Breaking News
Home / ਪੰਜਾਬ / ਬਟਾਲਾ ਦੇ ਪਿੰਡ ਛੀਨਾ ਰੇਤਵਾਲਾ ਦੇ ਐਮਬੀਈ ਸਰਪੰਚ ਪੰਥਦੀਪ ਸਿੰਘ ਨੇ ਪੇਸ਼ ਕੀਤੀ ਵਿਕਾਸ ਦੀ ਮਿਸਾਲ

ਬਟਾਲਾ ਦੇ ਪਿੰਡ ਛੀਨਾ ਰੇਤਵਾਲਾ ਦੇ ਐਮਬੀਈ ਸਰਪੰਚ ਪੰਥਦੀਪ ਸਿੰਘ ਨੇ ਪੇਸ਼ ਕੀਤੀ ਵਿਕਾਸ ਦੀ ਮਿਸਾਲ

ਸਰਪੰਚ ਬਣਦੇ ਹੀ ਚੁੱਕੀ ਸਹੁੰ, ਨਾ ਖਾਵਾਂਗਾ, ਨਾ ਖਾਣ ਦਿਆਂਗਾ, 4 ਗੁਣਾ ਘੱਟ ਕੀਮਤ ‘ਚ ਕਰਵਾਏ ਵਿਕਾਸ ਕਾਰਜ, ਭ੍ਰਿਸ਼ਟਾਚਾਰ ਨਾ ਹੋਵੇ ਇਸ ਲਈ ਹਰ ਕੰਮ ‘ਚ ਸ਼ਾਮਲ ਕਰਦੇ ਨੇ ਪਿੰਡ ਵਾਲਿਆਂ ਨੂੰ
ਬਟਾਲਾ/ਬਿਊਰੋ ਨਿਊਜ਼ : ਬਲਾਕ ਧਾਰੀਵਾਲ ਦੇ ਪਿੰਡ ਛੀਨਾ ਰੇਤਵਾਲਾ ਦੇ ਸਰਪੰਚ ਨੇ ਜ਼ਿੱਦ, ਜਜ਼ਬੇ ਅਤੇ ਜਨੂੰਨ ਦੀ ਬਦੌਲਤ ਪਿੰਡ ਦੀ ਨੁਹਾਰ ਬਦਲ ਦਿੱਤੀ। ਪ੍ਰਧਾਨ ਮੰਤਰੀ ਵੱਲੋਂ 27 ਸਾਲਾ ਸਰਪੰਚ ਪੰਥਦੀਪ ਸਿੰਘ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ। 2013 ‘ਚ ਸਰਪੰਚ ਬਣਦੇ ਹੀ ਪੰਥਦੀਪ ਨੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ‘ਚ ਸਹੁੰ ਚੁੱਕੀ ਕਿ ਉਹ ਨਾ ਤਾਂ ਪੈਸਾ ਖਾਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਖਾਣ ਦੇਣਗੇ। ਇਕ-ਇਕ ਪੈਸਾ ਪਿੰਡ ਦੀ ਬੇਹਤਰੀ ਲਈ ਖਰਚਿਆ ਜਾਵੇਗਾ। ਸਰਪੰਚ ਦੀ ਸਟ੍ਰੈਟਜੀ ਦੇਖੋ-ਕਈ ਕੰਮ ਐਸਟੀਮੇਟ ਤੋਂ ਚਾਰ ਗੁਣਾ ਘੱਟ ਕੀਮਤ ‘ਚ ਕਰ ਦਿਖਾਏ। ਜੀਐਨਡੀਯੂ ਤੋਂ ਮਾਸਟਰ ਇਨ ਬਿਜਨਸ ਇਕਨਾਮਿਕਸ (ਐਮਬੀਈ) ਪੰਥਦੀਪ ਦੇ ਨਾਮ 2013 ‘ਚ ਦੇਸ਼ ਦਾ ਸਭ ਤੋਂ ਨੌਜਵਾਨ ਸਰਪੰਚ ਬਣਨ ਦਾ ਰਿਕਾਰਡ ਹੈ। ਪਿੰਡ ਦੀਆਂ ਗਲੀਆਂ ‘ਚ ਇੰਟਰਲਾਕ ਟਾਈਲਾਂ ਲੱਗੀਆਂ ਹਨ ਅਤੇ ਹਰ ਗਲੀ ‘ਚ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ।
ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ‘ਤੇ 5100 ਦਾ ਇਨਾਮ, ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾ ਚੁੱਕਿਆ ਹੈ ਸਨਮਾਨਿਤ
ਪੰਚਾਇਤ ਨੇ ਨਸ਼ੇ ਦੇ ਖਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾ ਰੱਖੀ ਹੈ। ਪਿੰਡ ਦਾ ਰਹਿਣ ਵਾਲਾ ਕੋਈ ਵੀ ਵਿਅਕਤੀ ਜੇਕਰ ਕਿਸੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਦਿੰਦਾ ਹੈ ਤਾਂ ਉਸਨੂੰ 5100 ਰੁਪਏ ਇਨਾਮ ਦਿੱਤਾ ਜਾਂਦਾ ਹੈ। ਨਸ਼ਾ ਛੱਡਣ ਵਾਲੇ ਵਿਅਕਤੀ ਦੇ ਇਲਾਜ ‘ਚ ਮਦਦ ਕੀਤੀ ਜਾਂਦੀ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਵੀ ਪਿੰਡ ‘ਚ ਚੱਲ ਰਹੀ ਹੈ। ਜਿਸ ਗਲੀ ‘ਚ ਜਿਸ ਭਾਈਚਾਰੇ ਦੇ ਲੋਕ ਰਹਿੰਦੇ ਹਨ, ਉਸ ਗਲੀ ਦਾ ਨਾਂ ਉਸ ਦੇ ਹਿਸਾਬ ਨਾਲ ਰੱਖਿਆ ਗਿਆ ਹੈ, ਜਿਸ ਤਰ੍ਹਾਂ ਕਿ ਬਾਬਾ ਬਿਧੀਚੰਦ, ਟੈਂਪਲ, ਮਰੀਅਮ, ਭਗਤ ਰਵੀਦਾਸ ਆਦਿ।
ਟੀਮ ਵਰਕ … ਵਿਕਾਸ ਕੰਮ ਤੋਂ ਪਹਿਲਾਂ ਬੁਲਾਉਂਦੇ ਹਨ ਮੀਟਿੰਗ
ਸਰਪੰਚ ਨੇ ਦੱਸਿਆ ਕਿ ਪਿੰਡ ‘ਚ ਹੋਣ ਵਾਲੇ ਵਿਕਾਸ ਕੰਮਾਂ ਦੇ ਲਈ ਉਹ ਪਿੰਡ ਵਾਸੀਆਂ ਦੀ ਰਾਏ ਲੈਂਦੇ ਹਨ। ਪਿੰਡ ਦੀ ਅਬਾਦੀ 1600 ਤੋਂ ਜ਼ਿਆਦਾ ਹੈ। ਉਹ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਕੇ ਵਿਕਾਸ ਨਾਲ ਜੁੜੇ ਕੰਮਾਂ ਬਾਰੇ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰ ਲੈਂਦੇ ਹਨ। ਹਰ ਕੰਮ ‘ਚ ਪਿੰਡ ਵਾਸੀਆਂ ਨੂੰ ਸ਼ਾਮਲ ਕਰਨ ਨਾਲ ਭ੍ਰਿਸ਼ਟਾਚਾਰ ਅਤੇ ਹੇਰਾਫੇਰੀ ਦੀ ਕੋਈ ਗੁੰਜਾਇਜ਼ ਨਹੀਂ ਰਹਿੰਦੀ।
32.5 ਲੱਖ ਦਾ ਸੀਵਰੇਜ 8 ਲੱਖ ‘ਚ ਬਣਵਾਇਆ
ਪੰਥਦੀਪ ਨੇ ਦੱਸਿਆ ਕਿ ਸੀਵਰੇਜ਼ ਬਿਛਾਉਣ ਦੇ ਲਈ ਉਨ੍ਹਾਂ ਨੇ ਸਰਕਾਰੀ ਵਿਭਾਗ ਤੋਂ ਮਦਦ ਮੰਗੀ। ਪ੍ਰਕਿਰਿਆ ਅੱਗੇ ਵਧੀ ਤਾਂ ਠੇਕੇਦਾਰ ਨੇ 32.5 ਲੱਖ ਰੁਪਏ ਦਾ ਐਸਟੀਮੇਟ ਬਣਾਇਆ। ਸਹੀ ਨਹੀਂ ਲੱਗਿਆ ਤਾਂ ਆਪਣੇ ਪੱਧਰ ‘ਤੇ ਕੰਮ ਕਰਨ ਦਾ ਫੈਸਲਾ ਕੀਤਾ। ਜਾਣਕਾਰਾਂ ਦੀ ਮਦਦ ਨਾਲ ਇਹ ਕੰਮ ਸਿਰਫ਼ 8 ਲੱਖ ਰੁਪਏ ‘ਚ ਹੀ ਪੂਰਾ ਕਰਵਾਇਆ।
12 ਹਜ਼ਾਰ ਦੀ ਲਾਈਟ 3500 ‘ਚ ਲਗਵਾਈ
ਸਰਪੰਚ ਨੇ ਦੱਸਿਆ ਕਿ ਪਿੰਡ ‘ਚ ਸਟਰੀਟ ਲਾਈਟਾਂ ਲਗਾਉਣ ਦੇ ਲਈ ਜਦੋਂ ਐਲਈਡੀ ਲਾਈਟਸ ਖਰੀਦਣ ਦੇ ਲਈ ਅੰਮ੍ਰਿਤਸਰ ਗਏ ਤਾਂ ਪ੍ਰਤੀ ਲਾਈਟ 12 ਹਜ਼ਾਰ ਦਾ ਖਰਚ ਦੱਸਿਆ ਗਿਆ ਪ੍ਰੰਤੂ ਜਦੋਂ ਉਨ੍ਹਾਂ ਨੇ ਬਜ਼ਾਰ ਤੋਂ ਸਮਾਨ ਖਰੀਦ ਕੇ ਖੁਦ ਸਾਰੀ ਲਾਈਟਾਂ ਅਸੈਂਬਲ ਕਰਵਾਈਆਂ। ਹਰ ਲਾਈਟ ‘ਤੇ ਪੋਲ ਸਮੇਤ ਸਿਰਫ਼ 3500 ਰੁਪਏ ਖਰਚ ਆਇਆ।
ਹੋਰ ਵੀ ਕਈ ਕੰਮ…
ਥਾਂ-ਥਾਂ ਲੱਗੇ ਨੋਟਿਸ ਬੋਰਡਾਂ ‘ਤੇ ਸਰਕਾਰ ਵੱਲੋਂ ਮਿਲਣ ਵਾਲੀ ਗ੍ਰਾਂਟ ਅਤੇ ਵਿਕਾਸ ‘ਤੇ ਕੀਤੇ ਖਰਚ ਦੀ ਜਾਣਕਾਰੀ।
ੲ ਖਾਲੀ ਜ਼ਮੀਨ ‘ਤੇ ਲਗਾਏ ਪੌਦੇ ਤਾਂ ਜੋ ਹਰਿਆਲੀ ਰਹੇ।
ੲ ਪੰਚਾਇਤ ਵਿਹੜੇ ‘ਚ ਯੋਗ, ਲਾਇਬਰੇਰੀ, ਜਿਮ, ਪਾਰਕ, ਬੈਡਮਿੰਟਨ ਅਤੇ ਬਾਲੀਵਾਲ ਖੇਡਣ ਦੀ ਸਹੂਲਤ।
ੲ ਪੰਛੀਆਂ ਦੇ ਲਈ ਬਣਵਾਏ ਗਏ ਵਿਸ਼ੇਸ਼ ਆਲ੍ਹਣੇ।

Check Also

ਦਿਲਰੋਜ਼ ਨੂੰ ਜਿੰਦਾ ਦਫ਼ਨਾਉਣ ਵਾਲੀ ਨੀਲਮ ਨੂੰ ਲੁਧਿਆਣਾ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

ਆਰੋਪੀ ਨੀਲਮ ਨੇ ਸਾਲ 2021 ’ਚ ਦਿੱਤਾ ਸੀ ਘਟਨਾ ਨੂੰ ਅੰਜ਼ਾਮ ਲੁਧਿਆਣਾ/ਬਿਊਰੋ ਨਿਊਜ਼ : ਢਾਈ …