ਚਰਨ ਸਿੰਘ ਰਾਏ
ਕੈਨੇਡਾ ਇੰਮੀਗਰਾਂਟਾਂ ਦਾ ਦੇਸ਼ ਹੈ ਅਤੇ ਹਰ ਸਾਲ ਲੱਖਾਂ ਹੀ ਨਵੇਂ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਇਥੇ ਇਸ ਦੇਸ਼ ਵਿਚ ਪੱਕੇ ਤੌਰ ਤੇ ਰਹਿਣ ਵਾਸਤੇ ਆਉਂਦੇ ਹਨ। ਬਹੁਤੇ ਵਿਅਕਤੀ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਹੀ ਆਪਣੀ ਰਿਹਾਇਸ਼ ਕਰਦੇ ਹਨ ਕਿਉਂਕਿ ਰੁਜਗਾਰ ਦੇ ਬਹੁਤੇ ਸਾਧਨ ਵੱਡੇ ਸ਼ਹਿਰਾਂ ਵਿਚ ਹੀ ਹੁੰਦੇ ਹਨ ਅਤੇ ਇਸ ਕਰਕੇ ਹੀ ਇਥੇ ਵੱਡੇ ਸਹਿਰਾਂ ਵਿਚ ਨਵੇਂ ਆਏ ਵਿਅਕਤੀਆਂ ਨੂੰ ਸਸਤੀ ਅਤੇ ਵਧੀਆ ਰਿਹਾਇਸ਼ ਮੁਹੱਈਆ ਕਰਵਾਉਣਾ ਇਕ ਸਮੱਸਿਆ ਬਣੀ ਹੋਈ ਹੈ। ਇਥੇ ਆਉਣ ਤੇ ਸਭ ਤੋਂ ਪਹਿਲਾ ਕੰਮ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨਾ ਹੀ ਹੁੰਦਾ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਨਵੇਂ ਆਏ ਵਿਅਕਤੀਆਂ ਵਾਸਤੇ ਮਹਿੰਗੇ ਰੇਟ ਤੇ ਅਪਾਰਟਮੈਂਟ ਬਿਲਡਿੰਗ ਜਾਂ ਘਰ ਕਿਰਾਏ ਤੇ ਲੈਣਾ ਬਹੁਤ ਮੁਸ਼ਕਿਲ ਬਣਦਾ ਜਾ ਰਿਹਾ ਹੈ। ਇਸ ਕਰਕੇ ਹੀ ਜਿਥੇ ਘਰ ਦੀ ਬੇਸਮੈਂਟ ਵਿਚ ਰਿਹਾਇਸ਼ੀ ਅਪਾਰਟਮੈਂਟ ਬਣਾਕੇ ਕਿਰਾਏ ਤੇ ਦੇਣਾ ਮਕਾਨ ਮਾਲਕ ਵਾਸਤੇ ਆਮਦਨ ਦਾ ਸਾਧਨ ਬਣਦਾ ਹੈ ਉਥੇ ਨਵੇਂ ਆਏ ਪਰਿਵਾਰ ਵਾਸਤੇ ਇਕ ਸੁਰੱਖਿਅਤ ਅਤੇ ਠੀਕ ਕੀਮਤ ਤੇ ਰਿਹਾਇਸ਼ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਕਿਉਂਕਿ ਬਹੁਤੇ ਪਰਿਵਾਰ ਆਪਣੇ ਭਾਈਚਾਰੇ ਵਿਚ ਹੀ ਰਹਿਣਾ ਪਸੰਦ ਕਰਦੇ ਹਨ ਅਤੇ ਇਕ ਪਰਿਵਾਰ ਦਾ ਹਿਸਾ ਹੀ ਬਣ ਜਾਂਦੇ ਹਨ। ਸਮੇਂ ਸਮੇਂ ਇਨ੍ਹਾਂ ਬੇਸਮੈਂਟਾਂ ਨੂੰ ਲੀਗਲ ਕਰਨ ਦੀ ਵੀ ਗੱਲ ਚੱਲਦੀ ਰਹਿੰਦੀ ਹੈ ਪਰ ਅੱਜ ਦੇ ਇਸ ਲੇਖ ਵਿਚ ਅਸੀਂ ਬੇਸਮੈਂਟ ਦੀ ਇੰਸੋਰੇਂਸ ਦੀ ਗੱਲ ਕਰਨੀ ਹੈ।
ਮਕਾਨ ਮਾਲਕ ਨੂੰ ਤਾਂ ਇਹ ਇੰਸੋਰੈਂਸ ਲਾਜਮੀ ਤੌਰ ਤੇ ਲੈਣੀ ਪੈਂਦੀ ਹੈ ਕਿਉਂਕਿ ਮਾਰਗੇਜ ਦੇਣ ਵਾਲੀ ਬੈਂਕ ਦੀ ਇਹ ਸ਼ਰਤ ਹੁੰਦੀ ਹੈ। ਇਹ ਇੰਸੋਰੈਂਸ ਜਿਸਨੂੰ ਫਾਇਰ ਅਤੇ ਥੈਪਟ ਇੰਸੋਰੈਂਸ ਵੀ ਕਿਹਾ ਜਾਂਦਾ ਹੈ,ਘਰ ਦੀ ਬਿਲਡਿੰਗ ਦੀ ਅਤੇ ਇਸ ਵਿਚ ਪਏ ਸਮਾਨ ਦੀ ਕਵਰੇਜ ਕਰਦੀ ਹੈ।ਬੇਸਮੈਂਟ ਵਿਚ ਰਹਿਣ ਵਾਲੇ ਅੱਧੇ ਤੋਂ ਵੱਧ ਪਰਿਵਾਰ ਇਹ ਇੰਸੋਰੈਂਸ ਨਹੀਂ ਲੈਂਦੇ,ਕਿਉਂਕਿ ਉਹ ਸਮਝਦੇ ਹਨ ਕਿ
1. ਮਾਲਕ ਮਕਾਨ ਦੀ ਘਰ ਦੀ ਇੰਸੋਰੈਂਸ ਹੀ ਬੇਸਮੈਂਟ ਵਿਚ ਰਹਿਣ ਵਾਲੇ ਵਿਅੱਕਤੀਆਂ ਦੇ ਸਮਾਨ ਦੀ ਕਵਰੇਜ ਕਰਦੀ ਹੈ,ਪਰ ਇਹ ਬਿਲਕੁਲ ਠੀਕ ਨਹੀਂ ਹੈ।
2. ਕਿ ਸਾਡੇ ਕੋਲ ਸਮਾਨ ਬਹੁਤ ਘੱਟ ਹੈ ਇਸ ਲਈ ਇੰਸੋਰੈਂਸ ਦੀ ਲੋੜ ਨਹੀਂ ਹੈ। ਪਰ ਅਸੀਂ ਆਪਣੇ ਸਮਾਨ ਦੀ ਕੀਮਤ ਨਹੀਂ ਸਮਝਦੇ ਪਰ ਇਸ ਸ਼ੁਰੂਆਤ ਸਮੇਂ ਜੇ ਇਹ ਸਾਰਾ ਸਮਾਨ ਨਵੇਂ ਸਿਰੇ ਤੋਂ ਦੁਬਾਰਾ ਨਵਾਂ ਲੈਣਾ ਪਵੇ ਤਾਂ ਇਸਦੀ ਕੀਮਤ ਦਾ ਪਤਾ ਲੱਗਦਾ ਹੈ ਅਤੇ ਇਹ ਬਹੁਤ ਔਖਾਂ ਵੀ ਹੋ ਜਾਂਦਾ ਹੈ।
3. ਕਿ ਇਹ ਬਹੁਤ ਮਹਿੰਗੀ ਹੋਵੇਗੀ। ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।
ਇਹ ਇੰਸੋਰੈਂਸ ਤੁਹਾਡਾ ਸਮਾਨ, ਕੱਪੜੇ, ਇਲੈਕਟਰੋਨਿਕਸ ਦਾ ਸਮਾਨ ਅਤੇ ਫਰਨੀਚਰ ਜੇ ਚੋਰੀ ਹੋ ਜਾਵੇ,ਅੱਗ ਲੱਗ ਜਾਵੇ ਜਾਂ ਪਾਣੀ ਦੇ ਪਾਈਪ ਫਟਣ ਨਾਲ ਸਮਾਨ ਖਰਾਬ ਹੋ ਜਾਵੇ ਤਾਂ ਹੋਏ ਨੁਕਸਾਨ ਦੀ ਭਰਪਾਈ ਕਰਦੀ ਹੈ।
ਇਹ ਤੁਹਾਡੀਆਂ ਕਨੂੰਨੀ ਦੇਣਦਾਰੀਆਂ ਵੀ ਇਕ ਮਿਲੀਅਨ ਡਾਲਰ ਤੱਕ ਕਵਰ ਕਰਦੀ ਹੈ,ਭਾਵ ਜੇ ਦੁਨੀਆਂ ਦੇ ਕਿਸੇ ਵੀ ਹਿਸੇ ਵਿਚ ਜਾ ਕੇ ਕਿਸੇ ਗਲਤੀ ਦੇ ਤੁਸੀਂ ਕਨੂੰਨੀ ਤੌਰ ਤੇ ਦੇਣਦਾਰ ਬਣ ਗਏ ਤਾਂ ਇਹ ਇੰਸੋਰੈਂਸ ਪੂਰਤੀ ਕਰਦੀ ਹੈ।
ਜੇ ਤੁਹਾਨੂੰ ਕੋਈ ਮਿਲਣ ਆਇਆ ਵਿਅੱਕਤੀ ਤੁਹਾਡੇ ਲਿਵਿੰਗ ਏਰੀਆ ਵਿਚ ਸੱਟ -ਫੇਟ ਖਾ ਬੈਠੇ ਤਾਂ ਮਕਾਨ ਮਾਲਕ ਦੀ ਇੰਸੋਰੈਂਸ ਨੇ ਕਵਰ ਨਹੀ ਕਰਨਾ,ਉਸਨੂੰ ਮੁਆਵਜਾ ਤੁਹਾਡੀ ਇੰਸੋਰੈਂਸ ਨੇ ਹੀ ਦੇਣਾ ਹੈ ਨਹੀਂ ਤਾਂ ਇਹ ਤੁਹਾਨੂੰ ਆਪਣੀ ਜੇਬ ਵਿਚੋਂ ਵੀ ਦੇਣਾ ਪੈ ਸਕਦਾ ਹੈ।
ਇਸ ਤਰਾਂ ਹੀ ਕਾਰ ਵਿਚ ਖੁਲਾ ਪਿਆ ਸਮਾਨ ਜੇ ਚੋਰੀ ਹੋ ਜਾਵੇ ਤਾਂ ਸਮਝਿਆ ਇਹ ਜਾਂਦਾ ਹੈ ਕਿ ਸਾਡੀ ਕਾਰ ਇੰਸੋਰੈਂਸ ਕਵਰ ਕਰੇਗੀ ਪਰ ਇਹ ਕਾਰ ਇੰਸੋਰੈਂਸ ਕਵਰ ਨਹੀਂ ਕਰਦੀ,ਇਹ ਨੁਕਸਾਨ ਤੁਹਾਡੀ ਬੇਸਮੈਂਟ ਦੀ ਇੰਸੋਰੈਂਸ ਭਰੇਗੀ।
ਇਹ ਬੇਸਮੈਂਟ ਪਾਲਸੀ ਨਵੀਂ ਬੇਸਮੈਂਟ ਕਰਾਏ ਤੇ ਲੈਣ ਵਾਸਤੇ ਜਾਂ ਹੋਟਲ ਵਿਚ ਰਹਿਣ ਦਾ ਖਰਚਾ ਵੀ ਦਿੰਦੀ ਹੈ ,ਜੇ ਅੱਗ ਲੱਗਣ ਕਰਕੇ ਜਾਂ ਹੋਰ ਕੁਦਰਤੀ ਆਫਤ ਕਰਕੇ ਘਰ ਦਾ ਨੁਕਸਾਨ ਹੋ ਜਾਵੇ ਅਤੇ ਬੇਸਮੈਂਟ ਰਹਿਣ ਦੇ ਕਾਬਲ ਨਾ ਰਹੇ।
ਇੰਨਾ ਸਾਰੀਆਂ ਸਹੂਲਤਾਂ ਦੇ ਮੁਕਾਬਲੇ ਇਹ ਬਹੁਤ ਹੀ ਸਸਤੀ ਹੁੰਦੀ ਹੈ ਕਿਉਂਕਿ ਇਸ ਵਿਚ ਸਿਰਫ ਤੁਹਾਡੇ ਸਮਾਨ ਦੀ ਕਵਰੇਜ ਹੁੰਦੀ ਹੈ ਅਤੇ ਘਰ ਦੀ ਬਿਲਡਿਂਗ ਦੀ ਤਾਂ ਮਕਾਨ ਮਾਲਕ ਦੀ ਇੰਸੋਰੈਂਸ ਕਵਰ ਕਰਦੀ ਹੈ।ਇਸ ਦੇ 20-25 ਡਾਲਰ ਮਹੀਨਾ ਖਰਚ ਕਰਕੇ ਇਹ ਪਾਲਸੀ ਲਈ ਜਾ ਸਕਦੀ ਹੈ।ਕੱਲ ਨੂੰ ਜਦ ਤੁਸੀਂ ਘਰ ਲੈਣਾ ਹੈ ਤਾਂ ਤੁਹਾਡੇ ਘਰ ਦੀ ਇੰਸੋਰੈਂਸ ਵੀ ਸਸਤੀ ਹੋ ਜਾਣੀ ਹੈ ਕਿਉਂਕਿ ਹੁਣ ਤੁਹਾਡਾ ਇੰਸੋਰੈਂਸ ਦਾ ਤਜਰਬਾ ਵੀ ਬਣ ਗਿਆ ਹੈ।
ਹੁਣ ਤਾਂ ਕਈ ਕੰਪਨੀਆਂ ਨੇ ਇਹ ਸ਼ਰਤ ਹੀ ਲਗਾ ਦਿਤੀ ਹੈ ਕਿ ਜੇ ਬੇਸਮੈਂਟ ਰੈਂਟ ਤੇ ਦਿਤੀ ਹੈ ਤਾਂ ਇਸ ਵਿਚ ਰਹਿੰਦੇ ਪ੍ਰੀਵਾਰ ਨੂੰ ਆਪਣੀ ਵੱਖਰੀ ਰੈਟਰ ਇੰਸੋਰੈਂਸ ਲੈਣੀ ਪੈਣੀ ਹੈ। ਇਸ ਕਰਕੇ ਹੀ ਕਈ ਮਕਾਨ ਮਾਲਕ ਤਾਂ ਪਹਿਲਾਂ ਹੀ ਆਪਣੇ ਲੀਜ ਅੇਗਰੀਮਂਟ ਵਿਚ ਇਸ ਇੰਸੋਰੈਂਸ ਦੀ ਸਰਤ ਲਗਾ ਦਿੰਦੇ ਹਨ। ਇਕ ਦੋ ਕੰਪਨੀਆਂ ਨੇ ਤਾਂ ਬੇਸਮੈਂਟ ਰੈਟਡ ਵਾਲੇ ਘਰਾਂ ਦੀਆਂ ਪਾਲਸੀਆਂ ਰੀਨੀਊ ਕਰਨ ਤੋਂ ਹੀ ਜਵਾਬ ਦੇ ਦਿਤਾ ਹੈ ਕਿਉਕਿ ਇੰਸੋਰੈਂਸ ਕੰਪਨੀ ਅਨੁਸਾਰ ਇੰਨੇ ਘੱਟ ਪ੍ਰੀਮੀਅਮ ਤੇ ਦੋ ਪ੍ਰੀਵਾਰਾਂ ਦੀ ਜਿੰਮੇਵਾਰੀ ਲੈਣਾ ਵਾਰਾ ਨਹੀਂ ਖਾਂਦਾ।
ਇਸ ਇੰਸੋਰੈਂਸ ਵਿਚ ਵੀ ਸਾਡੀਆਂ ਵੀ ਕਈ ਜਿੰਮੇਵਾਰੀਆਂ ਹੁੰਦੀਆ ਹਨ ਜਿਵੇਂ ਜੇ ਤੁਹਾਡਾ ਸਮਾਨ ਬਹੁਤ ਮਹਿੰਗਾ ਹੈ ਅਤੇ ਜਿਊਲਰੀ ਅਤੇ ਗਹਿਣਿਆਂ ਦੀ ਕੀਮਤ ਬਹੁਤ ਜਿਆਦਾ ਹੈ ਤਾਂ ਇੰਸੋਰੈਂਸ ਕੰਪਨੀ ਨੂੰ ਇਸ ਬਾਰੇ ਜਰੂਰ ਦੱਸਣਾ ਪੈਂਦਾ ਹੈ। ਜੇ ਬੇਸਮੈਂਟ ਵਿਚ ਕੋਈ ਅਜਿਹਾ ਕੰਮ ਕਰ ਰਹੇ ਹੋ ਜਾ ਕੋਈ ਅਜਿਹੀ ਚੀਜ ਬਣਾ ਰਹੇ ਹੋ ਜੋ ਕਨੂੰਨੀ ਤੌਰ ਤੇ ਮਨ੍ਹਾ ਹੈ ਤਾਂ ਉਸ ਕਰਕੇ ਹੋਇਆ ਨੁਕਸਾਨ ਕਵਰ ਨਹੀਂ ਹੁੰਦਾ।ਇਸ ਤਰਾਂ ਹੀ ਜੇ ਬੇਸਮੈਂਟ ਵਿਚ ਕੋਈ ਹੋਮ-ਬੇਸਡ ਬਿਜਨਸ ਕਰ ਰਹੇ ਹੋ ਤਾਂ ਵੀ ਇਹ ਪਾਲਸੀ ਪੂਰਨ ਤੌਰ ਤੇ ਤੁਹਾਡੇ ਬਿਜਨਸ ਨੂੰ ਕਵਰ ਨਹੀਂ ਕਰਦੀ ।ਇਸ ਵਾਸਤੇ ਇਹ ਪਾਲਸੀ ਦੇ ਨਾਲ ਬਿਜਨਸ ਇੰਸੋਰੈਂਸ ਦੀ ਕਵਰੇਜ ਜੋੜਨੀਂ ਪੈਂਦੀ ਹੈ।
ਇਹ ਬੇਸਮੈਂਟ ਦੀ ਇੰਸੋਰੈਸ ਹਰ ਇਕ ਕੰਪਨੀ ਨਹੀਂ ਕਰਦੀ। ਜੇ ਨਵੇਂ ਆਏ ਹੋ ਕਾਰ ਦੀ ਇੰਸੋਰੈਂਸ ਪਹਿਲਾਂ ਕਰਵਾਈ ਹੋਈ ਹੈ, ਬਹੁਤ ਮਹਿਂਗੀ ਹੈ। ਹੁਣ ਬੇਸਮੈਟ ਦੀ ਇੰਸੋਰੈਂਸ ਨਾਲ ਕਰਵਾਕੇ ਕਾਰ ਦੀ ਇੰਸੋਰੈਂਸ ਵੀ ਕਈ ਕੇਸਾਂ ਵਿਚ ਸਸਤੀ ਹੋ ਜਾਂਦੀ ਹੈ। ਜੇ ਕਾਰ ਇੰਸੋਰੈਂਸ ਕਰਵਾਈ ਨੂੰ ਪੂਰਾ ਸਾਲ ਹੋ ਗਿਆ ਹੈ ਅਤੇ ਹੁਣ ਰੀਨੀਊਲ ਆ ਗਈ ਹੈ ਤਾਂ ਮੇਰੇ ਨਾਲ ਜਰੂਰ ਸੰਪਰਕ ਕਰੋ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ,ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ ਚਰਨ ਸਿੰਘ ਰਾਏ ਨੂੰ 416-400-9997 ਤੇ ਕਾਲ ਕਰ ਸਕਦੇ ਹੋ ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …