Breaking News
Home / ਨਜ਼ਰੀਆ / ਭੁਲੇਖਾ

ਭੁਲੇਖਾ

ਮਿੰਨੀ ਕਹਾਣੀ
ਕਮਲਕਿਸ਼ੋਰ ਤੇ ਸ਼ਰੂਤੀਦਾਬਚਪਨ ਤੋਂ ਪਿਆਰ ਸੀ ਇੱਕਠੇ ਇੱਕ ਸਕੂਲ ਤੇ ਇੱਕ ਜਮਾਤ ਵਿੱਚ ਪੜ੍ਹਦੇ ਵੱਡੇ ਹੋਏ ਸੀ; ਚੰਗੇ ਭਾਗਾਂ ਨੂੰ ਉਹਨਾਂ ਦਾਪਿਆਰਸਿਰੇ ਚੜ੍ਹਿਆ ਤੇ ਸ਼ੁਭਵਿਆਹਨਸੀਬ ਹੋਇਆ।
ਸ਼ਰੂਤੀ ਦੇ ਕਮਰੇ ਦੀਅਲਮਾਰੀਦਾਦਰਵਾਜ਼ਾ ਅੱਧਾ ਭਿੜਿਆ ਸੀ, ਜਿਸਨੂੰਕਮਲ ਨੇ ਜਦ ਬੰਦ ਕਰਨਾ ਚਾਹਿਆ ਉਸ ਵਿੱਚੋਂ ਇੱਕ ਪੈਕੇਟਹੇਠਾਂ ਡਿੱਗ ਪਿਆ। ਉਸ ਪੈਕੇਟ ਨੂੰ ਜਦ ਚੁੱਕਿਆ ਤਾਂ ਉਸ ਵਿੱਚੋਂ ਢੇਰ ਸਾਰੇ ਖ਼ਤਹੇਠਾਂ ਡਿੱਗ ਪਏ।ਪਹਿਲਾਂ ਕਮਲ ਨੇ ਪੈਕੇਟ ਮੁੜ ਅਲਮਾਰੀ ਵਿੱਚ ਰੱਖਣਾ ਚਾਹਿਆ, ਪਰਜਦਉਸਨੇ ਇੱਕ ਖ਼ਤਪੜ੍ਹਿਆ ਤਾਂ ਉਤਸੁਕਤਾ ਵਧ ਗਈ, ਇਹ ਤਾਂ ਰੋਮਾਟਿਕਲਵਲੈਟਰਸਨ।
ਕਮਲਦਾ ਗੁੱਸਾ ਵਧ ਗਿਆ। ਉਸਨੇ ਸੋਚਿਆ ਮੇਰੇ ਘਰ ਵਿੱਚ ਮੇਰੇ ਨੱਕ ਹੇਠ ਇਹ ਹੁੰਦਾ ਰਿਹਾ ਤੇ ਮੈਂ ਅਣਜਾਣ ਹਾਂ। ਇੰਨੇ ਨੂੰ ਸ਼ਰੂਤੀ ਕੰਮ ਤੋਂ ਵਾਪਿਸਪਰਤੀ ਤੇ ਆਮ ਵਾਂਗ ਸਿੱਧੀ ਕਮਲਕੋਲਬੈਠ ਗਈ। ਕਮਲ ਨੇ ਉਸਦੇ ਗਲ ਤੇ ਹੱਥ ਰੱਖ ਕੇ ਗਲਾਦਬਾਅ ਦਿੱਤਾ। ਸ਼ਰੂਤੀਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਜਿਵੇਂ ਕੁਝ ਪੁੱਛਣਾ ਚਾਹੁੰਦੀਆਂ ਹੋਣ ਕਿ ਮੇਰਾ ਕੀ ਕਸੂਰ ਹੈ? ਉਸਨੇ ਮੂੰਹ ਵਿੱਚੋਂ ਉਲਟੀਕਮਲ ਦੇ ਹੱਥਾਂ ਤੇ ਕਰ ਦਿੱਤੀ ਤੇ ਉਸਦੀ ਮੌਤ ਹੋ ਗਈ। ਉਸਦਾਕ੍ਰਿਆਕਰਮਵੀਕਰ ਦਿੱਤਾ ਤੇ ਕਿਸੇ ਨੂੰ ਕੋਈ ਸ਼ੱਕ ਵੀਨਾ ਹੋਇਆ।
ਸ਼ਰੂਤੀਦੀਸਹੇਲੀ ਨੂੰ ਜਦੋਂ ਖ਼ਬਰ ਹੋਈ ਤਾਂ ਉਸਨੇ ਆ ਕੇ ਰਸਮੀ ਤੌਰ ਤੇ ਆਪਣੀਸਹੇਲੀਦੀ ਮੌਤ ਦਾਅਫ਼ਸੋਸਕੀਤਾ। ਅੰਤ ਉਹ ਆਖਣ ਲੱਗੀ ਕਿ ਉਸਦੇ ਖਤਾਂ ਦਾ ਇੱਕ ਪੈਕੇਟ ਉਹ ਅਮਾਨਤ ਦੇ ਤੌਰ ‘ਤੇ ਸ਼ਰੂਤੀਕੋਲ ਰੱਖ ਗਈ ਸੀ, ਜੋ ਉਸਨੇ ਕਮਲਕੋਲੋਂ ਵਾਪਿਸ ਮੰਗੇ ਤਾਂ ਕਮਲਦੀਜਾਨ ਹੀ ਨਿਕਲ ਗਈ ਕਿ ”ਮੈਂ ਭੁਲੇਖੇ ਵਿੱਚ ਹੀ ਆਪਣਾਪਿਆਰਮਾਰ ਦਿੱਤਾ”। ਉਸਨੇ ਉਲਟੀਵਾਲੇ ਹੱਥ ਸਾਫਕਰਲਏ ਸਨਪਰਹੁਣਉਸਨੂੰਹਰਸਮੇਂ ਹੱਥਾਂ ਤੇ ਉਲਟੀਪਈਨਜ਼ਰਆਵੇ ਤੇ ਉਹ ਬਾਰ-ਬਾਰਆਪਣੇ ਹੱਥ ਧੋਂਦਾਰਹੇ।
-ਭੁਪਿੰਦਰ ਸਿੰਘ ਨੰਦਾ
905-794-8371

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …