ਜਲੰਧਰ : ਪੰਜਾਬ ਦੀ ਉੱਘੀ ਗਾਇਕਾ ਮਿਸ ਪੂਜਾ ਕੋਲੋਂ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਚਾਰ ਘੰਟੇ ਪੁੱਛ ਪੜਤਾਲ ਕੀਤੀ। ਦੋ ਸਾਲ ਪਹਿਲਾਂ ਵੀ ਈਡੀ ਨੇ ਮਿਸ ਪੂਜਾ ਕੋਲੋਂ ਵਿਦੇਸ਼ਾਂ ਵਿੱਚ ਕੀਤੇ ਪ੍ਰੋਗਰਾਮਾਂ ਬਾਰੇ ਹਿਸਾਬ ਕਿਤਾਬ ਮੰਗਿਆ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਇਕਾ ਵੱਲੋਂ ਵਿਦੇਸ਼ਾਂ ਵਿੱਚ ਕੀਤੇ ਗਏ ਪ੍ਰੋਗਰਾਮਾਂ ਦੌਰਾਨ ਲਏ ਗਏ ਪੈਸਿਆਂ ਨੂੰ ਹਵਾਲੇ ਦੇ ਰੂਪ ਵਿੱਚ ਇਧਰ ਭੇਜਿਆ ਗਿਆ ਹੈ। ਮਿਸ ਪੂਜਾ ਵਿਰੁੱਧ ‘ਫੇਮਾ’ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲੱਗ ਰਿਹਾ ਹੈ।
ਮਿਸ ਪੂਜਾ ਨੂੰ ਇਸ ਤੋਂ ਪਹਿਲਾਂ ਜੁਲਾਈ, 2014 ਵਿਚ ਸੱਦਿਆ ਗਿਆ ਸੀ ਅਤੇ ਦੋ ਸਾਲਾਂ ਬਾਅਦ ਮੁੜ ਇਥੇ ਦਫ਼ਤਰ ਵਿੱਚ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਾਇਕ ਜੈਜ਼ੀ ਬੈਂਸ ਨੂੰ ਵੀ ਈਡੀ ਨੇ ਤਲਬ ਕੀਤਾ ਸੀ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਤੋਂ ਪੈਸੇ ਭੇਜਣ ਬਾਰੇ ਪੁੱਛ ਪੜਤਾਲ ਕੀਤੀ ਸੀ।
Check Also
ਭਾਰਤ ਚੀਨ ਵੱਲੋਂ ਕੀਤੇ ਗੈਰਕਾਨੂੰਨੀ ਕਬਜ਼ੇ ਨੂੰ ਨਵੀਂ ਕਰੇਗਾ ਸਵੀਕਾਰ
ਵਿਦੇਸ਼ ਰਾਜ ਮੰਤਰੀ ਨੇ ਲੋਕ ਸਭਾ ’ਚ ਪ੍ਰਸ਼ਨ ਦਾ ਦਿੱਤਾ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …