6.7 C
Toronto
Friday, April 10, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਹੋਲੀ 2022
ਸਭਨਾਂ ਨੂੰ ਹੋਵੇ ਮੁਬਾਰਕ,
ਮੇਲਾ ਇਹ ਹੋਲੀ ਦਾ।
ਪਿਆਰਾਂ ਨਾਲ Welcome ਕਰੀਏ,
ਖਿੜ੍ਹ ਗਈ ਰੰਗੋਲੀ ਦਾ।
ਸਾਡੇ ‘ਤੇ ਅਸਰ ਹੋ ਜਾਏ,
ਰੰਗ਼ਾਂ ਦੀ ਟੋਲੀ ਦਾ।
ਖੁਸ਼ੀਆਂ ਵੰਡ ਖ਼ੁਰ ਜਾਂਦੇ ਨੇ,
ਸਮਝਾਵਣ, ਨਹੀਂ ਡੋਲੀ ਦਾ।
ਲਾਈਏ ਸਦਾ ਅਮਨ ਦੇ ਬੂਟੇ,
ਜ਼ਹਿਰ ਨਹੀਂ ਘੋਲੀ ਦਾ।
ਸਾਂਝਾਂ ਵਾਲਾ ਸਾਥ ਨਾ ਛੁੱਟੇ,
ਦਾਮਨ ਤੇ ਚੋਲੀ ਦਾ।
ਮੁਹੱਬਤ ਨਾਲ ਮੋੜ ਦੇਣਾ ਰੁਖ,
ਨਫ਼ਰਤ ਦੀ ਗੋਲੀ ਦਾ।
‘ਬਲਵਿੰਦਰਾ’ ਜੋ ਤਨ-ਮਨ ਸਾੜੇ,
ਕੌੜਾ ਨਹੀਂਓ ਬੋਲੀ ਦਾ।
ਗਿੱਲ ਬਲਵਿੰਦਰ
CANADA +1.416.558.5530 ([email protected] )

 

RELATED ARTICLES
POPULAR POSTS