Breaking News
Home / ਦੁਨੀਆ / ਪਾਕਿਸਤਾਨ ਦਾ ਕਟਾਸਰਾਜ ਮੰਦਿਰ : 26/11 ਮੁੰਬਈ ਹਮਲੇ ਤੋਂ ਬਾਅਦ ਪਹਿਲੀ ਵਾਰ ਮਹਾਂਸ਼ਿਵਰਾਤਰੀ ਮੌਕੇ ਇਥੇ ਕੋਈ ਭਾਰਤੀ ਨਹੀਂ ਪਹੁੰਚਿਆ

ਪਾਕਿਸਤਾਨ ਦਾ ਕਟਾਸਰਾਜ ਮੰਦਿਰ : 26/11 ਮੁੰਬਈ ਹਮਲੇ ਤੋਂ ਬਾਅਦ ਪਹਿਲੀ ਵਾਰ ਮਹਾਂਸ਼ਿਵਰਾਤਰੀ ਮੌਕੇ ਇਥੇ ਕੋਈ ਭਾਰਤੀ ਨਹੀਂ ਪਹੁੰਚਿਆ

ਸ਼ਰਧਾਲੂਆਂ ਨੇ ਪੁਲਵਾਮਾ ਹਮਲੇ ਕਾਰਨ ਵੀਜ਼ਾ ਹੀ ਨਹੀਂ ਲਿਆ
ਚਕਵਾਲ : ਲਾਹੌਰ ਤੋਂ 280 ਕਿਲੋਮੀਟਰ ਦੂਰ ਪਹਾੜੀ ‘ਤੇ ਬਣੇ ਭਗਵਾਨ ਸ਼ਿਵ ਕੇ ਕਟਾਸਰਾਜ ਮੰਦਿਰ ‘ਚ ਸ਼ਿਵਰਾਤਰੀ ਮੌਕੇ ਇਸ ਵਾਰ ਕੋਈ ਵੀ ਭਾਰਤੀ ਸ਼ਰਧਾਲੂ ਨਹੀਂ ਪਹੁੰਚਿਆ। ਪੁਲਵਾਮਾ ਹਮਲੇ ਤੋਂ ਬਾਅਦ ਬਣੇ ਤਣਾਅ ਦੇ ਕਾਰਨ ਸ਼ਰਧਾਲੂਆਂ ਨੇ ਪਾਕਿਸਤਾਨ ਜਾਣ ਦਾ ਵੀਜ਼ਾ ਹੀ ਨਹੀਂ ਲਿਆ।
ਇਸ ਤੋਂ ਪਹਿਲਾਂ ਅਜਿਹਾ 1999 ਦੇ ਕਾਰਗਿਲ ਜੰਗ ਅਤੇ 2008 ਦੇ ਮੁੰਬਈ ਹਮਲੇ ਤੋਂ ਬਾਅਦ ਹੋਇਆ ਸੀ। ਹਾਲਾਂਕਿ 1000 ਸਾਲ ਤੋਂ ਜ਼ਿਆਦਾ ਪੁਰਾਣੇ ਮੰਦਿਰ ਨੂੰ ਮਹਾਂਸ਼ਿਵਰਾਤਰੀ ਦੇ ਲਈ ਸਾਫ਼ ਕੀਤਾ ਗਿਆ ਹੈ, 150 ਫੁੱਟ ਲੰਬੇ ਅਤੇ 90 ਫੁੱਟ ਚੌੜੇ ਪਵਿੱਤਰ ਸਰੋਵਰ ਦਾ ਪਾਣੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਦਿਖ ਰਿਹਾ ਹੈ।
ਕੁਝ ਸਮਾਂ ਪਹਿਲਾਂ ਇਸ ਕੋਲ ਲੱਗੀਆਂ ਸੀਮਿੰਟ ਦੀਆਂ ਫੈਕਟਰੀਆਂ ਇਥੋਂ ਪਾਣੀ ਕੱਢ ਰਹੀਆਂ ਸਨ। ਜਿਸ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਘਟ ਗਿਆ ਅਤੇ ਸਰੋਵਰ ਸੁੱਕਣ ਦੇ ਕੰਢੇ ਪਹੁੰਚ ਗਿਆ ਸੀ। ਫਿਰ ਸਿੰਧ ਦੇ ਹਿੰਦੂਆਂ ਦੀ ਯਾਚਿਕਾ ‘ਤੇ ਪਾਕਿਸਤਾਨ ਸੁਪਰੀਮ ਕੋਰਟ ਨੇ ਸਰੋਵਰ ਨੂੰ ਠੀਕ ਕਰਨ ਦੇ ਹੁਕਮ ਦਿੱਤੇ। ਫੈਕਟਰੀਆਂ ਨੂੰ ਇਥੋਂ ਹਟਾਉਣ ਦੇ ਬਦਲ ‘ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਪਾਕਿਸਤਾਨ ਸਰਕਾਰ ਮੰਦਿਰ ਨੂੰ ਯੂਨੈਸਕੋ ਦੀ ਹੈਰੀਟੇਜ ਲਿਸਟ ‘ਚ ਲਿਆਉਣਦਾ ਯਤਨ ਕਰ ਰਹੀ ਹੈ।
36 ਸਾਲ ਤੋਂ ਭਾਰਤੀ ਜਥਾ ਕਟਾਸਰਾਜ ਲੈ ਕੇ ਜਾਣ ਵਾਲੇ ਸਨਾਤਨ ਧਰਮ ਸਭਾ ਦੇ ਪ੍ਰਬੰਧਕ ਸ਼ਿਵਪ੍ਰਤਾਪ ਬਜਾਜ ਨੇ ਦੱਸਿਆ ‘ਭਾਰਤ ਦੇ 141 ਸ਼ਰਧਾਲੂਆਂ ਨੇ ਕਟਾਸਰਾਜ ਜਾਣ ਦੇ ਲਈ ਵੀਜ਼ਾ ਅਰਜ਼ੀ ਲਗਾਈ ਸੀ ਪ੍ਰੰਤੂ ਪੁਲਵਾਮਾ ਹਮਲੇ ਤੋਂ ਬਾਅਦ ਅਸੀਂ ਉਥੇ ਨਾ ਜਾਣ ਦਾ ਫੈਸਲਾ ਕਰ ਲਿਆ।
ਸਿੰਧ ਦੇ ਕੁਝ ਹਿੰਦੂ ਪਰਿਵਾਰ ਸਾਡੇ ਵੱਲੋਂ ਵੀ ਭਗਵਾਨ ਸ਼ਿਵ ਨੂੰ ਜਲਅਭਿਸ਼ੇਕ ਕਰਨਗੇ। ਇੰਡੋ-ਪਾਕਿ ਪ੍ਰੋਟੋਕਾਲ 1972 ਦੇ ਅਨੁਸਾਰ ਹਰ ਸਾਲ 200 ਭਾਰਤੀ ਕਟਾਸਰਾਜ ਜਾ ਸਕਦੇ ਹਨ।
ਇਤਿਹਾਸਕ ਮਹੱਤਵ
ਇਹ ਵੀ ਮੰਨਣਾ ਹੈ ਕਿ ਮਾਤਾ ਸਤੀ ਦੀ ਮੌਤ ਉਤੇ ਸ਼ਿਵ ਜੀ ਰੋਏ ਤਾਂ ਉਨ੍ਹਾਂ ਦੇ ਹੰਝੂਆਂ ਨਾਲ ਇਥੇ ਇਕ ਨਦੀ ਬਣ ਗਈ। ਇਸ ਤੋਂ ਦੋ ਸਰੋਵਰ ਬਣੇ, ਇਕ ਕਟਾਸਰਾਜ (ਪਾਕਿਸਤਾਨ) ‘ਚ ਅਤੇ ਦੂਜਾ ਪੁਸ਼ਕਰ (ਭਾਰਤ) ‘ਚ ਹੈ। ਇਹ ਵੀ ਮੰਨਣਾ ਹੈ ਕਿ ਪਾਂਡਵਾਂ ਨੇ ਬਨਵਾਸ ਦੇ ਦੌਰਾਨ ਇਥੇ ਕੁਝ ਸਮਾਂ ਬਿਤਾਇਆ ਸੀ।
ਲਾਦੇਨ ਦੇ ਪੁੱਤਰ ‘ਤੇ ਅਮਰੀਕਾ ਨੇ ਰੱਖਿਆ 71 ਕਰੋੜ ਰੁਪਏ ਦਾ ਇਨਾਮ
ਨਿਊਯਾਰਕ : ਅਮਰੀਕਾ ਨੇ ਅਲਕਾਇਦਾ ਦੇ ਸਰਗਣਾ ਰਹੇ ਉਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਡਾਲਰ, ਯਾਨੀ ਕੇ 71 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅਫਸਰ ਐਮ.ਟੀ. ਇਵਾਨੋਫ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੀ ਅੱਤਵਾਦ ਖਿਲਾਫ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਕ ਹੋਰ ਅਫਸਰ ਨਾਥਨ ਸੇਲਸ ਨੇ ਕਿਹਾ ਕਿ ਅਲਕਾਇਦਾ ਕੁਝ ਸਮੇਂ ਤੋਂ ਸ਼ਾਂਤ ਹੈ ਅਤੇ ਇਹ ਇਕ ਰਣਨੀਤਕ ਚੁੱਪੀ ਹੈ। ਅਮਰੀਕਾ ਨੇ ਅੱਜ ਕਿਹਾ ਕਿ ਹਮਜ਼ਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ‘ਤੇ ਹਮਲੇ ਦੀ ਸਾਜਿਸ਼ ਬਣਾ ਰਿਹਾ ਹੈ।
ਘਬਰਾਏ ਪਾਕਿ ਨੇ ਅੱਤਵਾਦੀ ਢਾਂਚੇ ‘ਤੇ ਸ਼ੁਰੂ ਕੀਤੀ ਕਾਰਵਾਈ
ਮਸੂਦ ਦੇ ਪੁੱਤਰ ਤੇ ਭਰਾ ਸਣੇ 44 ਅੱਤਵਾਦੀ ਗ੍ਰਿਫਤਾਰ
ਇਸਲਾਮਾਬਾਦ : ਪਾਕਿਸਤਾਨ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਤੇ ਪੁੱਤਰ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਸ਼ਹਰਯਾਰ ਖ਼ਾਨ ਅਫ਼ਰੀਦੀ ਅਤੇ ਗ੍ਰਹਿ ਸਕੱਤਰ ਆਜ਼ਮ ਸੁਲੇਮਾਨ ਖਾਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਫੜੋ ਫੜੀ ਤਹਿਤ ਅਜ਼ਹਰ ਦਾ ਭਰਾ ਮੁਫ਼ਤੀ ਅਬਦੁਰ ਰਊਫ ਅਤੇ ਪੁੱਤਰ ਹਮਾਦ ਅਜ਼ਹਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਭਾਰਤ ਵਲੋਂ ਮੁਹੱਈਆ ਕਰਵਾਈ ਗਈ ਮਿਸਲ ਵਿਚ ਮੁਫ਼ਤੀ ਅਬਦੁਰ ਅਤੇ ਹਮਾਦ ਅਜ਼ਹਰ ਦੇ ਨਾਂ ਸ਼ਾਮਲ ਸਨ। ਉਂਜ, ਉਨ੍ਹਾਂ ਆਖਿਆ ਕਿ ਇਹ ਕਾਰਵਾਈ ਕਿਸੇ ਦਬਾਅ ਹੇਠ ਨਹੀਂ ਕੀਤੀ ਜਾ ਰਹੀ। ਪਾਕਿਸਤਾਨ ਆਪਣੀ ਸਰਜ਼ਮੀਨ ਕਿਸੇ ਮੁਲਕ ਦੇ ਖਿਲਾਫ਼ ਵਰਤਣ ਦੀ ਖੁੱਲ੍ਹ ਨਹੀਂ ਦੇਵੇਗਾ। ਉਨ੍ਹਾਂ ਆਖਿਆ ਕਿ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਖਿਲਾਫ਼ ਦੋ ਹਫ਼ਤੇ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਨੇ ਵੱਖ-ਵੱਖ ਵਿਅਕਤੀਆਂ ਅਤੇ ਜਥੇਬੰਦੀਆਂ ਖਿਲਾਫ਼ ਲਗਾਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਇਕ ਕਾਨੂੰਨੀ ਫ਼ਰਮਾਨ ਜਾਰੀ ਕੀਤਾ ਸੀ। ਇਸ ਦੀ ਵਜਾਹਤ ਕਰਦਿਆਂ ਵਿਦੇਸ਼ ਵਿਭਾਗ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਆਖਿਆ ਕਿ ਸਰਕਾਰ ਨੇ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਅਸਾਸੇ ਅਤੇ ਸੰਪਤੀਆਂ ਆਪਣੇ ਕਬਜ਼ੇ ਹੇਠ ਲੈ ਲਈਆਂ ਹਨ।
ਭਾਰਤੀ ਏਜੰਸੀਆਂ ਨੇ ਨਹੀਂ ਪ੍ਰਗਟਾਈ ਬਹੁਤੀ ਪ੍ਰਤੀਕਿਰਿਆ
ਨਵੀਂ ਦਿੱਲੀ: ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਸਣੇ 44 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਰਿਪੋਰਟਾਂ ‘ਤੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਕੋਈ ਬਹੁਤੀ ਪ੍ਰਤੀਕਿਰਿਆ ਨਹੀਂ ਦਿਖਾਈ ਅਤੇ ਅਫ਼ਸਰਾਂ ਦਾ ਕਹਿਣਾ ਹੈ ਕਿ ਦਹਿਸ਼ਤਗਰਦਾਂ ਨੂੰ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸਗੋਂ ਜਾਂਚ ਦੇ ਮੰਤਵ ਲਈ ਹਿਰਾਸਤ ਵਿਚ ਲਿਆ ਗਿਆ ਹੈ। ਪਾਕਿਸਤਾਨ ਵਲੋਂ ਬੀਤੇ ਵਿਚ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ, ਪਰ ਬਾਅਦ ਵਿਚ ਆਨੇ ਬਹਾਨੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਅਫ਼ਸਰਾਂ ਦਾ ਖਿਆਲ ਹੈ ਕਿ ਸੰਭਵ ਹੈ ਕਿ ਪਾਕਿਸਤਾਨੀ ਫ਼ੌਜ ਅਜਿਹੇ ਦਹਿਸ਼ਤਗਰਦਾਂ ਨੂੰ ਸੁਰੱਖਿਆ ਮੁਹੱਈਆ ਕਰਾਉਣੀ ਚਾਹੁੰਦੀ ਹੋਵੇ ਕਿਉਂਕਿ ਪਿਛਲੇ ਦਿਨੀ ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਉੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …