Breaking News
Home / ਰੈਗੂਲਰ ਕਾਲਮ / ਸਾਡਾ ਰਾਜ ਗਾਇਕ ਹੰਸ ਰਾਜ ਹੰਸ ਵੀ ਬਥੇਰਾ ਚਿਰ ਕੂਕਦਾ ਰਿਹਾ, ਕਿਸ ਨੇ ਸੁਣਨੇ ਸਨ ਉਸਦੇ ਇਹ ਬੋਲ:

ਸਾਡਾ ਰਾਜ ਗਾਇਕ ਹੰਸ ਰਾਜ ਹੰਸ ਵੀ ਬਥੇਰਾ ਚਿਰ ਕੂਕਦਾ ਰਿਹਾ, ਕਿਸ ਨੇ ਸੁਣਨੇ ਸਨ ਉਸਦੇ ਇਹ ਬੋਲ:

ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ
ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ
ਸਿਆਸਤਦਾਨਾਂ ਕੋਲ ਇਹੋ ਜਿਹੇ ਦੇਸ਼ ਭਗਤੀ ਦੇ ਤਰਾਨੇ ਸੁਣਨ ਦੀ ਵਿਹਲ ਕਦੇ ਨਹੀਂ ਹੁੰਦੀ। ਜੇ ਕੋਈ ਭੁੱਲ-ਭੁਲੇਖੇ ਸੁਣ ਵੀ ਲਵੇ ਤਾਂ ਅਮਲ ਕਰਨ ਦੀ ਹਿੰਮਤ ਨਹੀਂ ਹੁੰਦੀ। ਲਿਖਦੇ-ਲਿਖਦੇ ਯਾਦ ਆਇਆ ਹੈ। ਦੇਰ ਹੋ ਚੱਲਿਆ ਇਸ ਗੱਲ ਨੂੰ, ਪਰ ਦਿਲ ਵਿੱਚੋਂ ਕਦੀ ਮਨਫੀ ਨਹੀਂ ਹੋਈ। ਇੱਕ ਮਿੱਤਰ ਦਾ ਪਿੰਡ ਬਿਲਕੁਲ ਸਰਹੱਦ ਸੀ। ਬੜੀ ਦੇਰ ਤੋਂ ਆਖ ਰਿਹਾ ਸੀ ਕਿ ਗੇੜਾ ਮਾਰ ਜਾਓ।ਜਿਹੜੀ ਇੱਕ ਰਾਤ ਮੈਂ ਉਸ ਸਰਹੱਦੀ ਪਿੰਡ ਵਿੱਚ ਬਿਤਾਈ ਉਸਦਾ ਅਨੰਦ ਅਲੌਕਿਕ ਸੀ। ਬੜੀ ਸੁਹਣੀ-ਸੱਜਰੀ ਸਵੇਰ ਉਦੈ ਹੋਈ। ਅਸੀਂ ਖੇਤਾਂ ਵੱਲ ਗਏ।
ਕੰਡਿਆਲੀ ਤਾਰ ਤੋਂ ਪਾਰ ਖੰਭ ਫੜ-ਫੜਾਉਂਦੇ ਵੰਨ-ਸੁਵੰਨੇ ਪੰਛੀ ਰਸਭਿੰਨੇ ਗੀਤ ਗਾ ਰਹੇ ਸਨ। ਕੋਈ ਓਧਰੋਂ ਉਡੇ ਆ ਰਹੇ ਸਨ ਤੇ ਕੋਈ ਏਧਰੋਂ ਉਡੇ ਜਾ ਰਹੇ ਸਨ। ਪੰਛੀਆਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਸੀ। ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਸਨ। ਉਹ ਖੁੱਲੀਆਂ ਗਲੱਵਕੜੀਆਂ ਪਾਉਂਦੇ, ਹਸਦੇ-ਗਾਉਂਦੇ ਅੰਬਰੀਂ ਉਡਾਰੀਆਂ ਭਰ ਰਹੇ ਸਨ। ਉਧਰੋਂ ਮਸਜਿਦ ਵਿੱਚੋਂ ਕਾਜ਼ੀ ਦੀ ਹੂਕ ‘ਅੱਲਾ ਹੂ…’ ਸਾਰੇ ਪਿੰਡ ਵਿਚ ਸੁਣ ਰਹੀ ਸੀ ਤੇ ਸਾਡੇ ਇਧਰੋਂ ਗੁਰਦਵਾਰੇ ਵਿੱਚੋਂ ਗੁਰਾਂ ਦੀ ਬਾਣੀ ਦਾ ਨਿਰੰਤਰ ਪਰਵਾਹ ਓਧਰ ਵਰਤ ਰਿਹਾ ਸੀ।
ਮੈਂ ਕਈ-ਕੁਝ ਸੋਚਣ ਲਈ ਮਜਬੂਰ ਹੋ ਗਿਆ ਸਾਂ ਤੇ ਅੱਖਾਂ ਮੁੰਦ ਕੇ ਇਸ ਨਜ਼ਾਰੇ ਨੂੰ ਸਦਾ ਲਈ ਆਪਣੇ ਮਨ ਵਿੱਚ ਵਸਾਉਣ ਦਾ ਯਤਨ ਕੀਤਾ ਸੀ।
ਹੁਣ ਜਦ ਮੰਦਭਾਗੀਆਂ ਤੇ ਡਰਾਉਣੀਆਂ ਖਬਰਾਂ ਵਿੱਚ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ ਤਾਂ ਸੱਚੇ ਦਿਲ ਵਿੱਚੋਂ ਇਕ ਅਰਦਾਸ ਨਿਕਲਦੀ ਹੈ ਕਿ ਹੇ ਰੱਬਾ, ਹੁਣ ਤੂੰ ਹੀ ਮਿਹਰ ਕਰ,ਫਨਕਾਰ ਤੇ ਬੁੱਧੀਜੀਵੀ ਤਾਂ ਆਪਣਾ (ਫਰਜ?) ਅਦਾ ਕਰ ਚੁੱਕੇ ਹਨ ਤੇ ਅੱਗੇ ਕਰਦੇ ਰਹਿਣਗੇ ਤੇਰਾ ਵੀ ਤੇ ਕੋਈ ਫਰਜ਼ ਬਣਦਾ ਹੈ ਮੇਰੇ ਰੱਬਾ!
[email protected]
94174-21700

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …