Breaking News
Home / ਦੁਨੀਆ / ਸਿਟੀ ਆਫ ਬਰੈਂਪਟਨ ਦੀਆਂ ਫੈਸਿਲਿਟੀਜ਼ ਲਾਈਟਾਂ 30 ਮਾਰਚ ਨੂੰ ਇਕ ਘੰਟੇ ਲਈ ਬੰਦ ਰਹਿਣਗੀਆਂ

ਸਿਟੀ ਆਫ ਬਰੈਂਪਟਨ ਦੀਆਂ ਫੈਸਿਲਿਟੀਜ਼ ਲਾਈਟਾਂ 30 ਮਾਰਚ ਨੂੰ ਇਕ ਘੰਟੇ ਲਈ ਬੰਦ ਰਹਿਣਗੀਆਂ

ਬਰੈਂਪਟਨ : ਸਿਟੀ ਆਫ ਬਰੈਂਪਟਨ ਸ਼ਨੀਵਾਰ 30 ਮਾਰਚ ਨੂੰ ਰਾਤ 8.30 ਤੋਂ 9.30 ਵਜੇ ਤੱਕ ਅਰਥ ਆਵਰ ਦੇ ਮੌਕੇ ‘ਤੇ ਆਪਣੀਆਂ ਫੈਸਿਲਿਟੀਜ਼ ਦੀਆਂ ਲਾਈਟਾਂ ਬੰਦ ਕਰੇਗੀ। ਵਾਤਾਵਰਨ ਦੀ ਸਥਿਰਤਾ ਪ੍ਰਤੀ ਬਰੈਂਪਟਨ ਦੀ ਵਚਨਬੱਧਤਾ ਦੇ ਪ੍ਰਤੀਕ ਦੇ ਤੌਰ ‘ਤੇ ਤੈਅ ਘੰਟੇ ਦੇ ਦੌਰਾਨ ਸਿਟੀ ਦੀਆਂ ਫੈਸਿਲਿਟੀਜ਼ ਵਿਖੇ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਅਤੇ ਬਿਜਲੀ ਦੇ ਉਪਕਰਨ ਬੰਦ ਰਹਿਣਗੇ। ਜੋ ਲਾਈਟਾਂ ਜਨਤਕ ਸੁਰੱਖਿਆ ਸਕਿਓਰਿਟੀ ਜਾਂ ਸੇਵਾ ‘ਤੇ ਅਸਰ ਪਾਉਂਦੀਆਂ ਹਨ, ਉਹ ਚਾਲੂ ਰਹਿਣਗੀਆਂ। ਜਿਵੇਂ ਕਿ ਸਟਰੀਟ ਲਾਈਟਾਂ, ਸਟੈਪ ਲਾਈਟਾਂ, ਪਾਰਕ ਦੀ ਪਗਡੰਡੀ ਦੀਆ ਲਾਈਟਾਂ ਅਤੇ ਪਾਰਕਿੰਗ ਦੀਆਂ ਲਾਈਟਾਂ। ਸਾਰੇ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਅਰਥ ਆਵਰ ਦੇ ਦੌਰਾਨ ਆਪਣੀਆਂ ਗੈਰ ਜ਼ਰੂਰੀ ਲਾਈਟਾਂ ਬੰਦ ਕਰਕੇ ਇਸ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕ੍ਰਿਪਾ ਕਰਕੇ ਇਸ ਘੰਟੇ ਤੋਂ ਬਿਨਾ ਵੀ ਅਜਿਹੇ ਕਦਮ ਚੁੱਕਣ ਤੇ ਵਿਚਾਰ ਕਰੋ ਅਤੇ ਪੂਰਾ ਸਾਲ ਊਰਜਾ ਬਚਾਓ।

Check Also

ਅਰਬਪਤੀ ਹਿੰਦੂਜਾ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਕੋਰਟ ਨੇ ਸੁਣਾਈ ਸਜ਼ਾ

ਹਿੰਦੂਜਾ ਪਰਿਵਾਰ ’ਤੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਦਾ ਲੱਗਿਆ ਆਰੋਪ ਬਿ੍ਰਟੇਨ/ਬਿਊਰੋ ਨਿਊਜ਼ : …