ਚੀਨ ਦੇ ਗਾਂਸੂ-ਕਿੰਘਾਈ ਸੂਬੇ ’ਚ ਭੂਚਾਲ ਕਾਰਨ 100 ਤੋਂ ਵੱਧ ਮੌਤਾਂ December 19, 2023 ਚੀਨ ਦੇ ਗਾਂਸੂ-ਕਿੰਘਾਈ ਸੂਬੇ ’ਚ ਭੂਚਾਲ ਕਾਰਨ 100 ਤੋਂ ਵੱਧ ਮੌਤਾਂ ਪਾਕਿਸਤਾਨ ’ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਨਾਰਥ ਵੈਸਟ ਵਿਚ ਗਾਂਸੂ ਅਤੇ ਕਿੰਘਾਈ ਸੂਬਿਆਂ ਵਿਚ ਆਏ ਭੂਚਾਲ ਕਾਰਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੀਨ ਦੇ ਭੂਚਾਲ ਨੈਟਵਰਕ ਕੇਂਦਰ ਦੇ ਮੁਤਾਬਕ ਇਸ ਭੂੁਚਾਲ ਦੀ ਗਤੀ 6.2 ਮਾਪੀ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਝਟਕੇ ਪਾਕਿਸਤਾਨ ਵਿਚ ਵੀ ਮਹਿਸੂਸ ਕੀਤੇ ਗਏ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਦੋਵਾਂ ਸੂਬਿਆਂ ਗਾਂਸੂ ਅਤੇ ਕਿੰਘਾਈ ਵਿਚ ਕਰੀਬ 116 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 200 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਵੀ ਹੋਏ ਹਨ। ਗਾਂਸੂ ਸੂਬੇ ਵਿਚ 105 ਅਤੇ ਇਸਦੇ ਗੁਆਂਢੀ ਸੂਬੇ ਕਿੰਘਾਈ ਵਿਚ 11 ਵਿਅਕਤੀਆਂ ਦੀ ਭੂਚਾਲ ਕਾਰਨ ਜਾਨ ਗਈ ਹੈ। ਭੂਚਾਲ ਦਾ ਕੇਂਦਰ ਕਿੰਘਾਈ ਦੀ ਸਰਹੱਦ ਤੋਂ ਕਰੀਬ 5 ਕਿਲੋਮੀਟਰ ਦੂਰ ਗਾਂਸੂ ਦੇ ਜਿਸ਼ਿਆਨ ਕਾਊਂਟੀ ਵਿਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਨੇ ਇਸ ਭੂਚਾਲ ਦੀ ਗਤੀ 5.9 ਦੱਸੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਭੂੁਚਾਲ ਨਾਲ ਚੀਨ ਵਿਚ ਪਾਣੀ ਅਤੇ ਬਿਜਲੀ ਲਾਈਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੈਸਕਿਊ ਟੀਮਾਂ ਨੂੰ ਅਪੀਲ ਕੀਤੀ ਹੈ ਕਿ ਭੂਚਾਲ ਤੋਂ ਪੀੜਤ ਲੋਕਾਂ ਦੀ ਸੁਰੱਖਿਆ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਇਸੇ ਦੌਰਾਨ ਗਾਂਸੂ ਅਤੇ ਨੇੜਲੇ ਸੂਬਿਆਂ ਵਿਚ 1600 ਤੋਂ ਵੱਧ ਫਾਇਰ ਫਾਈਟਰਸ ਨੂੰ ਤਾਇਨਾਤ ਕੀਤਾ ਗਿਆ ਹੈ। 2023-12-19 Parvasi Chandigarh Share Facebook Twitter Google + Stumbleupon LinkedIn Pinterest