ਕੇਂਦਰਿਤ ਕੀਤਾ ਸੀ। ਧਿਆਨ ਰਹੇ ਕਿ ਪੁਲਿਸ ਨੇ ਮਜੀਠੀਆ ਦੇ ਖਿਲਾਫ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ, ਪਰ ਮਜੀਠੀਆ ਦੀ ਗਿ੍ਰਫਤਾਰੀ ਨੂੰ ਅਦਾਲਤਾਂ ਨੇ ਦੋ ਮਹੀਨੇ ਲਈ ਟਾਲ ਦਿੱਤਾ ਸੀ। ਇਸ ਤੋਂ ਬਾਅਦ ਪੰਜ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਬਿਕਰਮ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਉਧਰ ਦੂਜੇ ਪਾਸੇ ਮਜੀਠੀਆ ਆਰੋਪ ਲਗਾ ਚੁੱਕੇ ਹਨ ਕਿ ਜਿਸ ਮਾਮਲੇ ਵਿਚ ਉਹ ਜੇਲ੍ਹ ’ਚ ਰਹਿ ਕੇ ਆਏ ਹਨ, ਉਸ ਮਾਮਲੇ ’ਚ ਅਜੇ ਤੱਕ ਕੋਈ ਚਾਰਜਸ਼ੀਟ ਹੀ ਦਾਖਲ ਨਹੀਂ ਹੋਈ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ’ਤੇ ਜੋ ਕੇਸ ਪਾਇਆ ਗਿਆ ਹੈ ਕਿ ਇਹ ਅਨੋਖਾ ਐਨ.ਡੀ.ਪੀ.ਐਸ. ਦਾ ਮਾਮਲਾ ਹੈ, ਜਿਸ ਵਿਚ ਪੁਲਿਸ ਨੇ ਕੋਈ ਰਿਕਵਰੀ ਹੀ ਨਹੀਂ ਕੀਤੀ। 2023-12-19 Parvasi Chandigarh Share Facebook Twitter Google + Stumbleupon LinkedIn Pinterest