ਛੁੱਟੀਆਂ ਦਾ ਮੌਸਮ ਹਰ ਕਿਸੇ ਲਈ ਬਹੁਤ ਵਿਅਸਤ ਹੋ ਸਕਦਾ ਹੈ। ਇਸ ਵਿੱਚ ਨਵਾਂ ਘਰ ਬਣਾਉਣ ਦਾ ਕੰਮ ਜੋੜੋ ਅਤੇ ਇਹ ਸਮਾਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਖਾਸ ਤੌਰ ‘ਤੇ ਚੁਣੌਤੀ ਭਰਿਆ ਹੋ ਸਕਦਾ ਹੈ। ਨਵੀਂ ਜਗ੍ਹਾ ‘ਤੇ ਸੈਟਲ ਹੋਣ ਦੇ ਨਾਲ-ਨਾਲ ਕਰਨ ਵਾਲੇ ਕੰਮਾਂ ਦੀ ਇੱਕ ਲੰਮੀ ਸੂਚੀ ਵੀ ਬਣ ਜਾਂਦੀ ਹੈ, ਪਰ ਮਾਰਕੀਟ ਵਿੱਚ ਉਪਲਬਧ ਨਵੀਨਤਾਕਾਰੀ ਮੋਬਾਈਲ ਐਪਾਂ ਅਤੇ ਔਨਲਾਈਨ ਸੇਵਾਵਾਂ ਤੁਹਾਡੀ ਯਾਤਰਾ ਨੂੰ ਥੋੜ੍ਹਾ ਆਸਾਨ ਬਣਾ ਸਕਦੀਆਂ ਹਨ।
ਚੈੱਕਆਊਟ ‘ਤੇ ਸਮਾਂ ਬਚਾਉਣ ਅਤੇ ਆਪਣੀ ਖਰੀਦਦਾਰੀ ਸੂਚੀ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ, RBC Mobile ਵਰਗੀਆਂ ਮੋਬਾਈਲ ਭੁਗਤਾਨ ਐਪਾਂ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਦੇ ਮਾਧਿਅਮ ਨਾਲ ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ ਰੋਜ਼ਾਨਾ ਦੇ ਭੁਗਤਾਨ ਕਰ ਸਕਦੇ ਹੋ।
ਦੇਖਣਾ ਚਾਹੁੰਦੇ ਹੋ ਕਿ ਤੁਸੀਂ ਆਪਣੇ ਖਰਚੇ ‘ਤੇ ਕਿਵੇਂ ਧਿਆਨ ਰੱਖ ਰਹੇ ਹੋ? RBC Mobile ਨਾਲ ਤੁਸੀਂ ਘੁੰਮਦੇ-ਫਿਰਦੇ ਵੀ ਆਪਣੇ ਖਾਤੇ ਵਿਚਲਾ ਬਕਾਇਆ ਦੇਖ ਸਕਦੇ ਹੋ ਅਤੇ ਆਸਾਨੀ ਨਾਲ ਆਪਣੇ ਬਿਲਾਂ ਦਾ ਭੁਗਤਾਨ ਕਰ ਸਕਦੇ ਹੋ ਅਤੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਤੁਸੀਂ ਟੈਕਸਟ ਸੁਨੇਹੇ ਜਾਂ ਈਮੇਲ ਦੇ ਰਾਹੀਂ ਦੇਸ਼ ਦੇ ਦੂਜੇ ਪਾਸੇ ਆਪਣੇ ਦੋਸਤਾਂ ਨੂੰ ਮੁਫਤ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਕੀ ਤੁਸੀਂ ਛੁੱਟੀਆਂ ਦੀ ਮਸਤੀ ਨੂੰ ਆਪਣੇ ਘਰੇਲੂ ਦੇਸ਼ ਵਿੱਚ ਆਪਣੇ ਪਿਆਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਤੁਸੀਂ RBC International Money Transfer ਦੀ ਵਰਤੋਂ ਕਰਦੇ ਹੋਏ RBC Online Banking ਦੇ ਮਾਧਿਅਮ ਨਾਲ ਕਿਸੇ ਵੀ ਸਮੇਂ ਇੱਕ ਫਲੈਟ ਫੀਸ ‘ਤੇ ਕਿਸੇ ਦੂਜੇ ਦੇਸ਼ ਵਿੱਚ ਪੈਸੇ ਭੇਜ ਸਕਦੇ ਹੋ।
”ਆਪਣੀਆਂ ਰੋਜ਼ਾਨਾ ਦੀਆਂ ਜ਼ਿੰਦਗੀਆਂ ਚਲਾਉਣ ਲਈ, ਅਤੇ ਖਾਸ ਕਰਕੇ ਛੁੱਟੀਆਂ ਦੇ ਮੌਸਮ ਦੇ ਦੌਰਾਨ, ਸਹੂਲਤ ਅਤੇ ਪਹੁੰਚਯੋਗਤਾ ਮਹੱਤਵਪੂਰਨ ਹਨ। ਸਾਲ ਦੇ ਇਸ ਵਿਅਸਤ ਸਮੇਂ ਨੂੰ ਥੋੜ੍ਹਾ ਆਸਾਨ ਬਣਾਉਣ ਲਈ RBC ਡਿਜੀਟਲ ਸਾਧਨ ਮੁਹੱਈਆ ਕਰਦਾ ਹੈ, ਭਾਵੇਂ ਇਹ ਇਲੈਕਟ੍ਰੋਨਿਕ ਤਰੀਕੇ ਨਾਲ ਪੈਸੇ ਭੇਜਣਾ ਹੋਵੇ ਜਾਂ ਆਖਰੀ ਸਮੇਂ ‘ਤੇ ਕੋਈ ਚੀਜ਼ ਲੈਣ ਲਈ ਜਲਦੀ ਨਾਲ ਕਰਿਆਨੇ ਦੀ ਦੁਕਾਨ ‘ਤੇ ਰੁਕਣਾ ਹੋਵੇ,” RBC ਵਿਖੇ ਬਹੁ-ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਆਇਵੀ ਚਿਉ (Ivy Chiu) ਕਹਿੰਦੀ ਹੈ।
ਸੁਰੱਖਿਆ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਕੀ ਸਹੂਲਤ, ਉਹ ਅੱਗੇ ਕਹਿੰਦੀ ਹੈ। ਆਇਵੀ (Ivy) ਨਵੇਂ ਆਉਣ ਵਾਲਿਆਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੰਦੀ ਹੈ ਕਿ ਉਹ ਮੋਬਾਈਲ ਸੁਰੱਖਿਆ ਦੇ ਹੇਠਾਂ ਦਿੱਤੇ ਪੰਜ ਸੁਝਾਅ ਪੂਰੇ ਕਰਨ :
ਪਾਸਵਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਨੂੰ ਆਪਣੇ ਮੋਬਾਈਲ ਡਿਵਾਈਸ ‘ਤੇ ਸਟੋਰ ਕਰਨ ਤੋਂ ਬਚੋ
ਆਪਣੇ ਮੋਬਾਈਲ ਡਿਵਾਈਸ ਨੂੰ ਪਾਸਵਰਡ ਨਾਲ ਸੁਰੱਖਿਅਤ ਕਰੋ ਅਤੇ ਵਰਤੋਂ ਵਿੱਚ ਨਾ ਹੋਣ ‘ਤੇ ਇਸ ਨੂੰ ਲੌਕ ਕਰੋ
ਆਪਣੇ ਆਲੇ-ਦੁਆਲੇ ਬਾਰੇ ਜਾਣਕਾਰ ਬਣੋ, ਅਤੇ ਜੇ ਤੁਹਾਡੇ ਆਸ-ਪਾਸ ਹੋਰ ਲੋਕ ਦੇਖ ਸਕਣ ਤਾਂ ਸੰਵੇਦਨਸ਼ੀਲ ਜਾਣਕਾਰੀ ਟਾਈਪ ਨਾ ਕਰੋ
ਆਪਣੇ ਖਾਤਿਆਂ ਦੀ ਨਿਯਮਿਤ ਰੂਪ ਵਿੱਚ ਨਿਗਰਾਨੀ ਕਰੋ ਅਤੇ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰੋ
ਸੰਵੇਦਨਸ਼ੀਲ ਔਨਲਾਈਨ ਐਂਟਰੀਆਂ ਲਈ ਜਨਤਕ wi-fi ਦੀ ਵਰਤੋਂ ਕਰਨ ਤੋਂ ਬਚੋ
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਕਿ ਤੁਸੀਂ ਤੇਜ਼ੀ ਅਤੇ ਆਸਾਨੀ ਨਾਲ ਕਿਵੇਂ ਸੈਟਲ ਹੋ ਸਕਦੇ ਹੋ, ਇਸ ਵੈਬਸਾਈਟ ‘ਤੇ ਜਾਓ: http://www.rbc.com/newcomers
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …