ਲਗਾਤਾਰ 8ਵੀਂ ਵਾਰ ਬਣੇ ਨੰਬਰ ਇਕ ਰਿਐਲਟਰ
ਐਬਟਸਫੋਰਡ : ਪਲੈਨਿਟ ਗਰੁੱਪ ਰਿਐਲਿਟੀ ਵੱਲੋਂ ਸਾਲਾਨਾ ਐਵਾਰਡ ਸਮਾਗਮ ਇੱਥੋਂ ਦੇ ਧਾਲੀਵਾਲ ਬੈਂਕੁਟ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 8ਵੀਂ ਵਾਰ ‘ਬਿਹਤਰੀਨ ਰਿਐਲਟਰ’ ਵਜੋਂ ਇਨਾਮ ਹਾਸਿਲ ਕੀਤਾ। ਉਨ੍ਹਾਂ ”ਨੰਬਰ ਇੱਕ ਆਊਟਸਟੈਂਡਿੰਗ ਐਵਾਰਡ ਟੋੌਪ ਸੇਲਸ ਯੂਨਿਟ” ਖੇਤਰ ਵਿੱਚ ਹਾਸਲ ਕੀਤਾ, ਜਦਕਿ ਟੌਪ ਡਾਲਰ ਵੌਲੀਅਮ ਐਵਾਰਡ ਲਈ ਵੀ ਉਹ ਜੇਤੂ ਰਹੇ। ਡਾ. ਧਾਲੀਵਾਲ ਨੂੰ ”ਪਲੈਨਿਟ ਡਾਇਮੰਡ ਐਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਫਰੀਜ਼ਰ ਵੈਲੀ ਰੀਅਲ ਅਸਟੇਟ ਬੋਰਡ ਦੇ ਚਾਰ ਹਜ਼ਾਰ ਤੋਂ ਵੱਧ ਮੈਂਬਰਾਂ ਵਿੱਚੋਂ ਗੁਰਵਿੰਦਰ ਸਿੰਘ 2021 ਸਾਲ ਲਈ ‘ਸੇਲਜ਼ ਅਤੇ ਡਾਲਰ ਵੋੌਲੀਅਮ’ ਵਿਚ ਪਹਿਲੇ ਸਥਾਨ ‘ਤੇ ਆਏ ਹਨ। ਪਲੈਨਿਟ ਗਰੁੱਪ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਮੂਹ ਭਾਈਚਾਰੇ ਦੇ ਲਗਾਤਾਰ ਪੰਦਰਾਂ ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਸਦਕਾ ਬੇਮਿਸਾਲ ਸਫ਼ਲਤਾ ਲਈ ਧੰਨਵਾਦੀ ਹਨ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …