Breaking News
Home / ਨਜ਼ਰੀਆ / ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ…

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ…

ਭੁਪਿੰਦਰ ਸਿੰਘ ਨੰਦਾ
905-794-7671
ਪਿਆਰਾ ਸਿੰਘ ਖੇਤ ਵਿੱਚ ਹਲਵਾਹੁਣ ਪਿੱਛੋਂ ਘਰਪਰਤਰਿਹਾ ਸੀ ਕਿ ਰਾਹ ਵਿੱਚ ਜੀਵਨ ਸਿੰਘ, ਜੋ ਉਸਦਾ ਗਵਾਂਢੀ ਸੀ, ਨੇ ਰੋਕਲਿਆ ਤੇ ਗੱਲਾਂ ਗੱਲਾਂ ਵਿੱਚ ਸੁਣਾ ਦਿੱਤਾ ਕਿ, ”ਘਰਬਾਰਦਾਧਿਆਨਵੀ ਰੱਖਿਆ ਕਰ, ਪਿੰਡ ਵਿੱਚ ਗੱਲ ਲੁਕੀਛਿਪੀਨਹੀਂ ਰਹਿੰਦੀ, ਆਪਣੀਘਰਵਾਲੀ ਤੇ ਦਬਕਾਸ਼ਬਕਾ ਰੱਖ, ਲਾਂਭਚਾਂਭਜਾਂਦੀ ਦੱਸਦੇ ਨੇ, ਅੱਗੋਂ ਤੂੰ ਆਪਸਿਆਣਾ ਹੈਂ, ਜੇ ਹੁਣਨਾਰੋਕਿਆ ਤਾਂ ਗੱਲ ਵਿਗੜ ਜਾਊ। ਜੇ ਕਿਤੇ ਪੰਚਾਇਤ ਤੱਕ ਗੱਲ ਚਲੀ ਗਈ ਤਾਂ ਤੂੰ ਕਾਸੇ ਜੋਗਾ ਨਹੀਂ ਰਹਿਣਾ, ਭਾਰੀਨਮੋਸ਼ੀ ਹੋਊ।”
ਪਿਆਰਾ ਸਿੰਘ ਨੇ ਕਿਹਾ, ”ਚੰਗਾ ਕੀਤਾਭਰਾਵਾ ਤੂੰ ਗੱਲ ਮੇਰੇ ਕੰਨੀ ਪਾ ਦਿੱਤੀ, ਨਹੀਂ ਤਾਂ ਮੈਂ ਇਸ ਬਾਰੇ ਨਾਕਦੇ ਕੁੱਝ ਦੇਖਿਆ ਤੇ ਨਾ ਕੁਝ ਸੁਣਿਆ। ਬੱਸ ਮੂੰਹ ਹਨੇਰੇ ਖੇਤਾਂ ਨੂੰ ਚਲਾਜਾਂਦਾ ਹਾਂ, ਭੱਤਾ ਛਤਾਵੀਨਾਲ ਹੀ ਲੈਜਾਂਦਾ ਹਾਂ, ਪਹਿਲਾਂ ਤਾਂ ਬਚਨੀ ਭੱਤਾ ਦੇਣ ਆਉਂਦੀਪਰਹੁਣਸਵੇਰੇ ਹੀ ਨਾਲ ਬੰਨ੍ਹ ਕੇ ਮੈਨੂੰਤੋਰ ਦੇਂਦੀ ਹੈ। ਤੇ ਹੁਣਤਕਾਲਾਂ ਵੇਲੇ ਥੱਕਿਆ ਹੋਇਆ ਘਰਪਰਤਿਆ ਹਾਂ।”
ਪਿਆਰਾ ਸਿੰਘ ਨੇ ਘਰਵੜਦਿਆਂ ਹੀ ਬਾਰ ਢੋ ਦਿੱਤੇ ਤੇ ਕਸੀ ਹੱਥ ਵਿੱਚ ਫੜ੍ਹ ਕੇ ਆਪਣੀਘਰਵਾਲੀ ਤੇ ਹੱਲਾ ਕਰਨ ਹੀ ਲੱਗਾ ਸੀ ਕਿ ਅੱਗੋਂ ਬਚਨੀ ਨੇ ਅਗਾਂ ਵਧ ਕੇ ਉਸ ਦੇ ਹੱਥੌਂ ਕਸੀ ਖੋਹ ਲਈ, ਕਹਿਣਲਗੀ, ”ਲਗਦਾ ਹੈ ਕਿਸੇ ਚੰਦਰੇ ਨੇ ਤੇਰੇ ਕੰਨ ਭਰ ਦਿੱਤੇ, ਲੋਕੀਂ ਕਦ ਕਿਸੇ ਨੂੰ ਸੁੱਖ ਸ਼ਾਂਤੀਨਾਲਜੀਉਣ ਦੇਂਦੇ ਨੇ।”
ਬਚਨੀ ਨੇ ਮੌਕਾ ਸੰਭਾਲਦਿਆਂ ਨਲਕਾ ਗੇੜ ਕੇ ਠੰਢੇ ਪਾਣੀਦਾ ਗਲਾਸਪਿਆਰੇ ਨੂੰ ਫੜਾਇਆ ਤੇ ਕਹਿਣ ਲੱਗੀ, ” ਹੱਥ ਮੂੰਹ ਧੋ ਕੇ ਆਰਾਮਨਾਲਸ਼ਾਤ ਸੁਭਾਉ ਨਾਲ ਗੱਲ ਕਰਮੈਂ ਕਿਤੇ ਭੱਜ ਨਹੀਂ ਚੱਲੀ, ਤੇਰੀਘਰਵਾਲੀ ਹਾਂ, ਤੇਰੇ ਤੋਂ ਸਿਵਾਹੋਰਮੇਰਾ ਹੈ ਕੌਣ।” ਪਿਆਰਾ ਸਿੰਘ ਦਾ ਗੁੱਸਾ ਠੰਢਾ ਹੋ ਗਿਆ।
ਰਾਤਜਦਰੋਟੀਖਾਣ ਲੱਗੇ ਤਾਂ ਪਿਆਰੇ ਫੇਰ ਗੱਲ ਛੇੜ ਦਿੱਤੀ ਤੇ ਬਚਨੀਕਹਿਣ ਲੱਗੀ, ”ਸੱਚ ਗੱਲ ਤਾਂ ਇਹ ਹੈ ਕਿ ਮੈਂ ਬਹੁਤ ਅੱਗੇ ਨਿਕਲ ਗਈ ਹਾਂ ਪਿੱਛੇ ਪਰਤਣਾਹੁਣਮੇਰੇ ਵਸ ਵਿੱਚ ਨਹੀਂ ਰਿਹਾ।ਮੈਂ ਹੁਣਆਦਤ ਤੋਂ ਮਜ਼ਦੂਰ ਹਾਂ ਮੇਰਾ ਸੁਭਾਉ ਹੀ ਅਜਿਹਾ ਬਣ ਗਿਆ ਹੈ। ਇੱਕ ਥਾਂ ਭਲਾਕਿਵੇਂ ਟਿਕਸਕਦਾ ਹੈ, ਨਿੱਤ ਨਵਾਂ ਕੁੱਝ ਭਾਲਦੀ ਹਾਂ, ਤੈਨੂੰ ਦੁਖੀ ਕਰਕੇ ਮੈਂ ਕਿਹੜਾਚੈਨਲੈਂਦੀ ਹਾਂ, ਪੁਰਾਣੀ ਕਹਾਵਤ ਹੈ, ਵਾਰਸਸ਼ਾਹਨਾਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ”।
ਪਿਆਰਾ ਸਿੰਘ ਨੇ ਅੱਗੋਂ ਕੜਕ ਕੇ ਕਿਹਾ, ”ਮੈਂ ਤੇ ਤੈਨੂੰਪੋਰੀਆਂ ਪੋਰੀਆਂ ਕੱਟ ਕੇ ਕੁੱਤਿਆਂ ਅੱਗੇ ਪਾਦੇਊਂ, ਤੇਰੀਆਂ ਆਦਤਾਂ ਕਿੱਥੇ ਜਾਣਗੀਆਂ, ਤੁੰ ਮੇਰਾ ਗੁੱਸਾ ਨਹੀਂ ਦੇਖਿਆ, ਚੁੱਪ ਕਰਕੇ ਸਿੱਧੇ ਰਾਹਪੈ ਜਾ।”
ਵਕਤਦੀਨਜ਼ਾਕਤ ਨੂੰ ਸਮਝਦਿਆਂ ਬਚਨੀ ਨੇ ਪੈਂਤੜਾਬਦਲਲਿਆ ਤੇ ਕਹਿਣ ਲੱਗੀ, ”ਮੈਂ ਕਦ ਚਾਹੁੰਦੀ ਹਾਂ ਕਿ ਤੈਨੂੰਨਮੋਸ਼ੀਹੋਵੇ ਤੇ ਤੈਨੂੰ ਪਿੰਡ ਵਿੱਚ ਲੋਕਾਂ ਤੋਂ ਅੱਖ ਬਚਾ ਕੇ ਲੰਘਣਾਪਵੇ।ਮੈਂ ਇਸੇ ਲਈ ਵੱਡੇ ਸਾਧਕੋਲਉਪਾਅਲਈ ਗਈ ਸੀ। ਉਸ ਦੱਸਿਆ ਕਿ ਜੇ ਤੇਰਾਘਰਵਾਲਾਚਾਹਲੀਦਿਨਸਵੇਰੇ ਸ਼ਾਮ ਗਲ੍ਹ ਵਿੱਚ ਬਗਲੀਪਾ ਕੇ ਘਰਘਰ ਮੰਗ ਕੇ ਰੋਟੀਲਿਆਵੇ ਤੇ ਤੁਸੀਂ ਦੋਵੇਂ ਜੀ ਉਹ ਮੰਗ ਕੇ ਲਿਆਂਦੀਰੋਟੀਖਾਓ, ਘਰ ਵਿੱਚ ਚੁੱਲ੍ਹੇ ਅੱਗ ਨਾਬਲੇ ਤਾਂ ਚਾਲੀਦਿਨਾਂ ਪਿੱਛੋਂ ਤੇਰੀ ਇਹ ਆਦਤਜਾਂਦੀਰਹੇਗੀ।”
ਪਿਆਰਾ ਸਿੰਘ ਕਹਿਣ ਲੱਗਾ, ”ਇਹ ਕਿਹੜੀ ਵੱਡੀ ਗੱਲ ਹੈ, ਬੱਸ ਤੂੰ ਸਿਧੇ ਰਾਹਪੈ ਜਾ ਮੈਂ ਇਹ ਕਰਨ ਨੂੰ ਤਿਆਰ ਹਾਂ।”
ਸਵੇਰੇ ਉਠਦੇ ਸਾਰਪਿਆਰਾ ਸਿੰਘ ਨੇ ਕਿਹਾ, ”ਮੈਨੂੰ ਕੁੱਝ ਖਾਣ ਨੂੰ ਦੇ, ਮੈਂ ਖੇਤਾਂ ਨੂੰ ਚੱਲਾਂ।”
ਅੱਗੋਂ ਬਚਨੀਕਹਿਣ ਲੱਗੀ, ”ਰਾਤਵਾਲੀ ਗੱਲ ਲਗਦਾਤੈਨੂੰਯਾਦਨਹੀਂ ਰਹੀ।ਚਾਦਰਪਾੜ ਕੇ ਮੈਂ ਤੇਰੀਬਗਲੀਬਣਾ ਦਿੱਤੀ ਹੈ ਬੱਸ ਹੁਣ ਤੂੰ ਸ਼ੁਰੂਕਰ ਦੇ, ਸ਼ੁਰੂ-ਸ਼ੁਰੂ ਵਿੱਚ ਸੰਗ ਆਉਂਦੀ ਹੈ ਫੇਰ ਸਹਿਜੇ ਸਹਿਜੇ ਸੁਭਾਉ ਬਣਜਾਂਦਾ ਹੈ ਤੇ ਫੇਰਆਦਤ, ਮੇਰੇ ਨਾਲਵੀ ਇੱਦਾਂ ਹੀ ਹੋਇਆ ਸੀ।”
ਪਿਆਰਾ ਸਿੰਘ ਨੇ ਬਗਲੀ ਗਲ੍ਹ ਵਿੱਚ ਪਾਈ ਤੇ ਜਦਸਾਹਮਣੇ ਦਰਮੂਰੇ ਖੜ੍ਹਾ ਹੋਇਆ ਤਾਂ ਸਾਹਮਣੇ ਘਰ ਦੇ ਅੰਦਰੋਂ ਆਵਾਜ਼ ਆਈ, ”ਅੰਦਰ ਲੰਘ ਆ ਪਿਆਰਿਆਬਾਹਰ ਕਿਉਂ ਖੜ੍ਹਾ ਹੈਂ।” ਅੰਦਰ ਬੈਠੀ ਬੁੱਢੀ ਮਾਈ ਨੇ ਕਿਹਾ, ਪਿਆਰਾ ਸਿੰਘ, ਗਲ੍ਹ ਵਿੱਚ ਬਗਲੀਕਿਵੇਂ ਪਾਲਈ, ਸਾਧਬਣਨਦਾ ਜੀ ਤੇ ਨਹੀਂ ਕਰ ਆਇਆ, ਵਿਚਾਰੀਬਚਨੀਦਾ ਕੀ ਬਣੂੰ।”
ਪਿਆਰਾ ਸਿੰਘ ਨੂੰ ਇੱਕ ਤਰਕੀਬ ਸੁੱਝੀ ਤੇ ਕਹਿਣ ਲੱਗਾ,”ਬੇਬੇ ਤੈਨੂੰਪਤਾ ਹੀ ਹੈ ਸਾਡੇ ਵਿਆਹ ਨੂੰ ਪੰਜ ਵਰੇ ਹੋ ਚੱਲੇ ਨੇ ਰੱਬ ਨੇ ਸਾਨੂੰ ਸੰਤਾਨ ਦਾ ਮੂੰਹ ਨਹੀਂ ਵਿਖਾਲਿਆ। ਕਿਸੇ ਸਿਆਣੇ ਨੇ ਉਪਾਅ ਦੱਸਿਆ ਹੈ ਕਿ ਜੇ ਮੈਂ ਪੂਰੇ ਚਾਹਲੀਦਿਨ ਪਿੰਡ ਵਿੱਚੋਂ ਘਰਘਰ ਜਾ ਕੇ ਰੋਟੀਲਿਆਵਾਂ ਤੇ ਘਰਇਨੇ ਦਿਨ ਚੁੱਲਾ ਨਾਬਲੇ ਤਾਂ ਰੱਬ ਸਾਡੇ ਤੇ ਮੇਹਰਕਰੇਗਾ। ਤੂੰ ਆਪ ਦੱਸ ਬੇਬੇ ਸੰਤਾਨ ਲਈ ਕੀ ਕੁੱਝ ਨਹੀਂ ਕਰਨਾਪੈਂਦਾ।”
ਬੱਸਪਿਆਰਿਆਮੈਂ ਸਮਝ ਗਈ, ਤੂੰ ਭਾਵੇਂ ਸਾਡੇ ਘਰੋਂ ਦੋਵੇਂ ਵਕਤਰੋਟੀਲੈ ਜਾਇਆ ਕਰ।
ਨਹੀਂ ਬੇਬੇ ਪਿੰਡ ਵਿੱਚ ਘਰ-ਘਰ ਜਾ ਕੇ ਮੰਗਣ ਲਈ ਦੱਸਿਆ ਹੈ। ਪਿੰਡ ਵਿੱਚ ਤਿੰਨ-ਚਾਰ ਸੌ ਘਰ ਹੈ, ਜੇ ਅੱਠ-ਦਸ ਘਰਾਂ ਵਿੱਚ ਰੋਜ਼ ਫੇਰੀਲਾਈ ਤਾਂ ਚਾਹਲੀਦਿਨਪੂਰੇ ਹੋ ਜਾਣੇ ਨੇ।
ਪਿਆਰਾ ਸਿੰਘ ਨੂੰ ਪਹਿਲੇ ਦਿਨ ਤਾਂ ਦੁਪਹਿਰ ਹੋ ਗਈ। ਹਰ ਕਿਸੇ ਨੂੰ ਸਾਰੀ ਗੱਲ ਸਮਝਦਿਆਂ ਵਕਤ ਲੱਗ ਗਿਆ। ਲੋਕਾਂ ਨੇ ਵੀ ਚੰਗਾ ਚੋਖਾ ਖਾਣ ਨੂੰ ਦਿੱਤਾ। ਦਹੀਂ, ਮੱਖਣ, ਪ੍ਰਕਾਰਪ੍ਰਕਾਰਦੀਆਂ ਸਬਜੀਆਂ, ਭਿੰਨ-ਭਿੰਨ ਦਾਲਾਂ, ਖੀਰ, ਫਲ ਤੇ ਹੋਰ ਜੋ ਕਿਸੇ ਦੇ ਘਰਬਣਿਆ ਸੀ ਪਿਆਰੇ ਤੋਂ ਲੁਕਾਨਾ ਰੱਖਿਆ।
ਪਿਆਰਾ ਸਿੰਘ ਘਰ ਆਇਆ ਤਾਂ ਬਚਨੀ ਅੱਗੇ ਬੇਸਬਰੀਨਾਲਉਡੀਕਰਹੀ ਸੀ। ਕਹਿਣ ਲੱਗੀ, ”ਮੈਨੂੰਡਾਢੀ ਭੁੱਖ ਲੱਗੀ ਹੈ, ਸਾਧ ਦੇ ਉਪਾਅ ਵਿੱਚ ਵਿਘਨਨਾਪੈਜਾਵੇ ਮੈਂ ਘਰ ਕੁੱਝ ਧਰਿਆਨਹੀਂ, ਅੱਗ ਨਹੀਂ ਬਾਲ੍ਹੀ, ਭੁੱਖੀ ਦਾਮਨ ਕਈ ਵਾਰੀਡੋਲਿਆ ਕਿ ਇਸ ਪੁਆੜੇ ਨਾਲੋਂ ਤਾਂ ਆਪਣੇ ਘਰਦੀ ਰੁੱਖੀ-ਮਿੱਸੀ ਕਿਤੇ ਚੰਗੀ ਹੈ।”
ਦੋਹਾਂ ਨੇ ਸਾਰਾ ਮੰਗ ਕੇ ਲਿਆਂਦਾਸਮਾਨ ਕੌਲੀਆਂ ਥਾਲੀਆਂ ਵਿੱਚ ਪਾਇਆ ਤਾਂ ਬਚਨੀ ਦੰਗ ਰਹਿ ਗਈ। ਕਹਿਣ ਲੱਗੀ, ”ਇੰਨਾ ਕੁੱਝ ਤੂੰ ਲੈ ਆਇਆ ਹੈਂ, ਘਰਤਾਆਪਾਂ ਦਾਲਰੋਟੀ ਹੀ ਖਾਂਦੇ ਸੀ, ਅੱਜ ਤਾਂ ਜਸ਼ਨ ਹੋ ਗਿਆ।”
ਦੋਹਾਂ ਨੂੰ ਬਹੁਤ ਸੁਆਦ ਤੇ ਆਨੰਦ ਆਇਆ, ਬਚਨੀ ਨੇ ਕਿਹਾ, ”ਚਾਹਲੀਦਿਨ ਤੂੰ ਮੈਨੂੰ ਕੁੱਝ ਨਹੀਂ ਕਹਿਣਾ ਤੇ ਮੈਂ ਤੈਨੂੰਨਹੀਂ ਟੋਕਣਾ, ਤਾਂ ਜੋ ਉਪਾਅਠੀਕਠਾਕਸਿਰੇ ਲੱਗ ਜਾਵੇ।”
ਇਹ ਸਿਲਸਿਲਾਚਲਦਾਰਿਹਾ।ਘਰ ਵਿੱਚ ਸਾਧ ਵੱਲੋਂ ਦੱਸੇ ਉਪਾਅ ਨੂੰ ਨਿਰਵਿਘਨਨੇਪਰੇ ਚਾੜ੍ਹਨਖਾਤਰਦੋਹਾਂ ਨੇ ਇੱਕ ਦੂਜੇ ਦੇ ਕੰਮ ਵਿੱਚ ਦਖਲਨਾ ਦਿੱਤਾ ਤੇ ਘਰ ਵਿੱਚ ਸੁੱਖ ਸਾਂਤੀਬਣੀਰਹੀ।
ਪਿਆਰਾ ਸਿੰਘ ਦਿਨ, ਬ ਦਿਨ, ਵੱਖ-ਵੱਖ ਪ੍ਰਕਾਰ ਦੇ ਭੋਜਨਾਂ ਦਾਸਵਾਦਮਾਨਣ ਤੇ ਆਨੰਦਲੈਣਦਾਆਦੀ ਹੋ ਗਿਆ ਸੀ।
ਇਹ ਚਲ੍ਹੀਆਵੀਅਜੀਬ ਹੁੰਦਾ ਹੈ, ਕਿਸੇ ਚੰਗੇ ਜਾਂ ਮਾੜੇ ਕੰਮ ਦੀਆਦਤ ਪੱਕੀ ਕਰਨਲਈ ਜੋ ਬਾਅਦ ਵਿੱਚ ਛੱਡਣਾ ਔਖਾ ਹੋ ਜਾਂਦਾ ਹੈ। ਆਖਰਚਾਲ੍ਹੀਦਿਨਪੂਰੇ ਹੋ ਗਏ ਤੇ ਪਿਆਰਾ ਸਿੰਘ ਅਲਗੀਸਵੇਰਬਗਲੀਪਾ ਕੇ ਮੰਗਣ ਲਈਜਾਣ ਲੱਗਾ ਤਾਂ ਬਚਨੀ ਨੇ ਰੋਕ ਦਿੱਤਾ। ਕਹਿਣ ਲੱਗੀ , ”ਅੱਜ ਰੋਟੀਘਰਬਣੇਗੀ।”
ਪਿਆਰੇ ਨੇ ਕਿਹਾ, ”ਠੀਕ ਹੈ, ਅੱਜ ਤੋਂ ਅਸਾਂ ਦੋਹਾਂ ਨੇ ਆਪੋ ਆਪਣੇ ਧੰਦੇ ਛੱਡ ਦੇਣੇ ਹਨ।ਬਚਨੀਏ ਤੂੰ ਵੀਆਪਣੀਆਦਤਬਦਲਲੈ ਤੇ ਮੈਂ ਅੱਜ ਮੰਗਣਾ ਛੱਡ ਦਿੱਤਾ।”
ਬਚਨੀਕਹਿਣ ਲੱਗੀ, ”ਠੀਕ ਹੈ।”
ਬਚਨੀ ਨੇ ਜਦਘਰਦਾਲ-ਰੋਟੀਬਣਾ ਕੇ ਪਿਆਰੇ ਅੱਗੇ ਰੱਖੀ ਤਾਂ ਪਿਆਰਾ ਸਿੰਘ ਦੇ ਅੰਦਰ ਨਾਲੰਘੇ, ਔਖਾ ਸੌਖਾ ਰੋਟੀਲੰਘਾ ਕੇ ਕਹਿਣ ਲੱਗਾ, ”ਬਚਨੀਏ ਲਗਦਾ ਹੈ ਤੈਨੂੰਹੁਣਰੋਟੀ ਟੁੱਕ ਕਰਨਾ ਭੁੱਲ ਗਿਆ ਹੈ ਉਕਾ ਹੀ ਸਵਾਦਨਹੀਂ ਆਇਆ, ਕੱਝ ਮਿੱਠਾ ਹੀ ਬਣਾਲੈਂਦੀ।” ਇਹ ਕਹਿ ਕੇ ਉਹ ਮੋਢੇ ਤੇ ਹੱਲ ਰੱਖ ਕੇ ਖੇਤਾਂ ਨੂੰ ਚਲਾ ਗਿਆ।
ਸਾਰਾਦਿਨਪਿਆਰੇ ਦੇ ਮੂੰਹ ਦਾਸਵਾਦਖਰਾਬਰਿਹਾ।ਬਾਰਬਾਰ, ਚੰਗੇ ਚੰਗੇ ਮੰਗ ਕੇ ਲਿਆਂਦੇ ਪਕਵਾਨਦਾਖਿਆਲਉਸਨੂੰ ਆਉਂਦਾਰਿਹਾ।ਰਾਤਦੀਰੋਟੀਵੀਪਿਆਰੇ ਤੋਂ ਅੰਦਰ ਨਾਲੰਘੀ।
ਸਵੇਰੇ ੳੇਠਦੇ ਸਾਰ ਉਸ ਤੋਂ ਰਿਹਾਨਾ ਗਿਆ ਤੇ ਉਸ ਬਗਲੀ ਗਲ ਪਾਲਈ ਮੰਗਣ ਲਈਤੁਰਨ ਲੱਗਾ ਹੀ ਸੀ ਕਿ ਬਚਨੀ ਨੇ ਰੋਕਲਿਆ, ਹੁਣਬਗਲੀ ਛੱਡ ਦੇ, ਪਿੰਡ ਵਿੱਚ ਬਦਨਾਮੀਹੋਵੇਗੀ, ਚਲ੍ਹੀਆ ਤਾਂ ਪੂਰਾ ਹੋ ਚੁੱਕਾ ਹੈ, ਸਭ ਨੂੰ ਖਬਰ ਹੈ।
ਪਿਆਰਾ ਨੇ ਕਿਹਾ, ”ਮੈਥੋਂ ਹੁਣਤੇਰੀਪਕਾਈਰੋਟੀਨਹੀਂ ਖਾਧੀਜਾਂਦੀ, ਨਿੱਤ ਉਹੀ ਦਾਲਰੋਟੀ।ਮੈਂ ਤਾਂ ਰਹਿਨਹੀਂ ਸਕਦਾ ਚੰਗੇ ਭਾਂਤਭਾਂਤ ਦੇ ਪਕਵਾਨਾਂ ਬਿਨਾਂ, ਹੁਣਮੇਰਾ ਸੁਭਾੳ ਹੀ ਅਜਿਹਾ ਹੋ ਗਿਆ ਹੈ, ਮੈਂ ਵੀ ਤਾਂ ਆਦਤ ਤੋਂ ਮਜਬੂਰ ਹਾਂ ਤੂੰ ਮੈਨੂੰਰੋਕਨਾ।”
ਬਚਨੀ ਨੇ ਕਿਹਾ, ”ਜੇ ਤੂੰ ਹੁਣ ਮੁੱਕਰ ਗਿਆ ਤਾਂ ਫੇਰ ਤੂੰ ਮੈਨੂੰਨਾ ਕਹੀਂ ਮੈਂ ਵੀਆਪਣੀ ਤੋਂ ਮਜਬੂਰ ਹਾਂ, ਪਿਆਰਿਆਮੈਂ ਤਾਂ ਪਹਿਲਾਂ ਹੀ ਤੈਨੂੰ ਕਿਹਾ ਸੀ, ਆਦਤਾਂ ਕਦਬਦਲਦੀਆਂ ਹਨਪਰ ਤੂੰ ਮੇਰੀ ਗੱਲ ਨਹੀਂ ਸਮਝੀ ਤੇ ਮੇਰੇ ਤੇ ਕਸੀ ਮਾਰਨ ਲੱਗਾ ਸੀ।”
ਅੱਗੋਂ ਪਿਆਰੇ ਨੇ ਕਿਹਾ, ”ਬਚਨੀਏ ਤੂੰ ਠੀਕ ਕਿਹਾ ਸੀ, ਵਾਰਸਸ਼ਾਹਨਾਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ।” ਇਹ ਕਹਿੰਦੇ ਉਸਨੇ ਬਗਲੀ ਗਲ਼ ਵਿਚਪਾਈ ਤੇ ਮੰਗਣ ਨਿਕਲ ਤੁਰਿਆ।
ੲੲੲ

Check Also

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ …