ਬਰੈਂਪਟਨ : ਪਿਛਲੇ ਲੰਮੇ ਸਮੇ ਤੋਂ ਬਰੈਂਪਟਨ ਦੀਆਂ ਲੱਗਭਗ ਸਾਰੀਆਂ ਸੀਨੀਅਰ ਕਲੱਬਾਂ ‘ਚ ਆਪਸੀ ਸਾਂਝ ਤੇ ਤਾਲਮੇਲ ਰੱਖਣ ਲਈ ਤੇ ਉਹਨਾਂ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਬਣੀ ਹੋਈ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਬਰੈਂਪਟਨ ਵਲੋਂ 13 ਅਗਸਤ ਦਿਨ ਸਨਿਚਰਵਾਰ ਨੂੰ ਮਲਟੀਕਲਚਰਲ ਕੈਨੇਡਾ ਡੇਅ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਟੀਵਲ ਸੇਵ ਮੈਕਸ ਸੋਕਰ ਸੈਟਰ ਜੋ ਡੈਕਸੀ ਰੋਡ ਅਤੇ ਸੈਡਲਵੁਡ ਪਾਰਕ ਵੇ ਦੇ ਇੰਟਰ ਸ਼ੈਕਸ਼ਨ ‘ਤੇ ਸਥਿਤ ਹੈ, ਵਿਖੇ ਖੁਲੇ ਹਾਲ ਵਿੱਚ ਸਵੇਰੇ 11ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲਗਾਤਾਰ ਚੱਲੇਗਾ। ਇਸ ਵਿੱਚ ਜਿਥੇ ਆਪਣੀਆਂ ਅਗਾਂਹਵਧੂ ਲਿਖਤਾਂ ਤੇ ਵਿਚਾਰਾਂ ਰਾਹੀ ਕੈਨੇਡਾ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਵਿਚ ਪ੍ਰਮੁੱਖਤਾ ਨਾਲ ਯੋਗਦਾਨ ਪਾ ਰਹੇ ਬੁੱਧੀਜੀਵੀ ਤੇ ਲਿਖਾਰੀ ਆਪਣੇ ਵਿਚਾਰ ਰੱਖਣਗੇ, ਓਥੇ ਸਟੌਪ ਡਾਇਬਟੀਜ਼ ਸੰਸਥਾ ਦੇ ਮੁਖੀ ਡਾਕਟਰ ਹਰਪ੍ਰੀਤ ਸਿੰਘ ਬਜਾਜ ਵੀ ਸੀਨੀਅਰਜ ਨੂੰ ਡਾਇਬਟੀਜ਼ ਤੋਂ ਬਚਾ ਲਈ ਵਡਮੁੱਲੇ ਟਿਪਸ ਦੇਣਗੇ। ਇਸਦੇ ਨਾਲ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਔਜਲਾ ਬਦ੍ਰਰਜ ਵੱਲੋ ਸੰਗੀਤਕ ਪ੍ਰੋਗਰਾਮ ਤੇ ਸੰਗੀਤਕ ਮੰਡਲੀ ਭਦੌੜ ਵੱਲੋ ਅਗਾਂਹ ਵਧੂ ਸਹਿਤਕ ਰੰਗ ਬਿਖੇਰੇ ਜਾਣਗੇ।
ਗਿੱਧੇ ਭੰਗੜੇ ਦੀਆ ਟੀਮਾਂ ਵੀ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਗੀਆਂ। ਇਸਦੇ ਨਾਲ ਹੀ ਸਰੋਕਾਰਾਂ ਦੀ ਅਵਾਜ ਵਾਲੇ ਹਰਬੰਸ ਸਿੰਘ ਤੇ ਦਵਿੰਦਰ ਸਿੰਘ ਤੂਰ ਵੱਲੋ ਅਗਾਂਹਵਧੂ ਇਨਕਲਾਬੀ ਸਹਿਤ ਦੀਆਂ ਕਿਤਾਬਾਂ ਦਾ ਸਟਾਲ ਲਾਇਆ ਜਾਵੇਗਾ।
ਸਾਰਾ ਸਮਾਂ ਖਾਣ ਪੀਣ, ਖਾਸਕਰ ਸਿਹਤਮੰਦ ਪਰ ਸਵਾਦੀ ਫੂਡ ਦੀ ਸਪਲਾਈ ਜਾਰੀ ਰਹੇਗੀ। ਆਪਾਂ ਦੋ ਸਾਲ ਤੋਂ ਵੱਧ ਸਮਾਂ ਕਰੋਨਾਂ ਮਹਾਮਾਰੀ, ਜਿਸ ਕਾਰਨ ਦੁਨੀਆ ਭਰ ਵਿੱਚ ਲੱਖਾਂ ਕੀਮਤੀ ਜਾਨਾਂ ਅਜਾਈ ਚਲੀਆਂ ਗਈਆਂ ਹਨ, ਦਾ ਸੰਤਾਪ ਭੋਗ ਕੇ ਤੇ ਇਕ ਦੂਜੇ ਤੋਂ ਡਰਦੇ ਮੂੰਹ ਲਕੋ ਕੇ ਦਿਨ ਕਟੀ ਕੀਤੀ ਹੈ, ਹੁਣ ਦੁਬਾਰਾ ਹੈਲਥ ਸਿਸਟਮ ਵਿੱਚ ਕੰਮ ਕਰ ਰਹੇ ਅਣਗਿਣਤ ਡਾਕਟਰ ਨਰਸਾਂ ਤੇ ਹੋਰ ਕਾਮਿਆਂ ਦੀ ਅਣਥੱਕ ਕੋਸ਼ਿਸ਼ ਤੇ ਕੁਰਬਾਨੀ ਸਦਕਾ ਤੇ ਸਿਹਤ ਵਿਗਿਆਨ ਦੇ ਮਾਹਰਾਂ ਵੱਲੋ ਵੈਕਸੀਨ ਦੀ ਖੋਜ ਨਾਲ ਇਸ ਮਹਾਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਕਾਮਯਾਬ ਹੋਏ ਹਾਂ। ਇਸ ਲਈ ਆਉ ਇਕ ਵਾਰ ਫਿਰ ਆਪਣੇ ਹਾਣੀਆਂ ਤੇ ਮਿੱਤਰ ਪਿਆਰਿਆਂ ਨਾਲ ਮਸਕਰਾਉਦੇ ਹੋਏ ਜੁੜ ਬੈਠੀਏ ਤੇ ਵਧੀਆ ਫੈਸਟੀਵਲ ਦਾ ਅਨੰਦ ਮਾਣੀਏ।
ਹੋਰ ਜਾਣਕਾਰੀ ਹੇਠ ਲਿਖੇ ਕਿਸੇ ਵੀ ਪ੍ਰਬੰਧਕ ਨੂੰ ਕਾਲ ਕੀਤੀ ਜਾ ਸਕਦੀ ਹੈ। ਜੰਗੀਰ ਸਿੰਘ ਸੈਂਹਬੀ (ਪ੍ਰਧਾਨ) 416 409 0126, ਰਣਜੀਤ ਸਿੰਘ ਤੱਗੜ (ਉਪ ਪ੍ਰਧਾਨ) 416 878 3711, ਪ੍ਰੀਤਮ ਸਿੰਘ ਸਰਾਂ (ਸਕੱਤਰ) 416 833 0567, ਅਮਰੀਕ ਸਿੰਘ ਕੁਮਰੀਆ (ਵਿੱਤ ਸਕੱਤਰ) 647 998 7253, ਮਹਿੰਦਰ ਸਿੰਘ ਮੋਹੀ (ਮੀਡੀਆ ਐਡਵਾਈਜ਼ਰ) 416 659 1232, ਡਰੈਕਟਰਜ ਪ੍ਰਿੰ ਤਪਾਲ ਸਿੰਘ ਗਰੇਵਾਲ 647 209 9905, ਇਕਬਾਲ ਸਿੰਘ ਸਿੰਘ ਵਿਰਕ 647 704 7803
ਵੱਲੋ: ਮਹਿੰਦਰ ਸਿੰਘ ਮੋਹੀ