Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਕੀ ਕਦੇ ਹੋਵੇਗਾ ‘ਦਿੱਲੀ’ ਤੇ ‘ਲਾਹੌਰ’ ਦਾ ਮੇਲ
ਨਿੰਦਰ ਘੁਗਿਆਣਵੀ
ਗੱਲ ਪਿਛਲੇ ਕੁਝ ਕੁ ਸਾਲਾਂ ਦੀ ਹੈ। ਟੋਰਾਂਟੋ ਇਕ ਸਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ। ਬਹੁਤ ਸਾਰੇ ਪੰਜਾਬੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬੀ ਗਾਇਕ ਗਿੱਲ ਹਰਦੀਪ ਮੱਖਣ ਬਰਾੜ ਦਾ ਲਿਖਿਆ ਗੀਤ ਗਾ ਰਿਹਾ ਸੀ, ਬੋਲ ਇੰਜ ਸਨ:
ਸੁਖੀ ਵਸੇ ਕਸ਼ਮੀਰ, ਮੁੱਕੇ ਝਗੜਾ ਪਸ਼ੌਰ ਦਾ
ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ…
ਸਭ ਸਰੋਤੇ ਟਿਕਟਿਕੀ ਲਗਾ ਕੇ ਪੂਰੇ ਧਿਆਨ ਨਾਲ ਗੀਤ ਦਾ ਆਨੰਦ ਮਾਣ ਰਹੇ ਸਨ। ਸਪੱਸ਼ਟ ਹੈ ਕਿ ਇਹ ਗੀਤ ਭਾਰਤ-ਪਾਕਿਸਤਾਨ ਵਿਚਾਲੇ ਪਈਆਂ ਤਰੇੜਾਂ ਨੂੰ ਮੇਟਣ ਲਈ ਗਾਇਆ ਗਿਆ ਹੈ। ਗੀਤ ਵਿੱਚ ਦੋਵਾਂ ਦੇਸ਼ਾਂ ਦੀ ਭਾਵੁਕ ਸਾਂਝ ਤੇ ਆਪਸ ਵਿਚ ਮੰਦੀ ਪੈ ਗਈ ਅਪਣੱਤ ਬਾਰੇ ਕਾਫੀ ਕਲਾਤਮਿਕਤਾ ਨਾਲ ਵਰਨਣ ਕੀਤਾ ਗਿਆ ਮਿਲਦਾ ਹੈ। ਗੀਤ ਦੇ ਅਗਲੇ ਬੋਲ ਸਰੋਤੇ ਨੂੰ ਹੋਰ ਪ੍ਰਭਾਵਤ ਕਰਦੇ ਸਨ:
ਮੁੱਕ ਜਾਣ ਹੱਦਾਂ ਬੰਨੇ, ਗੱਡੀ ਜਾਵੇ ਸ਼ੂਕਦੀ
ਵੇਚ ਦੇਈਏ ਤੋਪਾਂ, ਲੋੜ ਪਵੇ ਨਾ ਬੰਦੂਕ ਦੀ
ਬੜਾ ਮੁੱਲ ਤਾਰਿਆ ਏ, ਲੀਡਰਾਂ ਦੀ ਟੌਹਰ ਦਾ…
ਇਹ ਬੋਲ ਸੁਣ ਰਹੇ ਬਹੁਤ ਸਾਰੇ ਸਰੋਤਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਰਹੇ ਸਨ ਤੇ ਮਾਹੌਲ ਬਹੁਤ ਜਜ਼ਬਾਤੀ ਹੋ ਗਿਆ ਸੀ। ਮੈਂ ਹਾਲ ਵਿੱਚ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਇਹ ਬਿਲਕੁਲ ਸੱਚ ਹੈ ਕਿ ਦੋਵਾਂ ਮੁਲਕਾਂ ਵਿੱਚ ਏਕਤਾ ਤੇ ਅਪਣੱਤ ਵਧਾਉਣ ਤੇ ਪਾੜਾ ਖ਼ਤਮ ਕਰਨ ਲਈ ਦੋਵਾਂ ਮੁਲਕਾਂ ਦੇ ਫ਼ਨਕਾਰ, ਬੁੱਧੀਜੀਵੀਂ ਤੇ ਸਾਹਿਤਕਾਰ ਆਪਣਾ ਚੋਖਾ ਹਿੱਸਾ ਪਾ ਰਹੇ ਹਨ। ਹੁਣ ਜਦ ਦੋਵਾਂ ਮੁਲਕਾਂ ਵਿਚਕਾਰ ਕਸ਼ਮਕਸ਼ ਤੇ ਤਣਾ-ਤਣੀ ਫਿਰ ਤੋਂ ਬਣੀ ਹੋਈ ਹੈ ਤਾਂ ਦੇਰ ਪਹਿਲਾਂ ਟੋਰਾਂਟੋ ਮਹਿਫਿਲ ਵਿੱਚ ਸੁਣਿਆ ਹੋਇਆ ਇਹ ਗੀਤ ਵਾਰ-ਵਾਰ ਮੇਰੇ ਮਨ-ਮਸਤਕ ਵਿੱਚ ਖੌਰੂ ਪਾ ਰਿਹਾ ਹੈ। ਕੁਝ ਸਾਲਾਂ ਤੋਂ ਸਾਡੇ ਵਾਲੇ ਪਾਸਿਉਂ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਵਾਹਗਾ ਬਾਰਡਰ ਉੱਤੇ ਮੋਮਬੱਤੀਆਂ ਜਗਾਉਣ ਤੇ ਦੋਵਾਂ ਮੁਲਕਾਂ ਦੇ ਆਪਸੀ ਸਬੰਧ ਬਿਹਤਰ ਬਣਾਉਣ ਲਈ ਬੜੇ ਹੰਭਲੇ ਮਾਰਨੇ ਸ਼ੁਰੂ ਕੀਤੇ ਹੋਏ ਹਨ। ਪਰ ਸੁਆਲ ਪੈਦਾ ਹੈ ਕਿ ਹੁਣ ਤੀਕ ਬਾਲੀਆਂ ਗਈਆਂ ਮੋਮਬੱਤੀਆਂ ਤੇ ਸਾਂਝ ਪਕੇਰੀ ਕਰਨ ਲਈ ਗਾਏ ਗਏ ਤਰਾਨਿਆਂ ਦਾ ਕੋਈ ਅਸਰ ਵੀ ਹੋਇਆ ਜਾਂ ਨਹੀਂ? ਕੀ ਇਸਦਾ ਜਾ ਫਿਰ ਉਲਟਾ ਹੀ ਅਸਰ ਪਿਆ ਹੈ? ਜਿਹੜੇ ਬੁੱਧੀਜਵੀ ਸਰਹੱਦ ਉੱਤੇ ਬੱਤੀਆ ਬਾਲਦੇ ਫਿਰਦੇ ਨੇ, ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇੱਥੇ ‘ਆਪਣੇ ਘਰ’ (ਪੰਜਾਬ) ਵਿੱਚ ਤਾਂ ਤੁਸੀਂ ਆਪੋ-ਵਿੱਚ ਵੰਡੀਆਂ ਪਾਈ ਬੈਠੇ ਓ ਅਤੇ ਨਿੱਕੀ-ਨਿੱਕੀ ਗੱਲ ‘ਤੇ ਸਿਰੇ ਤੱਕ ਦਾ ਵਿਤਕਰਾ ਤੇ ਵਿਰੋਧ ਕਰਦੇ ਰਹਿੰਦੇ ਹੋ, ਤੇ ਉਧਰ ਵੱਡੇ ਦੋ ਮੁਲਕਾਂ ਦੀ ਸਾਂਝ ਪਕੇਰੀ ਕਰਦੇ ਫਿਰਦੇ ਹੋ, ਪਹਿਲਾਂ ਘਰ ਵਿੱਚੋਂ ਵੰਡੀਆਂ ਤਾਂ ਮੇਟ ਲਵੋ ਪਿਆਰਿਓ! ਖ਼ੈਰ!
ਇੱਕ ਲੇਖਕ ਦੇ ਤੌਰ ਉੱਤੇ ਮੈਨੂੰ ਨਹੀਂ ਲਗਦਾ ਕਿ ਕਦੀ ‘ਲਾਹੌਰ’ ਤੇ ‘ਦਿੱਲੀ’ ਆਪਸ ਵਿੱਚ ਕਦੀ ਗਲਵੱਕੜੀ ਪਾਉਣਗੇ। ਗਲਵੱਕੜੀਆ ਵਾਲੀ ਤਾਂ ਹੁਣ ਗੱਲ ਹੀ ਨਹੀਂ ਰਹੀ ਹੈ। ਸਾਡੇ ਮੋਦੀ ਸਾਹਿਬ ਮੋਹ ਦੇ ਟੋਕਰੇ ਭਰ-ਭਰ ਨਵਾਜ਼ ਸ਼ਰੀਫ਼ ਜੀ ਨੂੰ ਨਿਵਾਜ਼ਦੇ ਚਲੇ ਆ ਰਹੇ ਹਨ ਪਰ ਅੱਗੋਂ ਉਨ੍ਹਾਂ ਦਾ ‘ਮੋਹ’ ਕਿਸੇ ਸੁੱਕੇ ਖੂਹ ਦੀ ਰੇਤ ਵਿੱਚ ਪਾਣੀ ਵਾਂਗ ਸਮੋ ਗਿਆ ਲਗਦਾ ਹੈ। ਮੋਦੀ ਜੀ ਸ੍ਰੀ ਸ਼ਰੀਫ਼ ਦੇ ਨਿੱਜੀ ਸਮਾਰੋਹ ਵਿੱਚ ਪ੍ਰੋਟੋਕੋਲ ਨੂੰ ਲਾਂਭੇ ਕਰਦਿਆਂ ਵੀ ਜਾ ਪਹੁੰਚੇ ਸਨ, ਜਿਸਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਈ ਸੀ ਕਿ ਮੋਦੀ ਜੀ ਮੋਹ ਵਧਾਉਣਾ ਚਾਹੁੰਦੇ ਹਨ।
ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਪਾਕੀਜਗੀ ਲਈ ਗੱਲਬਾਤ ਅੱਗੇ ਤੁਰਨ ਦੇ ਅਸਾਰ ਵੀ ਬਣ ਗਏ ਸਨ ਪਰੰਤੂ ਪਠਾਨਕੋਟ ਹਮਲੇ ਮਗਰੋਂ ਸਾਰਾ ਕੁਝ ਜਾਂਦਾ ਲੱਗਿਆ। ਜੋ ਕਸ਼ਮੀਰ ਵਿੱਚ ਹੋ ਰਿਹਾ ਹੈ, ਕਿਸੇ ਤੋਂ ਲੁਕਿਆ-ਛੁਪਿਆ ਨਹੀਂ। ਭਾਰਤ ਵਿਰੁੱਧ ਕਾਲਾ ਦਿਵਸ ਮਨਾ ਲਿਆ। ਨਾਅਰੇ ਵੀ ਲਾ ਲਏ। ਬਹੁਤ ਕੁਝ ਹੋ ਲਿਆ ਤੇ ਹੋਈ ਜਾ ਰਿਹਾ ਹੈ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …