Breaking News
Home / ਕੈਨੇਡਾ / ਚੁਣੇ ਜਾਣ ਉੱਤੇ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਾਵਾਂਗੇ : ਹੌਰਵਥ

ਚੁਣੇ ਜਾਣ ਉੱਤੇ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਾਵਾਂਗੇ : ਹੌਰਵਥ

ਮੱਧ ਵਰਗੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਬਿਹਤਰੀ ਲਈ ਕਰਾਂਗੇ ਕੰਮ
ਟੋਰਾਂਟੋ/ਬਿਊਰੋ ਨਿਊਜ਼
40 ਹਜ਼ਾਰ ਡਾਲਰ ਜਾਂ ਇਸ ਤੋਂ ਵੀ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਤੇ ਰੋਜ਼ਾਨਾ ਔਸਤਨ 12 ਡਾਲਰ ਕਮਾਉਣ ਵਾਲਿਆਂ ਲਈ ਐਨਡੀਪੀ ਆਗੂ ਐਂਡਰੀਆ ਹੌਰਵਥ ਵੱਲੋਂ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਏ ਜਾਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਜੂਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਐਨਡੀਪੀ ਦੀ ਜਿੱਤ ਹੋਣ ਦੀ ਸੂਰਤ ਵਿੱਚ ਹੌਰਵਥ ਨੇ ਇਹ ਵਾਅਦਾ ਕੀਤਾ।
ਟੋਰਾਂਟੋ ਦੇ ਵੈਸਟਰਨ ਹਸਪਤਾਲ ਵਿੱਚ ਲਾਂਚ ਕੀਤੇ ਗਏ ਪਲੇਟਫਾਰਮ ਵਿੱਚ ਇਹ ਨਾਅਰਾ ਦਿੱਤਾ ਗਿਆ ਕਿ ਚੇਂਜ ਫੌਰ ਦ ਬੈਟਰ। ਲਿਬਰਲਾਂ ਦੇ ਨਵੇਂ ਮੁਫਤ ਡੇਅਰਕੇਅਰ ਪਲੈਨ, ਜੋ ਕਿ ਪ੍ਰੀਸਕੂਲਰਜ਼ : ਜਿਨਾਂ ਦੀ ਉਮਰ ਢਾਈ ਸਾਲ ਤੋਂ ਲੈ ਕੇ ਜੂਨੀਅਰ ਕਿੰਡਰਗਾਰਟਨ ਤੱਕ ਹੀ ਸੀਮਤ ਹੈ, ਦੀ ਗੱਲ ਕਰਦਿਆਂ ਹੌਰਵਥ ਨੇ ਆਖਿਆ ਕਿ ਸਾਡੀ ਯੋਜਨਾ ਤੁਹਾਡੇ ਨਿੱਕੇ ਬੱਚਿਆਂ ਦੀ ਉਮਰ ਉੱਤੇ ਅਧਾਰਿਤ ਨਹੀਂ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਰਿਆਂ ਕੋਲ ਕਿਫਾਇਤੀ ਚਾਈਲਡ ਕੇਅਰ ਹੋਵੇ। ਹੌਰਵਥ ਨੇ ਆਖਿਆ ਕਿ ਉਹ ਆਪਣੇ ਪਹਿਲੇ ਚਾਰ ਸਾਲਾਂ ਵਿੱਚ ਚਾਈਲਡ ਕੇਅਰ ਥਾਵਾਂ ਦੀ ਗਿਣਤੀ 50 ਫੀਸਦੀ ਤੱਕ ਵਧਾਵੇਗੀ। ਉਨਾਂ ਇਹ ਦਾਅਵਾ ਵੀ ਕੀਤਾ ਕਿ 15 ਸਾਲਾਂ ਦੇ ਲਿਬਰਲਾਂ ਦੇ ਰਾਜ ਤੋਂ ਬਾਅਦ ਹੁਣ 7 ਜੂਨ ਮਗਰੋਂ ਤਬਦੀਲੀ ਆ ਕੇ ਰਹੇਗੀ। ਉਨਾਂ ਪੀਸੀ ਪਾਰਟੀ ਆਗੂ ਡੱਗ ਫੋਰਡ ਦੀ ਗੱਲ ਕਰਦਿਆਂ ਆਖਿਆ ਕਿ ਜੇ ਤੁਸੀਂ ਕੈਥਲੀਨ ਵਿੰਨ ਦੀ ਥਾਂ ਉੱਤੇ ਫੋਰਡ ਨੂੰ ਚੁਣਦੇ ਹੋ ਤਾਂ ਇਹ ਬਦ ਤੋਂ ਬਦਤਰ ਵਾਲੀ ਗੱਲ ਹੈ।
ਉਨਾਂ ਆਖਿਆ ਕਿ ਐਨਡੀਪੀ ਸਰਕਾਰ ਕਾਰਪੋਰੇਟ ਟੈਕਸ 11.5 ਫੀ ਸਦੀ ਤੋਂ ਵਧਾ ਕੇ 13 ਫੀਸਦੀ ਕਰੇਗੀ, ਵੱਡੀਆਂ ਕਾਰੋਬਾਰੀ ਚੋਰਮੋਰੀਆਂ ਨੂੰ ਬਦਲਿਆ ਜਾਵੇਗਾ ਤੇ 220,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਪਰਸਨਲ ਇਨਕਮ ਟੈਕਸ ਵਿੱਚ ਵੀ ਇੱਕ ਫੀਸਦੀ ਵਾਧਾ ਕੀਤਾ ਜਾਵੇਗਾ ਤੇ ਜਿਨਾਂ ਦੀ ਕਮਾਈ 300,000 ਡਾਲਰ ਹੈ ਉਨਾਂ ਲਈ ਦੋ ਫੀਸਦੀ ਅੰਕ ਦਾ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 90,000 ਡਾਲਰ ਤੋਂ ਵੱਧ ਦੀਆਂ ਲਗਜ਼ਰੀ ਕਾਰਾਂ ਤੇ ਐਸਯੂਵੀਜ਼ ਉੱਤੇ ਤਿੰਨ ਫੀ ਸਦੀ ਸਰਚਾਰਜ ਵਸੂਲਿਆ ਜਾਵੇਗਾ। ਉਨਾਂ ਆਖਿਆ ਕਿ ਅਸੀਂ ਮੱਧ ਵਰਗੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਹਿਫਾਜ਼ਤ ਕਰਾਂਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …