Breaking News
Home / ਦੁਨੀਆ / ਨਰਿੰਦਰ ਮੋਦੀ ਵਿਦੇਸ਼ ਯਾਤਰਾ ਦੌਰਾਨ ਇੰਡੋਨੇਸ਼ੀਆ ਪਹੁੰਚੇ

ਨਰਿੰਦਰ ਮੋਦੀ ਵਿਦੇਸ਼ ਯਾਤਰਾ ਦੌਰਾਨ ਇੰਡੋਨੇਸ਼ੀਆ ਪਹੁੰਚੇ

ਕਿਹਾ, ਭਾਰਤ ਯਾਤਰਾ ਲਈ ਇੰਡੋਨੇਸ਼ੀਆ ਦੇ ਨਾਗਰਿਕਾਂ ਨੂੰ ਮਿਲੇਗਾ 30 ਦਿਨ ਦਾ ਮੁਫ਼ਤ ਵੀਜ਼ਾ
ਜਕਾਰਤਾ/ਬਿਊਰੋ ਨਿਊਜ਼
ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਪਹੁੰਚੇ ਹਨ। ਰਾਜਧਾਨੀ ਜਕਾਰਤਾ ਵਿਚ ਅੱਜ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਸਵਾ ਸੌ ਕਰੋੜ ਭਾਰਤੀਆਂ ਨੇ ਉਨ੍ਹਾਂ ਵਰਗੇ ਇੱਕ ਸਧਾਰਣ ਨਾਗਰਿਕ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ, ਉਸੇ ਤਰ੍ਹਾਂ ਇੰਡੋਨੇਸ਼ੀਆ ਦੀ ਜਨਤਾ ਨੇ ਰਾਸ਼ਟਰਪਤੀ ਵਿਡੋਡੋ ਨੂੰ ਚੁਣਿਆ। ਉਨ੍ਹਾਂ ਨੇ ਇੰਡੋਨੇਸ਼ੀਆ ਦੇ ਨਾਗਰਿਕਾਂ ਲਈ 30 ਦਿਨਾਂ ਲਈ ਭਾਰਤ ਯਾਤਰਾ ਦਾ ਮੁਫ਼ਤ ਵੀਜ਼ਾ ਦੇਣ ਦੀ ਵਿਵਸਥਾ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ। ਮੋਦੀ ਨੇ ਇਹ ਵੀ ਕਿਹਾ ਕਿ ਇੰਡੋਨੇਸ਼ੀਆ ਸਮੇਤ 163 ਦੇਸ਼ਾਂ ਦੇ ਲੋਕਾਂ ਨੂੰ ਈ-ਵੀਜ਼ਾ ਦੀ ਸਹੂਲਤ ਦਿੱਤੀ ਗਈ ਹੈ। ਈ-ਵੀਜ਼ਾ ‘ਤੇ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਕਰੀਬ 150 ਫੀਸਦੀ ਦਾ ਵਾਧਾ ਹੋਇਆ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …