18.1 C
Toronto
Thursday, October 1, 2026
spot_img
Homeਪੰਜਾਬਫਰੀਦਕੋਟ 'ਚ ਸੇਵਾ ਮੁਕਤ ਅਧਿਆਪਕ ਦੇ ਘਰ ਲੱਗੀ ਅੱਗ

ਫਰੀਦਕੋਟ ‘ਚ ਸੇਵਾ ਮੁਕਤ ਅਧਿਆਪਕ ਦੇ ਘਰ ਲੱਗੀ ਅੱਗ

ਫਰੀਦਕੋਟ ‘ਚ ਸੇਵਾ ਮੁਕਤ ਅਧਿਆਪਕ ਦੇ ਘਰ ਲੱਗੀ ਅੱਗਜਿਊਂਦਾ ਸੜ ਗਿਆ ਬਜ਼ੁਰਗ ਜੋੜਾ
ਫਰੀਦਕੋਟ/ਬਿਊਰੋ ਨਿਊਜ਼
ਫਰੀਦਕੋਟ ਦੀ ਟੀਚਰ ਕਾਲੋਨੀ ਸਥਿਤ ਇਕ ਘਰ ਵਿਚ ਤੜਕੇ ਢਾਈ ਕੁ ਵਜੇ ਸ਼ੱਕੀ ਹਾਲਤ ਵਿਚ ਅੱਗ ਲੱਗਣ ਨਾਲ ਬਜ਼ੁਰਗ ਸੇਵਾਮੁਕਤ ਅਧਿਆਪਕ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਬਲਦੇਵ ਕੌਰ ਦੀ ਮੌਤ ਹੋ ਗਈ। ਦੋਵਾਂ ਦੀ ਉਮਰ ਲਗਭਗ 80 ਕੁ ਸਾਲ ਦੱਸੀ ਜਾਂਦੀ ਹੈ ਅਤੇ ਦੋਵੇਂ ਘਰ ਵਿਚ ਇਕੱਲੇ ਹੀ ਰਹਿੰਦੇ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਬਜ਼ੁਰਗ ਜੋੜੇ ਦਾ ਬਾਕੀ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਇਕ ਗੁਆਂਢੀ ਨੇ ਦੱਸਿਆ ਕਿ ਰਾਤ ਕਰੀਬ ਢਾਈ ਵਜੇ ਮਾਸਟਰ ਸੁਰਜੀਤ ਸਿੰਘ ਦੇ ਘਰ ਅੱਗ ਲੱਗੀ ਦੇਖੀ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਜਦੋਂ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਤਾਂ ਬਜ਼ੁਰਗ ਜੋੜਾ ਪੂਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਉਨ੍ਹਾਂ ਦੀ ਪਛਾਣ ਵੀ ਮੁਸ਼ਕਲ ਨਾਲ ਹੀ ਕੀਤੀ ਗਈ। ਪੁਲਿਸ ਵੱਲੋਂ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਸੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS