16.6 C
Toronto
Sunday, September 28, 2025
spot_img
Homeਰੈਗੂਲਰ ਕਾਲਮਸਿਵਿਆਂ 'ਚ ਵਾਹਵਾਹ

ਸਿਵਿਆਂ ‘ਚ ਵਾਹਵਾਹ

ਭਾਵੇਂ ਉੱਥੇ ਲਾਸ਼ਵੀ ਸੁਆਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਅਫਸੋਸਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ।
ਇਸਦੇ ਜਿਹਾ ਨਾਹੋਰ ਕੋਈ ਬੰਦਾ ਸੀ।
ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਦੁਸ਼ਮਣਵੀ ਜਾ ਕੇ ਸਿਰਨਿਵਾਉਂਦੇ ਨੇ।
ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ।
ਖਮੋਸ਼ੀ ਉਸ ਸਮੇਂ ਦੀ ਗਵਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਸ਼ਾਇਦਆਖਰੀਇਸ਼ਨਾਨਕਰਮ ਧੋਂਦਾ ਹੈ।
ਘੜੀਪਲਾਂ ਲਈ ਚੰਗਾ ਅਖਵਾਉਂਦਾ ਹੈ।
ਰੂਹ ਨੂੰ ਮਿਲੇ ਸ਼ਾਂਤੀ ਇਹ ਦੁਆ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਰਿਸ਼ਤੇਦਾਰੀਆਂ ਚਾਹੇ ਉਦੋਂ ਲੱਖਾਂ ਰੋਦੀਂਆਂ ਨੇ।
ਬਹੁਤਿਆਂ ਦੀਆਂ ਵਖਾਵੇ ਲਈ ਅੱਖਾਂ ਰੋਂਦੀਆਂ ਨੇ।
ਰੂਹਦੀਹੋਵੇ ਸਾਂਝ ਤੇ ਦਿਲਹਿਲਾ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਜਿਊਦਿਆਂ ਜੇ ਚੰਗੇ ਰਿਸ਼ਤੇ ਬਣਾਲਈਏ।
ਦੁਸ਼ਮਣਵੀਂ ਹੋਣ ਗਲਵੱਕੜੀਆਂ ਪਾਲਈਏ।
ਜਿਨ੍ਹਾਂ ਨਾਲਭਾਵੇਂ ਠਾਹਠਾਹ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
ਟੁੱਟਣਾ ਕਿ ਜੁੜਨਾ ਇਹ ਰਿਸ਼ਤੇ ਜ਼ੁਬਾਨਦੇ।
ਰੱਬ ਨੇ ਇਹ ਦਿੱਤਾ ਸਭ ਹੱਥ ਇਨਸਾਨਦੇ।
ਚੀਜ਼ ਦਾ ‘ਸੰਧੂ’ ਮੁੱਲ ਦਿਸੇ ਜਦੋਂ ਗੁਆ ਹੁੰਦੀ ਏ।
ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ।
-ਸ਼ਿਨਾਗ ਸਿੰਘ ਸੰਧੂ, ਮੋ: 97816-93300

RELATED ARTICLES
POPULAR POSTS