ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ‘ਤੇ ਜੰਮ ਕੇ ਭੜਕੇ। ਉਨ੍ਹਾਂ ਕਿਹਾ ਕਿ ਐਫ. ਬੀ. ਆਈ. ਫਲੋਰੀਡਾ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ਼ ਬਾਰੇ ਸੂਚਨਾ ਮਿਲਣ ‘ਤੇ ਵੀ ਅੱਗੇ ਕਾਰਵਾਈ ਨਹੀਂ ਕਰ ਸਕੀ, ਇਹ ਬਹੁਤ ਦੁੱਖ ਵਾਲੀ ਗੱਲ ਹੈ। ਐਫ. ਬੀ. ਆਈ. ਨੇ ਕਿਹਾ ਕਿ ਉਹ 19 ਸਾਲ ਕਰੂਜ਼ ਬਾਰੇ ਜਾਣਕਾਰੀ ਮਿਲਣ ‘ਤੇ ਕਾਰਵਾਈ ਕਰਨ ਵਿਚ ਅਸਫ਼ਲ ਰਹੀ। ਕਰੂਜ਼ ਨੇ 14 ਫਰਵਰੀ ਨੂੰ ਮਾਰਜਰੀ ਸਟੋਨਮੈਨ ਡਗਲਸ ਸਕੂਲ ਪਾਰਕਲੈਂਡ ਵਿਚ ਗੋਲੀਬਾਰੀ ਕਰਕੇ 17 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਗੋਲੀਬਾਰੀ ਨੇ ਬੰਦੂਕ ਰੱਖਣ ਦੇ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ ਨੂੰ ਫਿਰ ਤੋਂ ਤੇਜ਼ ਕਰ ਦਿੱਤਾ ਹੈ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …