25.5 C
Toronto
Wednesday, July 15, 2026
spot_img
Homeਪੰਜਾਬਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਸਾਬਕਾ ਇੰਚਾਰਜ ਰਾਮ ਸਿੰਘ ਗ੍ਰਿਫਤਾਰ

ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਸਾਬਕਾ ਇੰਚਾਰਜ ਰਾਮ ਸਿੰਘ ਗ੍ਰਿਫਤਾਰ

ਪੰਚਕੂਲਾ ‘ਚ ਹੋਈ ਹਿੰਸਾ ਸਮੇਂ ਉਥੇ ਸੀ ਮੌਜੂਦ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਪ੍ਰੇਮੀਆਂ ਵਲੋਂ ਪੰਚਕੂਲਾ ‘ਚ ਕੀਤੀ ਹਿੰਸਾ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਪੰਚਕੂਲਾ ਪੁਲਿਸ ਨੇ ਬਰਨਾਲਾ ਤੋਂ ਕਾਬੂ ਕੀਤਾ ਹੈ। ਰਾਮ ਸਿੰਘ ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਵੇਲੇ ਇੱਥੇ ਹੀ ਮੌਜੂਦ ਸੀ।
ਪੁਲਿਸ ਦਾ ਦਾਅਵਾ ਹੈ ਕਿ ਰਾਮ ਸਿੰਘ ਉਸ ਮੀਟਿੰਗ ਵਿਚ ਵੀ ਮੌਜੂਦ ਸੀ, ਜਿਸ ਮੀਟਿੰਗ ਵਿਚ ਹਿੰਸਾ ਫੈਲਾਉੇਣ ਦੀ ਸਾਜਿਸ਼ ਰਚੀ ਗਈ। ਰਾਮ ਸਿੰਘ ਡੇਰੇ ਦੇ ਪੁਲੀਟੀਕਲ ਵਿੰਗ ਦਾ ਇੰਚਾਰਜ ਰਹਿ ਚੁੱਕਾ ਹੈ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਦੰਗੇ ਭੜਕੇ ਸਨ। ਪੁਲਿਸ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕਰ ਚੁੱਕੀ ਹੈ। ਦੂਜੇ ਪਾਸੇ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਮੁਸ਼ਕਲ ਹੋਰ ਵਧ ਗਈ ਹੈ ਕਿਉਂਕਿ 5 ਫਰਵਰੀ ਨੂੰ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਤੇ ਸੁਣਵਾਈ ਹੋਣੀ ਹੈ।

RELATED ARTICLES
POPULAR POSTS