1.9 C
Toronto
Tuesday, February 17, 2026
spot_img
Homeਭਾਰਤਲਖਨਊ ’ਚ ਹਿੱਟ ਐਂਡ ਰਨ ਦਾ ਮਾਮਲਾ ਆਇਆ ਸਾਹਮਣੇ

ਲਖਨਊ ’ਚ ਹਿੱਟ ਐਂਡ ਰਨ ਦਾ ਮਾਮਲਾ ਆਇਆ ਸਾਹਮਣੇ

ਨੌਜਵਾਨ ਨੇ ਭੀੜ ’ਤੇ ਚੜ੍ਹਾਈ ਕਾਰ, 1 ਵਿਅਕਤੀ ਦੀ ਹੋਈ ਮੌਤ, 5 ਹੋਏ ਗੰਭੀਰ ਜ਼ਖਮੀ
ਲਖਨਊ/ਬਿਊਰੋ ਨਿਊਜ਼
ਲਖਨਊ ’ਚ ਹਿੱਟ ਐਂਡ ਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋਸਾਈਂਗੰਜ ’ਚ ਇਕ ਨੌਜਵਾਨ ਨੇ ਭੀੜ ’ਤੇ ਕਾਰ ਚੜ੍ਹਾ ਦਿੱਤੀ, ਜਿਸ ਨਾਲ ਇਕ ਵਿਅਕਤੀ ਮੌਤ ਹੋ ਗਈ ਅਤੇ 5 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਮਾਮਲਾ ਲੰਘੀ ਦੇਰ ਰਾਤ ਇਕ ਮੈਰਿਜ ਪੈਲੇਸ ਦੇ ਬਾਹਰ ਵਾਪਰਿਆ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਟਨਾ ਤੋਂ ਬਾਅਦ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਉਸ ਨੂੰ ਹਾਲੇ ਗਿ੍ਰਫ਼ਤਾਰ ਨਹੀਂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮੈਰਿਜ ਪੈਲੇਸ ’ਚ ਦੋ ਵਿਅਕਤੀਆਂ ਦਰਮਿਆਨ ਝਗੜਾ ਹੋਇਆ ਸੀ ਜਿਸ ਤੋਂ ਗੁੱਸੇ ’ਚ ਆਏ ਆਰੋਪੀ ਨੇ ਨੌਜਵਾਨਾਂ ’ਤੇ ਕਾਰ ਚੜ੍ਹਾ ਦਿੱਤੀ। ਮਿ੍ਰਤਕ ਸੂਰਜ ਯਾਦਵ ਦੇ ਭਰਾ ਹੌਸਲਾ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਆਰੋਪੀ ਆਸ਼ੀਸ਼ ਯਾਦਵ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

 

RELATED ARTICLES
POPULAR POSTS