ਲੰਡਨ : ਗੇ ਪਾਰਟਨਰ ਨਾਲ ਵਿਆਹ ਦੇ ਲਈ ਸਹੁਰਾ ਪਰਿਵਾਰ ਨੇ ਰੱਖੀ ਨੌਜਵਾਨ ਅੱਗੇ ਦੁਲਹਨ ਬਣਨ ਦੀ ਸ਼ਰਤ, ਕੁਝ ਦਿਨਾਂ ਦੇ ਡਰਾਮੇ ਮਗਰੋਂ ਟੁੱਟ ਗਿਆ ਰਿਸ਼ਤਾ
ਲੰਡਨ : ਲੰਡਨ ‘ਚ ਇਕ ਭਾਰਤੀ ਮੂਲ ਦੇ ਗੇ ਵਿਅਕਤੀ ਦੀ ਪਾਰਟਨਰ ਦੇ ਪਰਿਵਾਰ ਨੇ ਸ਼ਰਤ ਰੱਖੀ ਕਿ ਉਸ ਨੂੰ ਵਿਆਹ ਵਾਲੇ ਦਿਨ ਦੁਲਹਨ ਦੀ ਤਰ੍ਹਾਂ ਤਿਆਰ ਹੋਣਾ ਹੋਵੇਗਾ ਅਤੇ ਸਾਰੀਆਂ ਰਸਮਾਂ ਵੀ ਨਿਭਾਉਣੀਆਂ ਪੈਣਗੀਆਂ। ਪਿਆਰ ‘ਚ ਡੁੱਬੇ ਰਾਏ ਸਿੰਘ ਨੇ ਇਸ ਨੂੰ ਮਨਜ਼ੂਰ ਕਰ ਲਿਆ ਅਤੇ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਵਿਆਹ ਕਰਵਾਇਆ। ਦੁਲਹਨ ਦੀ ਤਰ੍ਹਾਂ ਸ਼ਿੰਗਾਰ ਕੀਤਾ ਅਤੇ ਵਿਆਹ ਦੀਆਂ ਰਸਮਾਂ ਨਿਭਾਈਆਂ। ਪ੍ਰੰਤੂ ਫਿਰ ਪਰਿਵਾਰ ਨੇ ਉਸ ‘ਤੇ ਦਬਾਅ ਬਣਾਇਆ ਕਿ ਉਹ ਰੋਜ਼ਾਨਾ ਦੁਲਹਨ ਦੀ ਤਰ੍ਹਾਂ ਤਿਆਰ ਹੋਵੇ, ਇਹ ਸਭ ਕੁਝ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ ਅਤੇ ਆਪਣੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ। ਰਾਏ ਸਿੰਘ ਖੁਦ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਪਾਰਟਨਰ ਦੀ ਮਾਂ ਨੇ ਮੇਰੇ ਸਾਹਮਣੇ ਸ਼ਰਤ ਰੱਖੀ ਕਿ ਮੈਨੂੰ ਵਿਆਹ ਵਾਲੇ ਦਿਨ ਦੁਲਹਨ ਦੀ ਤਰ੍ਹਾਂ ਮੇਕਅਪ ਕਰਨਾ ਹੋਵੇਗਾ ਅਤੇ ਤਿਆਰ ਹੋਣਾ ਹੋਵੇਗਾ। ਮੈਂ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਮੇਰੇ ਪੁੱਤਰ ਦੇ ਬਾਰੇ ‘ਚ ਇਹ ਪਤਾ ਲੱਗੇ ਕਿ ਉਸ ਨੇ ਲੜਕੇ ਨਾਲ ਵਿਆਹ ਕੀਤਾ ਹੈ। ਮੈਂ ਪਿਆਰ ‘ਚ ਡੁੱਬਿਆ ਹੋਇਆ ਸੀ ਅਤੇ ਉਸ ਦੇ ਨਾਲ ਰਹਿਣ ਦੇ ਲਈ ਤਿਆਰ ਹੋ ਗਿਆ। ਇਥੋਂ ਤੱਕ ਕਿ ਮੈਂ ਹਾਈ ਹੀਲ ਵੀ ਪਾ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਰੋਜ਼-ਰੋਜ਼ ਦੀ ਮਾਨਸਿਕ ਪ੍ਰੇਸ਼ਾਨੀ ਮੈਂ ਜ਼ਿਆਦਾ ਸਮੇਂ ਤੱਕ ਝੱਲ ਨਾ ਸਕਿਆ।
ਫੇਸਬੁੱਕ ‘ਤੇ ਦਰਦ ਬਿਆਨ ਕੀਤਾ ਤਾਂ ਪਾਰਟਨਰ ਨੇ ਕਿਹਾ ਸੌਰੀ
ਦਿਲ ਟੁੱਟਣ ਤੋਂ ਦੁਖੀ ਹੋਏ ਰਾਏ ਕਹਿੰਦੇ ਹਨ ਕਿ ਜਦੋਂ ਉਹ ਬੇਘਰ ਹੋ ਗਿਆ ਅਤੇ ਉਸ ਕੋਲ ਕੋਈ ਪੈਸਾ ਨਾ ਬਚਿਆ ਤਾਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ। ਰਾਏ ਨੇ ਦੱਸਿਆ ਕਿ ਜੋ ਕੁਝ ਵੀ ਹੋਇਆ ਉਸ ਦੇ ਲਈ ਮੈਂ ਖੁਦ ਜ਼ਿੰਮੇਵਾਰ ਹਾਂ।ਮੈਂ ਪਿਆਰ ਦੇ ਲਈ ਇਹ ਸਭ ਕੁਝ ਕੀਤਾ ਅਤੇ ਉਸ ਨੇ ਵੀ ਮੈਨੂੰ ਛੱਡ ਦਿੱਤਾ। ਜਦੋਂ ਫੇਸਬੁੱਕ ‘ਤੇ ਆਪਣਾ ਦਰਦ ਸਾਂਝਾ ਕਰਨ ਤੋਂ ਬਾਅਦ ਰਾਏ ਦੇ ਪਾਰਟਨਰ ਨੇ ਕਿਹਾ ਕਿ ਉਹ ਅਤੇ ਉਸ ਦੀ ਮਾਂ ਰਾਹੇ ਸਿੰਘ ਤੋਂ ਵਿਅਕਤੀਗਤ ਤੌਰ ‘ਤੇ ਰਾਏ ਸਿੰਘ ਤੋਂ ਮੁਆਫ਼ੀ ਮੰਗਣਾ ਚਾਹੁੰਦੇ ਹਨ।
ਸਿੱਖ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ
ਰਾਏ ਦਾ ਕਹਿਣਾ ਹੈ ਕਿ ਉਹ ਆਪਣੇ ਪਾਰਟਨਰ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਦੇ ਨਾਲ ਹੀ ਰਹਿਣਾ ਚਾਹੁੰਦਾ ਸੀ ਪ੍ਰੰਤੂ ਮੇਰੇ ਪਾਰਟਨਰ ਦੀ ਮਾਂ ਨੂੰ ਮੇਰੇ ਵਜਨ ਤੋਂ ਵੀ ਪ੍ਰੇਸ਼ਾਨੀ ਸੀ ਅਤੇ ਮੈਨੂੰ ਖਾਣ ਲਈ ਬਹੁਤ ਘੱਟ ਦਿੱਤਾ ਜਾਂਦਾ ਸੀ।
Home / ਦੁਨੀਆ / ਇਕ ਸਿੱਖ ਪਰਿਵਾਰਨੇ ਰੱਖੀ ਨੌਜਵਾਨ ਦੇ ਸਾਹਮਣੇ ਅਜੀਬੋ-ਗਰੀਬਸ਼ਰਤ, ਫੇਸਬੁੱਕ’ਤੇ ਪੋਸਟ ਲਿਖਕੇ ਬਿਆਨਕੀਤਾ ਦਰਦ
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …