-1.1 C
Toronto
Thursday, March 12, 2026
spot_img
Homeਕੈਨੇਡਾਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਤੇ ਜੀਟੀਏ ਲਈ ਜਾਰੀ ਕੀਤੀ ਹੀਟ ਵਾਰਨਿੰਗ

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਤੇ ਜੀਟੀਏ ਲਈ ਜਾਰੀ ਕੀਤੀ ਹੀਟ ਵਾਰਨਿੰਗ

ਟੋਰਾਂਟੋ : ਐਨਵਾਇਰਮੈਂਟ ਕੈਨੇਡਾ (ਈ ਸੀ) ਵੱਲੋਂ ਐਤਵਾਰ ਨੂੰ ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ। ਇੱਕ ਬਿਆਨ ਵਿੱਚ ਫੈਡਰਲ ਏਜੰਸੀ ਨੇ ਆਖਿਆ ਕਿ ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਨਮੀ ਰਹਿਣ ਕਾਰਨ ਇਹ 40 ਡਿਗਰੀ ਸੈਲਸੀਅਸ ਤੱਕ ਮਹਿਸੂਸ ਹੋ ਸਕਦਾ ਹੈ। ਰਾਤ ਸਮੇਂ ਤਾਪਮਾਨ 21 ਤੋਂ 23 ਡਿਗਰੀ ਸੈਲਸੀਅਸ ਰਹਿਣ ਨਾਲ ਥੋੜ੍ਹੀ ਰਾਹਤ ਮਿਲ ਸਕਦੀ ਹੈ। ਇਹ ਚੇਤਾਵਨੀ ਦੱਖਣ-ਪੱਛਮੀ ਉਨਟਾਰੀਓ ਜਿਸ ਵਿੱਚ ਯੌਰਕ, ਪੀਲ, ਦਰਹਾਮ ਤੇ ਹਾਲਟਨ ਰੀਜਨ ਸ਼ਾਮਲ ਹੋਣਗੇ ਲਈ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੈਮਿਲਟਨ, ਲੰਡਨ, ਵਾਟਰਲੂ ਵੀ ਇਸ ਵਾਰਨਿੰਗ ਤਹਿਤ ਆਉਂਦੇ ਹਨ। ਵਿੰਡਸਰ ਵਰਗੇ ਇਲਾਕੇ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ।

 

RELATED ARTICLES
POPULAR POSTS