ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੌਮਾਂਤਰੀ ਨਾਰੀ ਦਿਵਸ ਮੌਕੇ ਜਿੱਥੇ ਕਈ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਅੱਜ ਦੇ ਅਗਾਂਹਵਧੂ ਯੁੱਗ ਵਿੱਚ ਵੀ ਔਰਤਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਵਿਤਕਰਾ ਨਿਰੰਤਰ ਜਾਰੀ ਹੈ। ਜਿਸ ਬਾਰੇ ਇੰਸ਼ੋਰੈਂਸ਼ ਦੇ ਖੇਤਰ ਵਿੱਚ ਕੰਮ ਕਰ ਰਹੀ ਅਤੇ ਉੱਘੀ ਸਮਾਜ ਸੇਵਿਕਾ ਮੀਕਾ ਚੀਮਾ ਗਿੱਲ ਦਾ ਕਹਿਣਾ ਹੈ ਕਿ ਔਰਤ ਦੇ ਆਜ਼ਾਦਾਨਾ ਹੱਕ ਸਿਰਫ ਕਾਗਜ਼ਾਂ ਵਿੱਚ ਹੀ ਹਨ,ਭਾਵੇਂ ਸਮੇਂ ਦੇ ਹਿਸਾਬ ਨਾਲ ਤਕਨੀਕੀ ਪੱਖਾਂ ਤੋਂ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੈ ਹੈ ਪਰ ਸਚਾਈ ਇਹ ਹੈ ਕਿ ਔਰਤ ਅੱਜ ਵੀ ਪੁਰਾਤਨ ਸਮਿਆਂ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਪਰ ਮਰਦ ਪ੍ਰਧਾਨ ਸਮਾਜ ਵਿੱਚ ਚੌਧਰ ਅੱਜ ਵੀ ਮਰਦ ਦੀ ਹੀ ਹੈ। ਇਸੇ ਤਰ੍ਹਾਂ ਰੀਅਲ ਅਸਟੇਟ ਦੇ ਖੇਤਰ ਵਿੱਚ ਸਰਗਰਮ ਅਤੇ ਨਾਮਵਰ ਲੇਖਿਕਾ ਨੀਟਾ ਬਲਵਿੰਦਰ ਦਾ ਕਹਿਣਾ ਹੈ ਕਿ ਔਰਤ ਮਰਦਾਂ ਦੇ ਬਰਾਬਰ ਹਰ ਖੇਤਰ ਵਿੱਚ ਬਰਾਬਰ ਦਾ ਕੰਮ ਕਰਕੇ ਘਰ ਚਲਾਉਂਣ ਲਈ ਬਰਾਬਰ ਦੀ ਕਮਾਈ ਕਰਦੀ ਹੈ ਅਤੇ ਫਿਰ ਬੱਚਿਆਂ ਦੀ ਵੀ ਦੇਖਭਾਲ ਕਰਦੀ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਉਸਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਕਿਉਂ? ਲੇਖਿਕਾ ਸੋਨੀਆ ਮਨਜਿੰਦਰ, ਲੇਖਿਕਾ ਪ੍ਰੋ. ਹਰਜਸਪ੍ਰੀਤ ਕੌਰ ਗਿੱਲ, ਰਮਿੰਦਰ ਵਾਲੀਆ ਰੰਮੀ, ਪਰਮਜੀਤ ਕੌਰ ਦਿਓਲ,ਰਿੰਟੂ ਭਾਟੀਆ, ਮਾਲਟਨ ਵੂਮਨ ਕੌਂਸਲ ਤੋਂ ਊਜ਼ਮਾਂ ਇਰਫਾਨ, ਅਰੂਜ਼ ਰਾਜਪੂਤ ਆਦਿ ਦਾ ਕਹਿਣਾ ਹੈ ਕਿ ਔਰਤਾਂ ਜਿੱਥੇ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ ਉੱਥੇ ਹੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਔਰਤਾਂ ਨੂੰ ਹੀ ਨਿਭਾਉਣੀਆਂ ਪੈਂਦੀਆਂ ਹਨ ਅਤੇ ਔਰਤਾਂ ਘਰ ਵਿੱਚ ਮਾਂ, ਸੱਸ, ਭੈਣ, ਧੀ, ਨੂੰਹ, ਪਤਨੀ ਅਤੇ ਹੋਰ ਰਿਸ਼ਤਿਆਂ ਦੇ ਰੂਪ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਜਿੱਥੇ ਪ੍ਰਪੱਕ ਤੌਰ ‘ਤੇ ਮਜ਼ਬੂਤੀ ਨਾਲ ਜੋੜ ਕੇ ਰੱਖਦੀਆਂ ਹਨ, ਉੱਥੇ ਹੀ ਅਬਲਾ ਨਾਰੀ ਦਾ ਖਿਤਾਬ ਵੀ ਉਹਨਾਂ ਦੀ ਝੋਲੀ ਹੀ ਪਾਇਆ ਜਾਂਦਾ ਹੈ ਅਤੇ ਇਹ ਔਰਤ ਮਰਦ ਦਾ ਪਾੜਾ ਲਗਾਤਾਰ ਬਰਕਰਾਰ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …