Breaking News
Home / ਕੈਨੇਡਾ / ਓਪੀਆਡ ਨਾਲ ਬੀਤੇ ਸਾਲ ‘ਚ ਕੈਨੇਡਾ ‘ਚ ਚਾਰ ਹਜ਼ਾਰ ਲੋਕਾਂ ਦੀ ਗਈ ਜਾਨ

ਓਪੀਆਡ ਨਾਲ ਬੀਤੇ ਸਾਲ ‘ਚ ਕੈਨੇਡਾ ‘ਚ ਚਾਰ ਹਜ਼ਾਰ ਲੋਕਾਂ ਦੀ ਗਈ ਜਾਨ

ਨਵੇਂ ਅੰਕੜਿਆਂ ਤੋਂ ਸਾਹਮਣੇ ਆਏ ਤੱਥ
ਟੋਰਾਂਟੋ/ ਬਿਊਰੋ ਨਿਊਜ਼
ਬੀਤੇ ਇਕ ਸਾਲ ‘ਚ ਪੂਰੇ ਕੈਨੇਡਾ ‘ਚ ਓਪੀਆਡ ਦੇ ਕਾਰਨ ਕਰੀਬ ਚਾਰ ਹਜ਼ਾਰ ਲੋਕਾਂ ਦੀ ਜਾਨ ਗਈ। ਹੁਣ ਸਰਕਾਰ ਸਖ਼ਤੀ ਨਾਲ ਦਵਾਈਆਂ ਨੂੰ ਓਪੀਆਡ ਦੀ ਮਾਰਕੀਟਿੰਗ ਡਾਕਟਰਾਂ ਵਲੋਂ ਕਰਨ ਤੋਂ ਰੋਕਣ ਜਾ ਰਹੀ ਹੈ ਤਾਂ ਜੋ ਇਨ੍ਹਾਂ ਮੌਤਾਂ ਦੇ ਵੱਧਦੇ ਅੰਕੜਿਆਂ ਨੂੰ ਘੱਟ ਕੀਤਾ ਜਾ ਸਕੇ। ઠ
ਇਨ੍ਹਾਂ ਚਾਰ ਹਜ਼ਾਰ ਲੋਕਾਂ ‘ਚ ਜ਼ਿਆਦਾ ਗਿਣਤੀ ਪੁਰਸ਼ਾਂ ਦੀ ਹੈ ਅਤੇ ਫੇਂਟਾਨਾਇਲ ਸਪੱਸ਼ਟ ਤੌਰ ‘ਤੇ ਪ੍ਰਮੁੱਖ ਦੋਸ਼ੀ ਹੈ। ਇਨ੍ਹਾਂ ਅੰਕੜਿਆਂ ਦੇ ਨਾਲ ਹੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰ ਇਨ੍ਹਾਂ ਦਵਾਈ ਕੰਪਨੀਆਂ ਨੂੰ ਓਪੀਆਡ ਦੀ ਮਾਰਕੀਟਿੰਗ ਡਾਕਟਰਾਂ ਵਲੋਂ ਕਰਨ ਤੋਂ ਰੋਕੇਗੀ।
ਡਾ. ਥੈਰੇਸਾ ਟੈਮ, ਚੀਫ਼ ਪਬਲਿਕ ਹੈਲਥ ਆਫ਼ਿਸਰ, ਕੈਨੇਡਾ ਨੇ ਕਿਹਾ ਕਿ ਸਾਲ 2016 ਵਿਚ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤਿੰਨ ਹਜ਼ਾਰ ਸੀ ਜੋ ਕਿ ਸਾਲ 2017 ‘ਚ ਚਾਰ ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਓਪੀਆਡ ਨਾਲ ਸਬੰਧਤ 72 ਫ਼ੀਸਦੀ ਮਾਮਲਿਆਂ ‘ਚ ਹੋਈ ਮੌਤ ਦਾ ਮੁੱਖ ਕਾਰਨ ਫੇਂਟਨਾਇਲ ਹੀ ਸੀ। ਕੁਝ ਮਾਮਲਿਆਂ ‘ਚ ਇਸ ਦੀ ਓਵਰਡੋਜ਼ ਵੀ ਮੌਤ ਦਾ ਪ੍ਰਮੁੱਖ ਕਾਰਨ ਸੀ। ਉਨ੍ਹਾਂ ਨੇ ਦੱਸਿਆ ਕਿ ਸਾਲ 2017 ‘ਚ ਹੋਈਆਂ ਜ਼ਿਆਦਾ ਮੌਤਾਂ 30 ਤੋਂ 39 ਸਾਲ ਦੇ ਵਿਚਾਲੇ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਲਗਾਤਾਰ ਕੀਮਤ ਜੀਵਨ ਗੁਆ ਰਹੇ ਹਾਂ। ਪਰਿਵਾਰ ਆਪਣੇ ਮੈਂਬਰਾਂ ਅਤੇ ਲੋਕ ਆਪਣੇ ਦੋਸਤਾਂ ਅਤੇ ਕਰੀਬੀਆਂ ਨੂੰ ਗੁਆ ਰਹੇ ਹਨ। ਇਸ ਨਾਲ ਕੈਨੇਡਾ ਦੇ ਸਾਰੇ ਵਰਗਾਂ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ।
ਹੈਲਥ ਕੈਨੇਡਾ ਦੀ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਮਾਰਕੀਟਿੰਗ ਪ੍ਰੈਕਟਿਸ ‘ਚ ਹੈਲਥ ਪ੍ਰੋਫ਼ੈਸ਼ਨਲਸ ਤੋਂ ਇਸ ਪ੍ਰਕਿਰਿਆ ‘ਚ ਬਦਲਾਓ ਆ ਰਿਹਾ ਹੈ। ਦਵਾਈ ਕੰਪਨੀਆਂ ਕਈ ਤਰ੍ਹਾਂ ਦੇ ਤਰੀਕੇ ਵਰਤੋਂ ਵਿਚ ਲਿਆਉਂਦੀਆਂ ਹਨ, ਜਿਨ੍ਹਾਂ ਵਿਚ ਮੈਡੀਕਲ ਜਨਰਲਸ ‘ਚ ਇਸ਼ਤਿਹਾਰ ਤੋਂ ਲੈ ਕੇ ਕਾਨਫਰੰਸਾਂ ‘ਚ ਪ੍ਰੈਜ਼ੇਟੇਸ਼ਨ ਦੇ ਨਾਲ ਹੀ ਡਾਕਟਰਾਂ ਦੇ ਦਫ਼ਤਰ ‘ਚ ਵੀ ਦਵਾਈਆਂ ਨੂੰ ਪ੍ਰਮੁੱਖਤਾ ਨਾਲ ਰੱਖਿਆ ਜਾਂਦਾ ਹੈ। ਸਰਕਾਰ ਹੁਣ ਇਨ੍ਹਾਂ ‘ਤੇ ਰੋਕ ਲਗਾਵੇਗੀ। ਇਸ ਦਵਾਈ ਨਾਲ ਸਭ ਤੋਂ ਜ਼ਿਆਦਾ ਅਸਰ ਬ੍ਰਿਟਿਸ਼ ਕੋਲੰਬੀਆ ‘ਤੇ ਪਿਆ ਹੈ, ਜਿੱਥੇ 1399 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਅਤੇ ਸਾਲ 2016 ‘ਚ ਇਹ ਅੰਕੜਾ ਉਥੇ 974 ਸੀ। ਓਨਟਾਰੀਓ ‘ਚ ਇਹ ਅੰਕੜਾ 1125 ਰਿਹਾ ਹੈ ਅਤੇ ਸਾਲ 2016 ‘ਚ ਇਹ 726 ਹੀ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …