Breaking News
Home / ਦੁਨੀਆ / ਸਵਿਸਬੈਂਕ ਦੇ ਖਾਤਾਧਾਰਕਾਂ ‘ਤੇ ਸ਼ਿਕੰਜਾ

ਸਵਿਸਬੈਂਕ ਦੇ ਖਾਤਾਧਾਰਕਾਂ ‘ਤੇ ਸ਼ਿਕੰਜਾ

ਨਵੀਂ ਦਿੱਲੀ, ਬਰਨ : ਸਵਿਟਜ਼ਰਲੈਂਡ ਦੇ ਬੈਂਕਾਂ ਵਿਚਅਣਐਲਾਨੇ ਖ਼ਾਤੇ ਰੱਖਣਵਾਲੇ ਭਾਰਤੀਆਂ ਖ਼ਿਲਾਫ਼ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾਕੱਸਣਾਸ਼ੁਰੂ ਕਰਦਿੱਤਾ ਹੈ।
ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿਚਘੱਟੋ-ਘੱਟ 50 ਭਾਰਤੀਆਂ ਦੀਆਂ ਬੈਂਕਸਬੰਧੀਸੂਚਨਾਵਾਂ ਭਾਰਤੀਅਧਿਕਾਰੀਆਂ ਨੂੰ ਸੌਂਪਣ ਦੀਪ੍ਰਕਿਰਿਆਵਿਚ ਲੱਗੇ ਹੋਏ ਹਨ। ਅਜਿਹੇ ਲੋਕਾਂ ਵਿਚਜ਼ਿਆਦਾਤਰ ਜ਼ਮੀਨ-ਜਾਇਦਾਦ, ਵਿੱਤੀਸੇਵਾਵਾਂ, ਤਕਨੀਕੀ, ਦੂਰ-ਸੰਚਾਰ, ਪੇਂਟ, ਘਰੇਲੂ ਸਾਜ਼ੋ-ਸਾਮਾਨ, ਕੱਪੜਾ, ਇੰਜਨੀਅਰਿੰਗ ਸਾਮਾਨ ਤੇ ਹੀਰਿਆਂ ਤੇ ਹੋਰ ਗਹਿਣਿਆਂ ਦੇ ਕਾਰੋਬਾਰਨਾਲਜੁੜੇ ਕਾਰੋਬਾਰੀ ਤੇ ਕੰਪਨੀਆਂ ਸ਼ਾਮਲਹਨ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਫ਼ਰਜ਼ੀਵੀ ਹੋ ਸਕਦੀਆਂ ਹਨ।
ਇਹ ਜਾਣਕਾਰੀਦੋਵੇਂ ਦੇਸ਼ਾਂ ਵਿਚਾਲੇ ਆਪਸੀਪ੍ਰਸ਼ਾਸਨਿਕਸਹਾਇਤਾਦੀਪ੍ਰਕਿਰਿਆਨਾਲਜੁੜੇ ਅਫ਼ਸਰਾਂ ਨੇ ਦਿੱਤੀ ਹੈ। ਸਵਿਸਸਰਕਾਰ ਨੇ ਟੈਕਸਚੋਰਾਂ ਦੀਪਨਾਹਗਾਹਵਜੋਂ ਆਪਣੇ ਦੇਸ਼ਦੀਸਾਖ਼ਬਦਲਣਲਈ ਕੁਝ ਉਪਰਾਲੇ ਕੀਤੇ ਹਨ। ਉਹ ਇਸ ਸਬੰਧੀ ਸਮਝੌਤੇ ਤਹਿਤਵੱਖ-ਵੱਖਦੇਸ਼ਾਂ ਨਾਲਸ਼ੱਕੀਵਿਅਕਤੀਆਂ ਬਾਰੇ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਨ ਦੇ ਪ੍ਰਬੰਧਨਾਲਜੁੜ ਗਈ ਹੈ। ਸਵਿਸਸਰਕਾਰ ਨੇ ਹਾਲ ਹੀ ਵਿਚਜਾਣਕਾਰੀਆਂ ਸਾਂਝੀ ਕਰਨਦੀਪ੍ਰਕਿਰਿਆ ਤੇਜ਼ ਕਰਦਿੱਤੀ ਹੈ। ਭਾਰਤਵਿਚਕਾਲੇ ਧਨਦਾਮਾਮਲਾ ਸਿਆਸੀ ਤੌਰ ‘ਤੇ ਸੰਵੇਦਨਸ਼ੀਲ ਹੈ। ਸਵਿਸਅਧਿਕਾਰੀਆਂ ਨੇ ਮਾਰਚ ਤੋਂ ਹੁਣਤੱਕਘੱਟੋ-ਘੱਟ 50 ਭਾਰਤੀਖ਼ਾਤਾਧਾਰਕਾਂ ਨੂੰ ਨੋਟਿਸਜਾਰੀਕਰਕੇ ਉਨ੍ਹਾਂ ਦੀਸੂਚਨਾਭਾਰਤਸਰਕਾਰ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਦੇ ਖ਼ਿਲਾਫ਼ਅਪੀਲਦਾਇਰਕਰਨਦਾਆਖ਼ਰੀ ਮੌਕਾ ਦਿੱਤਾ ਹੈ। 30 ਦਿਨਾਂ ਦੇ ਅੰਦਰ ਜ਼ਰੂਰੀਦਸਤਾਵੇਜ਼ਾਂ ਨਾਲਅਪੀਲਕਰਨਲਈ ਕਿਹਾ ਗਿਆ ਹੈ।
ਗਜ਼ਟ ਵਿਚਇਨ੍ਹਾਂ ਭਾਰਤੀਆਂ ਦੇ ਨਾਵਾਂ ਦਾ ਜ਼ਿਕਰ
ਗਜ਼ਟ ਅਨੁਸਾਰ ਸਿਰਫ 21 ਮਈ ਨੂੰ 11 ਭਾਰਤੀਆਂ ਨੂੰ ਨੋਟਿਸਜਾਰੀਕੀਤੇ ਗਏ ਹਨ।ਜਿਨ੍ਹਾਂ ਦੋ ਭਾਰਤੀਆਂ ਦਾਪੂਰਾ ਨਾਂ ਦੱਸਿਆ ਗਿਆ ਹੈ, ਉਨ੍ਹਾਂ ਵਿਚਮਈ 1949 ਵਿਚਪੈਦਾ ਹੋਏ ਕ੍ਰਿਸ਼ਨਭਗਵਾਨਰਾਮਚੰਦਅਤੇ ਸਤੰਬਰ 1972 ਵਿਚਪੈਦਾ ਹੋਏ ਕਲਪੇਸ਼ਹਰਸ਼ਦਕਿਨਾਰੀਵਾਲਾਸ਼ਾਮਲਹਨ।ਹਾਲਾਂਕਿਇਨ੍ਹਾਂ ਬਾਰੇ ਹੋਰਜਾਣਕਾਰੀਆਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਨ੍ਹਾਂ ਨਾਵਾਂ ਵਿਚਜਿਨ੍ਹਾਂ ਦੇ ਸ਼ੁਰੂਆਤੀ ਅੱਖਰ ਦੱਸੇ ਗਏ ਹਨ, ਉਨ੍ਹਾਂ ਵਿਚ 24 ਨਵੰਬਰ 1944 ਨੂੰ ਪੈਦਾ ਹੋਏ ਏ.ਐਸ.ਬੀ.ਕੇ., 9 ਜੁਲਾਈ 1944 ਨੂੰ ਪੈਦਾ ਹੋਏ ਏ.ਬੀ.ਕੇ.ਆਈ., 2 ਨਵੰਬਰ 1983 ਨੂੰ ਪੈਦਾ ਹੋਈ ਸ੍ਰੀਮਤੀਪੀ.ਏ.ਐਸ., 22 ਨਵੰਬਰ 1973 ਨੂੰ ਪੈਦਾ ਹੋਈ ਸ੍ਰੀਮਤੀਆਰ.ਏ.ਐਸ., 27 ਨਵੰਬਰ ਨੂੰ ਪੈਦਾ ਹੋਈ ਏ.ਪੀ.ਐਸ., 14 ਅਗਸਤ 1949 ਨੂੰ ਪੈਦਾ ਹੋਈ ਸ੍ਰੀਮਤੀ ਏ.ਡੀ.ਐਸ., 20 ਮਈ 1935 ਨੂੰ ਪੇਦਾ ਹੋਏ ਐਮ.ਐਲ.ਏ., 21 ਫਰਵਰੀ 1968 ਨੂੰ ਪੈਦਾ ਹੋਏ ਐਨ.ਐਮ.ਏ. ਅਤੇ 27 ਜੂਨ 1973 ਨੂੰ ਪੈਦਾ ਹੋਏ ਐਮ.ਐਮ.ਏ.ਸ਼ਾਮਲਹਨ।
ਭਾਰਤਨਾਲ ਸਮਝੌਤਾ
ਸਵਿੱਜ਼ਰਲੈਂਡ ਉਸ ਦੇ ਬੈਂਕਾਂ ਵਿਚਖਾਤੇ ਰੱਖਣ ਵਾਲੇ ਗਾਹਕਾਂ ਦੀ ਗੁਪਤਤਾ ਬਣਾਈ ਰੱਖਣ ਨੂੰ ਲੈ ਕੇ ਇਕ ਵੱਡੇ ਕੌਮਾਂਤਰੀ ਵਿੱਤੀ ਕੇਂਦਰ ਦੇ ਰੂਪਵਿਚਜਾਣਿਆਜਾਂਦਾਰਿਹਾ ਹੈ, ਪਰਟੈਕਸਚੋਰੀ ਦੇ ਮਾਮਲੇ ਵਿਚ ਕੌਮਾਂਤਰੀ ਪੱਧਰ ‘ਤੇ ਸਮਝੌਤੇ ਤੋਂ ਬਾਅਦ ਗੁਪਤਤਾ ਦੀ ਇਹ ਕੰਧ ਹੁਣ ਨਹੀਂ ਰਹੀ।ਖਾਤਾਧਾਰਕਾਂ ਦੀਆਂ ਸੂਚਨਾਵਾਂ ਨੂੰ ਸਾਂਝਾ ਕਰਨ ਨੂੰ ਲੈ ਕੇ ਭਾਰਤਸਰਕਾਰਨਾਲ ਉਸ ਨੇ ਸਮਝੌਤਾ ਕੀਤਾਹੈ।ਹੋਰਦੇਸ਼ਾਂ ਨਾਲਵੀ ਇਸ ਤਰ੍ਹਾਂ ਦੇ ਸਮਝੌਤੇ ਕੀਤੇ ਗਏ ਹਨ।
ਸਵਿਸ ਸਰਕਾਰ ਨੇ ਟੈਕਸ ਚੋਰੀ ਦੀ ਪਨਾਹਗਾਹ ਮਾਮਲੇ’ਚ ਕਈ ਸੁਧਾਰ ਕੀਤੇ
ਸਵਿੱਟਜ਼ਰਲੈਂਡ ਨੇ ਟੈਕਸਚੋਰੀਦੀਪਨਾਹਗਾਹ ਦੇ ਆਪਣੇ ਦੇਸ਼ ਦੇ ਅਕਸ ਨੂੰ ਬਦਲਣਲਈ ਕੁਝ ਸਾਲਾਂ ਤੋਂ ਕਈ ਸੁਧਾਰ ਕੀਤੇ ਹਨ। ਉਹ ਇਸ ਸਬੰਧਵਿਚ ਸਮਝੌਤੇ ਤਹਿਤ ਵੱਖ-ਵੱਖ ਦੇਸ਼ਾਂ ਨਾਲ ਸ਼ੱਕੀ ਵਿਅਕਤੀਆਂ ਸਬੰਧੀਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਨਦੀਵਿਵਸਥਾਨਾਲ ਜੁੜ ਗਈ ਹੈ। ਸਵਿੱਟਜ਼ਰਲੈਂਡ ਨੇ ਕੁਝ ਦੇਸ਼ਾਂ ਨਾਲਸੂਚਨਾਵਾਂ ਸਾਂਝੀਆਂ ਕਰਨਦੀਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।ਭਾਰਤਵਿਚਕਾਲੇ ਧਨਦਾਮਾਮਲਾ ਸਿਆਸੀ ਤੌਰ ‘ਤੇ ਸੰਵੇਦਨਸ਼ੀਲਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …