ਟੋਰਾਂਟੋ : ਟੋਰਾਂਟੋ ਦੀ ਚੀਫ਼ ਪਲੈਨਰ ਨੇ ਬਿਆਨ ਦਿੱਤਾ ਹੈ ਕਿ ਸ਼ਹਿਰ ਨੂੰ ਟ੍ਰਾਂਜ਼ਿਟ ਪ੍ਰੋਜੈਕਟ ਲਈ ਰਕਮ ਇਕੱਠੀ ਕਰਨ ਲਈ ਰੈਵਨਿਊ ਟੂਲ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਇਹ ਉਮੀਦ ਜਤਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਕੌਂਸਲ ਅਜਿਹਾ ਕਰ ਸਕਣਗੇ।
ਟੋਰਾਂਟੋ ਰੀਜਨ ਬੋਰਡ ਆਫ਼ ਟ੍ਰੇਡ ਵਿਖੇ ਬੋਲਦਿਆਂ ਜੈਨੀਫ਼ਰ ਕੀਸਮਤ ਨੇ ਅਗਲੇ 15 ਸਾਲਾਂ ਨੂੰ ਮੁੱਖ ਰੱਖਦਿਆਂ ਸ਼ਿਹਰ ਵਿਚ ਟ੍ਰਾਂਜ਼ਿਟ ਨੂੰ ਹੋਰ ਉਨਤ ਕਰਨ ਲਈ ਇਕ ਪਲਾਨ ਪੇਸ਼ ਕੀਤਾ। ਇਹ ਪਲਾਨ ਕੀਸਮਤ ਵੱਲੋਂ ਮੇਅਰ ਜੌਨ ਟੋਰੀ ਦੀ ਐਗਜ਼ੀਕਿਊਟਿਵ ਕਮੇਟੀ ਸਾਹਮਣੇ ਮਾਰਚ ਮਹੀਨੇ ਵਿਚ ਪੇਸ਼ ਕੀਤਾ ਗਿਆ ਸੀ। ਇਸ ਪਲਾਨ ਵਿਚ 2031 ਤੱਕ ਕਈ ਰੈਪਿਡ ਟ੍ਰਾਂਜ਼ਿਟ ਲਾਈਨਸ ਅਤੇ ਐਕਸਟੈਂਸ਼ਨਸ ਬਣਾਉਣ ਦੀ ਗੱਲ ਆਖੀ ਗਈ ਸੀ।
ਪੰਜਾਬੀ ਭਾਈਚਾਰੇ ਨੂੰ ਖਿਦਮਤਗਾਰਾਂ ਦੀ ਕਦਰ ਕਰਨੀ ਚਾਹੀਦੀ ਹੈ
ਸਾਡੇ ਦਫਤਰ ਵਿਚ ਬਹੁਤ ਸਾਰੀਆਂ ਕਾਲਾਂ ਅਜਿਹੀਆਂ ਆਉਂਦੀਆਂ ਹਨ ਜਿਨ੍ਹਾਂ ਦਾ ਮਕਸਦ ਇਹ ਪੁੱਛਣਾ ਹੁੰਦਾ ਹੈ ਕਿ ‘ਕੀ ਕੀਤਾ ਜਾਵੇ, ਸਾਡੇ ਲੋਕ ਰੱਬ ਦੇ ਨਾਮ ਖਿਦਮਤ ਕਰਨ ਵਾਲਿਆਂ ਦੀ ਕਦਰ ਨਹੀਂ ਕਰਦੇ’। ਉਲਟਾ ਅਜਿਹੇ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਮਿਸਾਲਾਂ ਪੇਸ਼ ਹਨ।
ਦਿਲਬੀਰ ਸਿੰਘ ਕੰਬੋਜ: ਇਕ ਐਸਾ ਸ਼ਖਸ ਹੈ ਜਿਸ ਨੇ ਬਰੈਂਪਟਨ ਵਿਚ ਯੂਨੀਵਰਸਿਟੀ ਬਣਾਉਣ ਲਈ ਬੀੜਾ ਚੁਕਿਆ ਸੀ। 25000 ਲੋਕਾਂ ਤੋਂ ਦਸਖਤ ਕਰਵਾ ਕੇ ਸਰਕਾਰ ਨੂੰ ਪਟੀਸ਼ਨ ਦਿਤੀ ਸੀ। ਫਲਸਰੂਪ ਸਿਟੀ ਵਲੋਂ ਹੁਣ ਇਹ ਡੀਮਾਂਡ ਸਰਕਾਰ ਤਕ ਪਰਸੀਊ ਕੀਤੀ ਜਾ ਰਹੀ ਹੈ। ਉਸ ਬੰਦੇ ਦੀ ਸ਼ਕਾਇਤ ਹੈ ਕਿ ਅਜਿਹੇ ਕੰਮਾਂ ਲਈ ਜਗ੍ਹਾ ਜਗ੍ਹਾ ਲੋਕਾਂ ਨੂੰ ਪ੍ਰੇਰਤ ਕਰਨ ਲਈ ਅਤੇ ਜਾਣਕਾਰੀਆਂ ਦੇਣ ਹਿਤ ਮੁਖਾਤਬ ਹੋਣਾ ਪੈਂਦਾ ਹੈ। ਪਰ ਸੀਨੀਅਰ ਕਲੱਬਾਂ ਦੇ ਅਯੋਜਿਕ ਉਸਨੂੰ ਬੋਲਣ ਦਾ ਸਮਾਂ ਹੀ ਨਹੀਂ ਦੇਂਦੇ। ਇਕ ਪ੍ਰੋਗਰਾਮ ਵਿਚ ਉਸ ਹਥੋਂ ਮਾਈਕ ਖੋਹ ਲਿਆ ਗਿਆ ਸੀ।
ਜੈਕਾਰ ਲਾਲ ਦੁਗਲ: ਇਕ ਐਸਾ ਸ਼ਖਸ ਜਿਸਨੇ ਰੈਡੀਓ ਪ੍ਰੋਗਰਾਮਾਂ ਰਾਹੀ ਭਾਈਚਾਰੇ ਦੇ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਹਿੱਤ ਇੱਕ ਨਵੀਂ ਪਿਰਤ ਪਾਈ ਸੀ। ਉਹ ਰੈਡੀਓ ਹੋਸਟ ਕੋਲੋਂ ਇਕ ਦੋ ਮਿੰਟ ਉਧਾਰ ਲੈਕੇ ਇਹ ਚੰਗਾ ਕਾਰਜ ਕਰਦਾ ਹੈ। ਇਹ ਸਕੀਮ ਐਡੀ ਕਾਮਯਾਬ ਰਹੀ ਹੈ ਕਿ ਬੜੇ ਬੜੇ ਪ੍ਰੋਗਰਾਮ ਅਯੋਜਿਕ ਉਸਦੀ ਮੱਦਦ ਮੰਗਦੇ ਹਨ। ਅਜਿਹੇ ਸੇਵਾਦਾਰ ਵਲੋਂ ਸ਼ਿਕਾਇਤ ਹੈ ਕਿ ਕਈ ਦਿਮਾਗੀ ਬੀਮਾਰ ਬੰਦੇ ਉਸਨੂੰ ਫੋਨ ਕਰਕੇ ਗਾਲਾਂ ਕੱਢ ਜਾਂਦੇ ਹਨ। ਹੈਰਾਨੀ ਇਸ ਗ ਲ ਦੀ ਹੈ ਕਿ ਕੁਝ ਰੇਡੀਓ ਹੋਸਟ ਉਸਨੂੰ ਟਾਈਮ ਦੇ ਕੇ ਰਾਜ਼ੀ ਨਹੀਂ। ਕਹਿੰਦੇ ਹਨ, ਅਸੀਂ ਤਾਂ ਹੀ ਸਮਾਂ ਦੇਵਾਂਗੇ ਜੇ ਪ੍ਰੋਗਰਾਮ ਦਾ ਅਯੋਜਿਕ ਖੁਦ ਫੋਨ ਕਰਕੇ ਸਾਨੂੰ ਬੇਨਤੀ ਕਰੇ। ਭਲਾ ਦਸੋ ਇਸ ਵਿਚ ਕੀ ਤੁਕ ਹੋਈ। ਕੀ ਰੇਡੀਓ ਹੋਸਟ ਚਾਪਲੁਸੀ ਦੇ ਭੁੱਖੇ ਹਨ। ਅਯੋਜਿਕਾਂ ਨਾਲ ਕੀ ਉਹ ਕੋਈ ਸੌਦੇਬਾਜੀ ਕਰਨਾ ਚਹੁੰਦੇ ਹਨ? ਮਕਸਦ ਤਾਂ ਲੋਕਾਂ ਤੱਕ ਜਾਣਕਾਰੀ ਦੇਣ ਤੋਂ ਹੈ ਜੋ ਅੰਕਲ ਦੁਗਲ ਆਪਣੀ ਮੁਫਤ ਸੇਵਾ ਨਾਲ ਕਰੀ ਜਾ ਰਿਹਾ ਹੈ। ਕੀ ਉਸਦੇ ਨੇਕ ਕੰਮ ਵਿਚ ਅੜਚਣ ਪੈਦਾ ਕਰਨਾ ਵਾਜੁਬ ਹੈ? ਹਾਂ ਕਿਸੇ ਬਿਜ਼ਨਸ ਅਦਾਰੇ ਲਈ ਐਹੋ ਜਿਹਾ ਕੰਮ ਕਰੇ ਤਾਂ ਠੀਕ ਨਹੀਂ।
ਅਜੀਤ ਸਿੰਘ ਰੱਖੜਾ: ਇਕ ਐਸਾ ਬੰਦਾ ਜੋ ਭਾਈਚਾਰੇ ਲਈ ਨਿਸ਼ਕਾਮ ਤੌਰ ਉਪਰ ਸਰਗਰਮ ਹੈ। ਭਾਈਚਾਰੇ ਲਈ ਉਸ ਜੋ ਕੀਤਾ ਹੈ, ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ। ਉਸ ਵਿਚਾਰੇ ਦਾ 878 ਡਾਲਰ ਅਸੋਸੀਏਸ਼ਨ ਨੇ ਦੇਣਾ ਹੈ ਜੋ ਦਿਤਾ ਨਹੀਂ ਜਾ ਰਿਹਾ। ਉਲਟਾ ਉਸ ਉਪਰ ਇਲਜ਼ਾਮ ਲਗਦੇ ਹਨ ਕਿ ਉਸਦੇ ਕੰਮਾ ਵਿਚ ਪਾਰਦਰਸ਼ਤਾ ਨਹੀਂ, ਕੰਮਾਂ ਵਿਚ ਬੇਕੈਦਗੀਆਂ ਹਨ ਅਤੇ ਪੈਸਾ ਖਾਂਦਾ ਹੈ। ਬ੍ਰਗੇਡੀਅਰ ਨਵਾਬ ਸਿੰਘ ਰਾਹੀ ਸਭ ਕੁਝ ਦੀ ਤਫਤੀਸ਼ ਹੋਈ ਸੀ। ਕੋਈ ਵੀ ਇਲਜ਼ਾਮ ਸਹੀ ਸਾਬਤ ਨਹੀਂ ਹੋ ਸਕਿਆ। ਜਿਹੜਾ ਬੰਦਾ ਹੇਰਾ ਫੇਰੀ ਕਰਦਾ ਹੋਵੇ, ਉਸਨੂੰ ਐਸੋਸੀਏਸ਼ਨ ਵਲੋਂ ਪੇੈਸੇ ਦੇਣੇ ਬਣਦੇ ਕਿਵੇਂ ਸੋਚੇ ਜਾ ਸਕਦੇ ਹਨ? ਹਾਂ ਉਸ ਵਲੋਂ ਪੈਸੇ ਨਿਕਲਦੇ ਹੋਣੇ ਤਾਂ ਸੋਚੇ ਜਾ ਸਕਦੇ ਹਨ।
ਅਵਤਾਰ ਸਿੰਘ ਅਰਸ਼ੀ: ਨਹਿਰੂ ਦੇ ਸਮਿਆਂ ਦਾ ਐਮਸੀ ਜਿਸਨੇ ਨਹਿਰੂ ਦੀਆਂ ਰੈਲੀਆਂ ਵਰਗੇ ਸੈਂਕੜੇ ਪ੍ਰੋਗਰਾਮਾਂ ਵਿਚ ਸਟੇਜ ਸਕੱਤਰੀ ਕੀਤੀ। 10 ਸਾਲ ਕੈਸਲਮੋਰ ਕਲੱਬ ਦਾ ਐਮਸੀ ਅਤੇ ਡਾਇਰੈਕਟਰ ਰਿਹਾ। ਹਜ਼ਾਰਾਂ ਡਾਲਰ ਲੋਕਾਂ ਕੋਲੋਂ ਉਗਰਾਹ ਕੇ ਕਲੱਬ ਨੂੰ ਦਿੱਤੇ। ਦੱਸਿਆ ਜਾਂਦਾ ਹੈ ਕਿ ਕਿਸੇ ਇਕ ਬੰਦੇ ਨੂੰ ਸਿਰ ਚੜਾਉਣ ਲਈ ਪ੍ਰਧਾਨ ਨੇ ਉਸਨੂੰ ਕਲੱਬ ਵਿਚੋਂ ਕੱਢ ਦਿੱਤਾ। ਕਿਸੇ ਨੇ ਕੋਈ ਮੱਦਦ ਨਹੀਂ ਕੀਤੀ। ਉਸਦੀ ਸੇਵਾ ਦੀ ਕੋਈ ਕਦਰ ਨਹੀਂ ਪਾਈ।
ਬਲਬੀਰ ਸਿੰਘ ਮੋਮੀ: ਇਕ ਅੰਤਰਰਾਸ਼ਟਰੀ ਪੱਧਰ ਦਾ ਲੇਖਕ। 34 ਕਿਤਾਬਾਂ ਦਾ ਕਰਤਾ, ਅਨੇਕਾਂ ਸਨਮਾਨ ਅਤੇ ਪ੍ਰਾਪਤੀਆਂ ਵਾਲਾ ਸੱਜਣ ਜਿਸ ਦੀਆਂ ਰਚਨਾਵਾਂ ਉਪਰ 5 ਵਿਦਿਆਰਥੀਆਂ ਨੇ ਪੀਐਚਡੀ ਕੀਤੀ ਹੈ। ਕੈਨੇਡਾ ਵਿਚ ਉਹ ਇੰਗਲਿਸ਼ ਦਾ ਪੰਜਾਬੀ ਤਰਜਮਾ ਕਰਨ ਵਾਲਾ ਸਰਟੀਫਾਈਡ ਟਰਾਂਸਲੇਟਰ ਵੀ ਹੈ। ਉਸਦੀ ਸ਼ਿਕਾਇਤ ਹੈ ਕਿ ਕਈ ਲੀਡਰ ਨੁਮਾ ਲੋਕ ਉਸਨੂੰ ਕਚਿਹਿਰੀਆਂ ਵਿਚ ਬੈਠਾ ਕੋਈ ਟਾਈਪਿਸਟ ਸਮਝਦੇ ਹਨ। ਅਖੇ ਮੋਮੀ ਸਾਹਿਬ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਸੀ ਇਸਨੂੰ ਪੜ੍ਹਕੇ, ਪੰਜਾਬੀ ਬਣਾ ਕੇ ਕਿਸੇ ਅਖਬਾਰ ਵਿਚ ਛਿਪਵਾ ਦਿਓ। ਕਚਿਹਰੀਆਂ ਵਾਲੇ ਤਾਂ ਫਿਰ ਵੀ ਪੁੱਛ ਲੈਂਦੇ ਹਨ ਕਿ ਕੀ ਲਏਗਾ ਇਸ ਕੰਮ ਦਾ, ਪਰ ਐਥੇ ਇਹ ਵੀ ਨਹੀਂ ਪੁੱਛਦੇ। ਉਲਟਾ ਬਾਰ ਬਾਰ ਫੋਨ ਉਪਰ ਪੁਛਣਗੇ ਕਦੋਂ ਛਪੇਗਾ।
ਇਕੜ ਦੁਕੜ ਬੰਦੇ ਦੀ ਗਲ ਨਹੀਂ। ਕਿਸੇ ਵੀ ਪੰਜਾਬੀ ਵਲੰਟੀਅਰ (ਖਿਦਮਤਗਾਰ) ਨਾਲ ਗਲ ਕਰਕੇ ਵੇਖੋ ਉਸਦੀ ਇਕੇ ਸ਼ਕਾਇਤ ਹੂੰਦੀ ਹੈ ਕਿ ਲੋਕ ਲੱਤਾਂ ਬਹੁਤ ਖਿੱਚਦੇ ਹਨ। ਹੌਸਲਾ ਨਹੀਂ ਦੇਂਦੇ।
ਭਾਈਚਾਰੇ ਅਗੇ ਗੁਜ਼ਾਰਿਸ਼ ਹੈੇ ਕਿ ਰੱਬ ਦੇ ਨਾਮ ਸੇਵਾ ਕਰਨ ਵਾਲਿਆਂ ਨੂੰ ਹੌਸਲਾ ਦਿਆ ਕਰੋ, ਉਤਸ਼ਾਹ ਦਿਆ ਕਰੋ। ਸਿਫਤ ਕਰਨਾ ਵੀ ਰੱਬ ਦੇ ਨਾਮ ਇਕ ਸੇਵਾ ਹੀ ਹੈ।
ਪ੍ਰਮਾਤਮਾ ਬਹੁਤ ਸਾਰੇ ਕਾਰਜ ਅਜਿਹੇ ਲੋਕਾਂ ਰਾਹੀ ਹੀ ਖਲਕਤ ਵਾਸਤੇ ਕਰਿਆ ਕਰਦਾ ਹੈ। ਸਾਰੇ ਲੋਕ ਇਹ ਸੇਵਾ ਨਹੀਂ ਕਰ ਸਕਦੇ ਹੁੰਦੇ। ਕਿਸੇ ਕਿਸੇ ਨੂੰ ਅਜਿਹਾ ਸ਼ੌਕ ਹੁੰਦਾ ਹੈ। ਅਸੀਂ ਇਕ ਐਸੇ ਮੁਲਕ ਵਿਚ ਰਹਿ ਰਹੇ ਹਾਂ ਜਿਥੇ ਵਲੰਟੀਅਰਜ਼ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਵਲੰਟੀਅਰਜ਼ ਨੂੰ ਫੈਡਰਲ ਸਰਕਾਰਾਂ, ਪਰੋਵਿੰਸ਼ਲ ਸਰਕਾਰਾਂ ਅਤੇ ਸ਼ਹਿਰੀ ਮਿਓਨਿਸਪੈਲਟੀਜ਼ ਬੜੇ ਬੜੇ ਸਮਾਗਮਾਂ ਵਿਚ ਐਵਾਰਡ ਦੇਂਦੀਆਂ ਹਨ। ਤੁਸੀ ਸਨਮਾਨ ਬੇਸ਼ਕ ਨਾ ਦੇਵੋ ਪਰ ਹੌਸਲਾ ਤਾਂ ਨਾ ਢਾਓ ਕਿਸੇ ਦਾ। ਗੁਰਬਾਣੀ ਵਿਚ ਦਰਜ ਹੈ ‘ਜੇ ਤਓ ਪ੍ਰੀਆ ਕੀ ਸਿੱਕ, ਹਿਆਓ ਨਾ ਠਾਏਂ ਕਹੀਦਾ’।
- ਅਜੀਤ ਸਿੰਘ ਰੱਖੜਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …