ਹੁਣ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਬਣਨਗੇ ਸੁਖਦੇਵ ਸਿੰਘ ਢੀਂਡਸਾ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਖਿਮਾ ਜਾਚਨਾ ਦੀ ਅਰਦਾਸ ਕਰਵਾ ਦਿੱਤੀ ਹੈ। ਅਰਦਾਸ ਕਰਵਾਉਣ ਤੋਂ ਪਹਿਲਾਂ ਢੀਂਡਸਾ ਨੇ 11 ਹਜ਼ਾਰ ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 11 ਹਜ਼ਾਰ ਰੁਪਏ ਗੋਲਕ ਵਿਚ ਸੇਵਾ ਵੀ ਪਾਈ। ਧਿਆਨ ਰਹੇ ਕਿ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ 10 ਦਿਨਾਂ ਦੀ ਤਨਖਾਹ ਸੇਵਾ ਮੁਕੰਮਲ ਕਰ ਲਈ ਹੈ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਇਸ਼ਤਿਹਾਰਾਂ ਦੇ ਮਾਮਲੇ ਵਿਚ ਆਪਣੇ ਬਣਦੇ ਹਿੱਸੇ ਦੀ ਰਕਮ 15 ਲੱਖ, 78 ਹਜ਼ਾਰ, 685 ਰੁਪਏ ਦਾ ਚੈਕ ਵੀ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਹੁਣ ਸਿਆਸਤ ਨਹੀਂ ਕਰਨਗੇ। ਢੀਂਡਸਾ ਨੇ ਕਿਹਾ ਕਿ ਹੁਣ ਮੇਰੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ ਹੈ ਅਤੇ ਉਹ ਹੁਣ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਬਣਨਗੇ।