-0.2 C
Toronto
Monday, January 12, 2026
spot_img
Homeਕੈਨੇਡਾਐਮਪੀਪੀ ਦੀਪਕ ਆਨੰਦ ਨੇ ਟਾਊਨ ਹਾਲ ਮੀਟਿੰਗ 'ਚ ਮਿਸੀਸਾਗਾ ਨਿਵਾਸੀਆਂ ਨਾਲ ਕੀਤੀ...

ਐਮਪੀਪੀ ਦੀਪਕ ਆਨੰਦ ਨੇ ਟਾਊਨ ਹਾਲ ਮੀਟਿੰਗ ‘ਚ ਮਿਸੀਸਾਗਾ ਨਿਵਾਸੀਆਂ ਨਾਲ ਕੀਤੀ ਮੁਲਾਕਾਤ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਨੇ ਫਰੈਂਕ ਮੈਕੇਨੀ ਕਮਿਊਨਿਟੀ ਸੈਂਟਰ ਵਿਚ ਮਿਸੀਸਾਗਾ-ਮਾਲਟਨ ਨਿਵਾਸੀਆਂ ਨਾਲ ਟਾਊਨ ਹਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਪ੍ਰੋਵਿਨਸ਼ੀਅਲ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਜਾਣਿਆ। ਐਮਪੀਪੀ ਆਨੰਦ ਨੇ ਦਸੰਬਰ ਵਿਚ ਸ਼ੁਰੂ ਹੋਣ ਵਾਲੇ ਨਵੇਂ ਪ੍ਰੋਗਰਾਮਾਂ ਬਾਰੇ ਵੀ ਦੱਸਿਆ ਅਤੇ ਯੋਗ ਸੀਨੀਅਰਜ਼ ਲਈ ਫਰੀ ਡੈਂਟਲ ਕੇਅਰ ਦੀ ਯੋਜਨਾ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਲੈਂਕਾਸਟਰ ਪਬਲਿਕ ਸਕੂਲ ਵਿਚ ਨਵੇਂ ਚਾਈਲਡ ਕੇਅਰ ਸਪੇਸਜ਼ ਬਣਾਏ ਜਾ ਰਹੇ ਹਨ ਅਤੇ ਉਸ ਲਈ ਫੰਡ ਦਿੱਤਾ ਗਿਆ ਹੈ। ਕਲਾਸਾਂ ਵਿਚ ਨਵਾਂ ਸੈਲਫੋਨ ਵੈਨ ਨਿਯਮ ਵੀ ਲਾਗੂ ਕੀਤਾ ਗਿਆ ਹੈ। ਮਾਲਟਨ ਕਮਿਊਨਿਟੀ ਸੈਂਟਰ ਅਤੇ ਫਰੈਂਕ ਮੈਕੇਨੀ ਕਮਿਊਨਿਟੀ ਸੈਂਟਰ ਲਈ ਵੀ ਫੰਡਿੰਗ ਪ੍ਰਾਪਤ ਹੋ ਚੁੱਕੀ ਹੈ। ਸਰਕਾਰ ਗਨ ਅਤੇ ਗੈਂਗ ਹਿੰਸਾ ਨੂੰ ਕਾਬੂ ਕਰਨ ਲਈ 3 ਮਿਲੀਅਨ ਡਾਲਰ ਦੇ ਨਿਵੇਸ਼ ਤੋਂ ਇਕ ਨਵਾਂ ਪ੍ਰੋਗਰਾਮ ਚਲਾ ਰਹੀ ਹੈ। ਸੇਫਸਿਟੀ ਮਿਸੀਸਾਗਾ ਅਤੇ ਇੰਟਰਨੈਸ਼ਨਲ ਅਲਾਇੰਸ ਆਫ ਥੀਏਟਿਰੀਕਲ ਸਟੇਜ ਨੇ 873 ਵਿਅਕਤੀਆਂ ਨੂੰ ਨੌਕਰੀ ਦਿੱਤੀ ਹੈ। ਇਸ ਮੌਕੇ ‘ਤੇ ਉਸਦੀ ਸਰਵਿਸਜ਼ ਬਾਰੇ ਵਿਚ ਹੋਰ ਜਾਣਕਾਰੀ ਵੀ ਦਿੱਤੀ ਗਈ। ਨੇਬਰਹੁੱਡ ਵਾਚ ਦੇ ਬਾਰੇ ਵਿਚ ਵੀ ਦੱਸਿਆ ਗਿਆ। ਨਵੇਂ ਸੀਬੀਐਸ ਸਟੂਡੀਓ ਦੇ ਖੁੱਲ੍ਹਣ ਦੇ ਬਾਰੇ ਵਿਚ ਵੀ ਦੱਸਿਆ ਗਿਆ। ਆਪਣੇ ਖੇਤਰ ਵਿਚ ਨਵੇਂ ਪ੍ਰੋਗਰਾਮਾਂ ਬਾਰੇ ਗੱਲਬਾਤ ਕਰਦੇ ਹੋਏ ਐਮਪੀਪੀ ਆਨੰਦ ਨੇ ਦੱਸਿਆ ਕਿ ਸਤੰਬਰ ਮਹੀਨੇ ਵਿਕਟਰੀ ਹਾਲ, ਮਾਲਟਨ ਵਿਚ ਵੀ ਟਾਊਨ ਹਾਲ ਮੀਟਿੰਗ ਕੀਤੀ ਗਈ ਸੀ ਅਤੇ ਚੰਗਾ ਹੁੰਗਾਰਾ ਮਿਲਿਆ ਸੀ।
ਉਨ੍ਹਾਂ ਲੋਕਾਂ ਨੂੰ ਜ਼ਰੂਰਤਮੰਦਾਂ ਲਈ ਥਰਮਲ ਅੰਡਰਵੀਅਰ, ਦਸਤਾਨੇ, ਹੈਟਸ ਆਦਿ ਦਾਨ ਕਰਨ ਦੀ ਵੀ ਅਪੀਲ ਕੀਤੀ। ਇਨ੍ਹਾਂ ਚੀਜ਼ਾਂ ਨੂੰ ਮਿਸੀਸਾਗਾ ਵਿਚ ਉਨ੍ਹਾਂ ਦੇ ਕਮਿਊਨਿਟੀ ਆਫਿਸ ਵਿਚ ਸਵੀਕਾਰ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਇਹ ਉਨ੍ਹਾਂ ਸੰਗਠਨਾਂ ਨੂੰ ਦਿੱਤੇ ਜਾਣਗੇ, ਜੋ ਕਿ ਜ਼ਰੂਰਤਮੰਦਾਂ ਦੀ ਮੱਦਦ ਲਈ ਕੰਮ ਕਰ ਰਹੇ ਹਨ।
ਐਮਪੀਪੀ ਆਨੰਦ ਨੇ ਦੱਸਿਆ ਕਿ ਅਗਲੀ ਟਾਊਨ ਹਾਲ ਮੀਟਿੰਗ 22 ਜਨਵਰੀ ਨੂੰ ਡੇਰੀ ਵੈਸਟ ਵਿਲੇਜ ਪਬਲਿਕ ਸਕੂਲ ਵਿਚ ਹੋਵੇਗੀ। 14 ਦਸੰਬਰ ਨੂੰ ਕ੍ਰਿਸਮਸ ਓਪਨ ਹਾਊਸ ਉਨ੍ਹਾਂ ਦੇ ਆਫਿਸ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਆਨੰਦ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਫੋਨ ਨੰਬਰ 905-696-0367 ‘ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੇ ਹਨ।

RELATED ARTICLES
POPULAR POSTS