Breaking News
Home / ਦੁਨੀਆ / ਅਮਰੀਕਾ ਤੋਂ ਬਾਹਰ ਹੋਣਗੇ ਗੈਰਕਾਨੂੰਨੀ ਪਰਵਾਸੀ

ਅਮਰੀਕਾ ਤੋਂ ਬਾਹਰ ਹੋਣਗੇ ਗੈਰਕਾਨੂੰਨੀ ਪਰਵਾਸੀ

ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਇਕ ਕਰੋੜ ਤੋਂ ਵੱਧ ਵਿਅਕਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਹੈ ਕਿ ਅਮਰੀਕੀਅਧਿਕਾਰੀਅਗਲੇ ਹਫ਼ਤੇ ਤੋਂ ਉਨ੍ਹਾਂ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣਦੀਪ੍ਰਕਿਰਿਆਸ਼ੁਰੂ ਕਰਨਗੇ ਜਿਹੜੇ ਇਥੇ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਅਨੁਮਾਨ ਹੈ ਕਿ ਅਮਰੀਕਾਵਿਚਕਰੀਬ ਇਕ ਕਰੋੜ 20 ਲੱਖਵਿਅਕਤੀ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰਦਾਸਬੰਧਮੈਕਸੀਕੋ ਅਤੇ ਮੱਧਅਮਰੀਕੀਦੇਸ਼ਾਂ ਨਾਲਹੈ।ਅਮਰੀਕਾਵਿਚਪਰਵਾਸੀਮਾਮਲਿਆਂ ਨੂੰ ਦੇਖਣਵਾਲੀ ਏਜੰਸੀ ਇਮੀਗ੍ਰੇਸ਼ਨਐਂਡਕਸਟਮਇਨਫੋਰਸਮੈਂਟ (ਆਈਸੀਈ) ਦਾਜ਼ਿਕਰਕਰਦੇ ਹੋਏ ਟਰੰਪ ਨੇ ਟਵੀਟਕੀਤਾ, ‘ਆਈਸੀਈ ਅਗਲੇ ਹਫ਼ਤੇ ਤੋਂ ਉਨ੍ਹਾਂ ਲੱਖਾਂ ਗੈਰਕਾਨੂੰਨੀਪਰਵਾਸੀਆਂ ਨੂੰ ਕੱਢਣਦੀਪ੍ਰਕਿਰਿਆਸ਼ੁਰੂ ਕਰੇਗੀ ਜਿਹੜੇ ਨਾਜਾਇਜ਼ ਤਰੀਕੇ ਨਾਲਅਮਰੀਕਾਵਿਚਦਾਖ਼ਲ ਹੋਏ ਹਨ। ਹਾਲੀਆਸ਼ਰਨਾਰਥੀਮਸਲੇ ‘ਤੇ ਅਮਰੀਕਾਅਤੇ ਮੈਕਸੀਕੋ ਦਰਮਿਆਨ ਇਕ ਸਮਝੌਤੇ ਦਾਐਲਾਨਕੀਤਾ ਗਿਆ ਸੀ। ਇਸ ਸਮਝੌਤੇ ਤਹਿਤਮੈਕਸੀਕੋ ਮੱਧਅਮਰੀਕੀਦੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਨੂੰ ਵਾਪਸਲਵੇਗਾ ਜਿਹੜੇ ਅਮਰੀਕਾਵਿਚਸ਼ਰਨ ਮੰਗ ਰਹੇ ਹਨ। ਮੈਕਸੀਕੋ ਅਜਿਹੇ ਸ਼ਰਨਾਰਥੀਆਂ ਨੂੰ ਰੋਕਣਲਈਅਮਰੀਕਾਨਾਲ ਲੱਗਦੀਸਰਹੱਦ’ਤੇ ਫ਼ੌਜੀਆਂ ਦੀਤਾਇਨਾਤੀਵਧਾਉਣਲਈਵੀਰਾਜ਼ੀ ਹੋਇਆ ਹੈ। ਟਰੰਪ ਨੇ ਇਹ ਚਿਤਾਵਨੀਦਿੱਤੀ ਸੀ ਕਿ ਮੈਕਸੀਕੋ ਨੇ ਜੇਕਰ ਸਮਝੌਤਾ ਨਹੀਂ ਕੀਤਾ ਤਾਂ ਉਸ ਦੇ ਇਥੋਂ ਅਮਰੀਕਾਵਿਚਆਉਣਵਾਲੇ ਸਾਮਾਨ’ਤੇ ਪੰਜਫ਼ੀਸਦੀਡਿਊਟੀਲਗਾਦਿੱਤੀਜਾਵੇਗੀ। ਇਹ ਡਿਊਟੀਹਰਮਹੀਨੇ ਤਦਤਕਵੱਧਦੀਜਾਵੇਗੀ ਜਦਤਕ ਉਹ ਸਮਝੌਤੇ ਲਈਰਾਜ਼ੀਨਹੀਂ ਹੁੰਦਾ।

ਖਾਂਸੀ ਆਉਣ ‘ਤੇ ਟਰੰਪ ਨੇ ਵ੍ਹਾਈਟ ਹਾਊਸ ਦੇ ਅਫਸਰ ਨੂੰ ਦਫਤਰ ਵਿਚੋਂ ਬਾਹਰ ਕੱਢਿਆ
ਰਾਸ਼ਟਰਪਤੀਟਰੰਪ ਨੇ ਕਿਹਾ – ਮੈਨੂੰ ਇਹ ਪਸੰਦਨਹੀਂ ਹੈ, ਖਾਂਸੀ ਕਰਨੀਹੈ ਤਾਂ ਬਾਹਰਚਲੇ ਜਾਓ
ਵਾਸ਼ਿੰਗਟਨ : ਆਮ ਤੌਰ ‘ਤੇ ਸ਼ਰਾਰਤਕਰਨਵਾਲੇ ਵਿਦਿਆਰਥੀਆਂ ਨੂੰ ਕਲਾਸਵਿਚੋਂ ਬਾਹਰਕਰ ਦਿੱਤਾ ਜਾਂਦਾਹੈ।ਪਰਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਵ੍ਹਾਈਟ ਹਾਊਸ ਦੇ ਚੀਫਸਟਾਫਮਿਕ ਮੁਲਵਾਨੇ ਨੂੰ ਖਾਂਸੀ ਆਉਣ ‘ਤੇ ਦਫਤਰਵਿਚੋਂ ਝਿੜਕ ਕੇ ਬਾਹਰਕਰ ਦਿੱਤਾ। ਦਰਅਸਲ, ਡੋਨਾਲਡਟਰੰਪ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ। ਉਸ ਸਮੇਂ ਕਮਰੇ ਵਿਚ ਮੌਜੂਦ ਮਿਕ ਮੁਲਵਾਨੇ ਨੂੰ ਖਾਂਸੀ ਆਉਣ ਲੱਗੀ, ਜੋ ਕੈਮਰੇ ਵਿਚਨਹੀਂ ਦਿਖਰਹੇ ਸਨ।ਟਰੰਪ ਨੇ ਇਸ ਨੂੰ ਇਕ ਵਾਰਨਜ਼ਰਅੰਦਾਜ਼ ਕੀਤਾ।ਪਰਦੋਬਾਰਾ ਖਾਂਸੀ ਆਉਣ ‘ਤੇ ਟਰੰਪ ਨੇ ਗੁੱਸੇ ਵਿਚ ਕਿਹਾ, ਆਪਜਾਣਦੇ ਹੋ ਕਿ ਮੈਨੂੰ ਇਹ ਸਭਪਸੰਦਨਹੀਂ ਹੈ।ਜੇਕਰ ਤੁਸੀਂ ਖਾਂਸੀ ਕਰਨੀ ਹੀ ਹੈ ਤਾਂ ਤੁਸੀਂ ਕਮਰੇ ਤੋਂ ਬਾਹਰਨਿਕਲਜਾਓ।ਟਰੰਪ ਦੇ ਹੁਕਮ ‘ਤੇ ਮਿਲ ਮੁਲਵਾਨੇ ਕਮਰੇ ਤੋਂ ਬਾਹਰਚਲੇ ਗਏ। ਇਸ ਤੋਂ ਬਾਅਦਇੰਟਰਵਿਊਫਿਰ ਸ਼ੁਰੂ ਹੋ ਗਈ। ਟਰੰਪਦਾ ਇਹ ਇੰਟਰਵਿਊਐਤਵਾਰ ਨੂੰ ਟੀਵੀਚੈਨਲ’ਤੇ ਪ੍ਰਸਾਰਿਤਵੀ ਹੋਇਆ। ਇੰਟਰਵਿਊ ਦੌਰਾਨ ਟਰੰਪ ਨੇ ਸਾਬਕਾਰਾਸ਼ਟਰਪਤੀਬਰਾਕਓਬਾਮਾ, ਆਪਣੀਆਂ ਚੋਣਾਂ ਅਤੇ ਰੂਸਦੀਆਂ ਚੋਣਾਂ ਨੂੰ ਪ੍ਰਭਾਵਿਤਕਰਨ ਦੇ ਸਿਲਸਿਲੇ ਵਿਚ ਹੋਈ ਜਾਂਚ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਜਵਾਬ ਦਿੱਤੇ।

ਅਮਰੀਕਾ ‘ਚ ਭਾਰਤੀਮੂਲ ਦੇ ਵਿਅਕਤੀਆਂ ਦੀ ਅਬਾਦੀ 7 ਸਾਲਾਂ ‘ਚ 38 ਫੀਸਦੀਵਧੀ
ਅਮਰੀਕਾਵਿੱਚਭਾਰਤੀਮੂਲ ਦੇ ਵਿਅਕਤੀਆਂ ਦੀਆਬਾਦੀਸੱਤਵਰ੍ਹਿਆਂ ਵਿੱਚ (ਸਾਲ 2010 ਤੋਂ 2017 ਤੱਕ) 38 ਪ੍ਰਤੀਸ਼ਤਤੱਕਵਧ ਗਈ ਹੈ। ਦੱਖਣੀਏਸ਼ੀਆਈਅਮਰੀਕੀ ਸੰਗਠਨ (ਸਾਊਥਏਸ਼ੀਅਨਅਮੈਰੀਕਨਜ਼ ਲੀਡਿੰਗ ਟੂਗੈਦਰ) ਨੇ ਆਪਣੇ ਸਨੈਪਸ਼ਾਟਵਿੱਚ ਕਿਹਾ ਕਿ ਘੱਟੋ-ਘੱਟ 6,30,000 ਭਾਰਤੀ ਅਜਿਹੇ ਹਨ, ਜਿਨ੍ਹਾਂ ਦਾਦਸਤਾਵੇਜ਼ਾਂ ਵਿੱਚਰਿਕਾਰਡ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀਭਾਰਤੀ-ਅਮਰੀਕੀਵਿਅਕਤੀਆਂ ਦੀਗਿਣਤੀਵਿੱਚਵਾਧੇ ਦਾਕਾਰਨਵੀਜ਼ਾਦੀਮਿਆਦ ਪੁੱਗਣ ਤੋਂ ਬਾਅਦਵੀਵਾਪਸਨਾਆਉਣਾ ਜਾਂ ਵੀਜ਼ਾ ਅੱਗੇ ਨਾਵਧਾਉਣਾ ਹੈ। ਦੱਖਣੀਏਸ਼ੀਆਈਮੂਲ ਦੇ ਅਮਰੀਕੀਨਾਗਰਿਕਾਂ ਦੀਆਬਾਦੀਵਿੱਚ 40 ਪ੍ਰਤੀਸ਼ਤਵਾਧਾ ਹੋਇਆ ਹੈ। 2010 ਵਿੱਚ ਅਜਿਹੀ ਆਬਾਦੀ 3.5 ਮਿਲੀਅਨ ਸੀ, ਜੋ 2017 ਤੱਕਵਧ ਕੇ 5.4 ਮਿਲੀਅਨ ਹੋ ਗਈ ਹੈ। ਨੇਪਾਲੀਭਾਈਚਾਰੇ ਦੀਆਬਾਦੀਵਿੱਚ 206.6 ਪ੍ਰਤੀਸ਼ਤਵਾਧਾ ਹੋਇਆ ਹੈ, ਭਾਰਤੀਭਾਈਚਾਰੇ ਦੀਆਬਾਦੀਵਿੱਚ 38 ਪ੍ਰਤੀਸ਼ਤ, ਭੂਟਾਨਵਾਸੀਆਂ ਦੀਆਬਾਦੀਵਿੱਚ 38 ਪ੍ਰਤੀਸ਼ਤ, ਪਾਕਿਤਸਾਨੀਭਾਈਚਾਰੇ ਦੀਆਬਾਦੀਵਿੱਚ 33 ਪ੍ਰਤੀਸ਼ਤ, ਬੰਗਲਾਦੇਸ਼ੀਭਾਈਚਾਰੇ ਦੀਆਬਾਦੀਵਿੱਚ 26 ਪ੍ਰਤੀਸ਼ਤਅਤੇ ਸ੍ਰੀਲੰਕਾਈਭਾਈਚਾਰੇ ਦੀਆਬਾਦੀਵਿੱਚ 15 ਪ੍ਰਤੀਸ਼ਤਵਾਧਾ ਹੋਇਆ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …