Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
416-558-5530
ਹੋਰਪੱਛੜਨਾ ਜਾਏ ਪੰਜਾਬ
ਮਾਂ-ਬੋਲੀਵਿੱਚਪਾਂਵਾਂ ਬਾਤ ਤੇ ਭਰਿਓਸਭ ਹੁੰਗਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਸੁੱਕਦੇ ਜਾਂਦੇ ਨੇ ਪੰਜਆਬਨਾਬਚਣਾਪਾਣੀਖ਼ਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਖ਼ੇਤਾਂ ਵਿੱਚਮਰੇ ਕਿਸਾਨੀ, ਸਿਰ’ਤੇ ਕਰਜ਼ਾਭਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜਾ ਜਿਹਾ ਕਰਿਓਚਾਰਾ ਜੀ ।
ਬੇਰੋਜ਼ਗਾਰੀ ਨੇ ਰੋਲਤੇ ਕਾਮੇਂ, ਔਖਾ ਹੋਇਆ ਗੁਜ਼ਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਨਸ਼ਿਆਂ ਦੇ ਵਿੱਚਪੈ ਗਿਆ ਗੱਬਰੂ ਪੁੱਤਰਦਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਬੱਚੇ ਪਦੇਸੀਂ ਭੱਜੇ ਜਾਂਵਣ, ਕਰਦੇ ਜਾਣਕਿਨਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਹਰਦਫ਼ਤਰਵਿੱਚਰਿਸ਼ਵਤਖ਼ੋਰੀ, ਨਾਬਚਿਆ ਕੋਈ ਚੁਬਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਜਿਹੜਾ ਸੀ ਚਮਕਦਾਕਦੇ ਅਸਮਾਨੀ, ਟੁੱਟਦਾਜਾਂਦਾਤਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਊੜਾ ਤੇ ਜੂੜਾਦੋਵੇਂ ਘੱਟ ਗਏ, ਹੋ ਗਿਆ ਸਰਦਾਰਾ ਕੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
ਬਹੁੜੇ ਫਿਰ ਕੋਈ ਮਰਦ ਅਗੰਮੜਾ, ਲੈਲਏ ਸਾਰਦੁਬਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।
‘ਗਿੱਲ ਬਲਵਿੰਦਰਾ’ਮਾਰਿਓਹੰਬਲਾ, ਹੋ ਜਾਏ ਪਾਰ-ਕਿਨਾਰਾ ਜੀ,
ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …