7 C
Toronto
Saturday, October 10, 2026
spot_img
Homeਪੰਜਾਬ‘‘ਜੈ ਭੀਮ’’ ਫ਼ਿਲਮ ਦਾ ਟੈਕਸ ਕੀਤਾ ਜਾਵੇ ਮੁਆਫ਼ : ਲੋਕ ਮੰਚ ਪੰਜਾਬ

‘‘ਜੈ ਭੀਮ’’ ਫ਼ਿਲਮ ਦਾ ਟੈਕਸ ਕੀਤਾ ਜਾਵੇ ਮੁਆਫ਼ : ਲੋਕ ਮੰਚ ਪੰਜਾਬ

‘‘ਜੈ ਭੀਮ’’ ਫ਼ਿਲਮ ਦਾ ਟੈਕਸ ਕੀਤਾ ਜਾਵੇ ਮੁਆਫ਼ : ਲੋਕ ਮੰਚ ਪੰਜਾਬਜਲੰਧਰ/ਬਿਊਰੋ ਨਿਊਜ਼ : ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਅਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਰਿਲੀਜ਼ ਹੋਈ ਐਨੀਮੇਟਿਡ ਹਿੰਦੀ ਫੀਚਰ ਫਿਲਮ ‘‘ਜੈ ਭੀਮ’’ ਦਾ ਟੈਕਸ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਬਣੀ ਨਵੀਂ ਪੰਜਾਬ ਸਰਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਨਵੀਂ ਸਰਕਾਰ ਬਣਨ ਉਪਰੰਤ ਬਾਬਾ ਸਾਹਿਬ ਦੇ ਜੀਵਨ ਅਤੇ ਦਰਸ਼ਨ ਉਤੇ ਬਣੀ ਪਹਿਲੀ ਫਿਲਮ ਦਾ ਟੈਕਸ ਮੁਆਫ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਨੂੰ ਵੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਵਿਖਾਈ ਜਾਵੇ। ਪ੍ਰੀਤਮ ਫਿਲਮ ਪ੍ਰੋਡਕਸ਼ਨ ਦੀ ਇਸ ਫਿਲਮ ਦੀ ਸਕਿ੍ਰਪਟ ਅਤੇ ਸੰਵਾਦ ਸਤਨਾਮ ਚਾਨਾ ਦੇ ਹਨ ਜਦੋਂਕਿ ਫਿਲਮ ਦੇ ਨਿਰਦੇਸ਼ਕ ਜੱਸੀ ਚਾਨਾ ਅਤੇ ਪ੍ਰੋਡਿਊਸਰ ਜੋਗਿੰਦਰ ਭੰਗਾਲੀਆ ਅਤੇ ਸੋਨੂੰ ਭੰਗਾਲੀਆ ਹਨ। ਫਿਲਮ ਦੀ ਸਾਰੀ ਐਨੀਮੇਸ਼ਨ ਜਲੰਧਰ ਵਿੱਚ ਹੀ ਤਿਆਰ ਕੀਤੀ ਗਈ ਹੈ।

RELATED ARTICLES
POPULAR POSTS