ਟੋਰਾਂਟੋ : ਕੈਨੇਡਾ ਵਿਚ ਵਿਦੇਸ਼ਾ ਤੋਂ ਪੱਕਾ ਵੀਜ਼ਾ ਲੈ ਕੇ ਪੁੱਜਣ ਵਾਲੇ ਨਵੇਂ ਇਮੀਗ੍ਰਾਂਟਾਂ ਦੀ ਗਿਣਤੀ ਕਰੋਨਾ ਕਾਰਨ ਕੁਝ ਘਟੀ, ਪਰ ਲੰਘੇ ਮਹੀਨਿਆਂ ਤੋਂ ਇਸ ਵਿਚ ਲਗਾਤਾਰ ਵਾਧਾ ਹੋਣਾ ਜਾਰੀ ਹੈ । ਹਵਾਈ ਜਹਾਜ਼ਾਂ ਦੀ ਆਮ ਆਵਾਜਾਈ ਭਾਵੇਂ ਅਜੇ ਬੰਦ ਹੈ ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਵੀਜ਼ਾ ਦੀ ਮਿਆਦ ਮੁੱਕਣ ਦਾ ਡਰ ਹੈ, ਜਿਸ ਕਰਕੇ ਉਨ੍ਹਾਂ ਨੂੰ ਜਿਹੜੀ ਵੀ ਕੀਮਤ ‘ਤੇ ਜਿਸ ਵੀ ਵਿਸ਼ੇਸ਼ ਉਡਾਣ ਵਿਚ ਸੀਟ ਮਿਲਦੀ ਹੈ, ਉਹ ਕੈਨੇਡਾ ਪੁੱਜ ਰਹੇ ਹਨ । ਇਸ ਸਮੇਂ 18 ਮਾਰਚ 2020 ਤੋਂ ਪਹਿਲਾ ਜਾਰੀ ਕੀਤੇ ਗਏ ਪੱਕੇ ਵੀਜ਼ਾਧਾਰਕਾਂ ਨੂੰ ਕੈਨੇਡਾ ਵਿਚ ਦਾਖਲ ਕੀਤਾ ਜਾ ਸਕਦਾ ਹੈ । 22 ਮਾਰਚ 2020 ਨੂੰ ਕੈਨੇਡਾ ਵਿਚ ਤਾਲਾਬੰਦੀ ਹੋਣ ਕਾਰਨ ਸਭ ਕੁਝ ਠੱਪ ਹੋ ਗਿਆ ਸੀ ਪਰ ਵਿਸ਼ੇਸ਼ ਜਹਾਜ਼ ਚੱਲਣ ਮਗਰੋਂ ਅਪ੍ਰੈਲ ਵਿਚ 4000 ਦੇ ਕਰੀਬ ਪੱਕੇ ਇਮੀਗ੍ਰਾਂਟ ਕੈਨੇਡਾ ਵਿਚ ਪੁੱਜੇ, ਮਈ ਵਿਚ ਇਹ ਗਿਣਤੀ 11000 ਤੋਂ ਵੱਧ ਗਈ ਅਤੇ ਜੂਨ ਵਿਚ 19000 ਤੋਂ ਜ਼ਿਆਦਾ ਪੱਕੇ ਪਰਵਾਸੀ ਕੈਨੇਡਾ ਪੁੱਜੇ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …