ਗੋਦਰੇਜ ਸਮੂਹ ਅਤੇ ਮੁੰਬਈ ਫਰਸਟ ਨੇ ਵਾਤਾਵਰਣ ਖੇਤਰ ਵਿਚ ਉਤਮਤਾ ਦੇ ਸਨਮਾਨ ਲਈ ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ
ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਲਈ ਨਾਂਮਕਨ 30 ਸਤੰਬਰ 2023 ਤੱਕ ਕੀਤਾ ਜਾ ਸਕਦਾ ਹੈ
: ਗੋਦਰੇਜ ਨੇ ਮੁੰਬਈ ਫਰਸਟ ਦੇ ਨਾਲ ਸਾਂਝੀਦਾਰੀ ਵਿਚ, ਅੱਜ ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ ਵਾਤਾਵਰਣ ਦੇ ਖੇਤਰ ਵਿਚ ਅਸਧਾਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਮੁੰਬਈ ’ਤੇ ਕੇਂਦਰਿਤ ਹੋਵੇਗਾ। ਇਹ ਪੁਰਸਕਾਰ, ਵਾਤਾਵਰਣ ਦੇ ਖੇਤਰ ਵਿਚ ਸ੍ਰੀ ਐਸ.ਪੀ. ਗੋਦਰੇਜ ਜ਼ਿਕਰਯੋਗ ਪਹਿਲਕਮੀਆਂ ਨੂੰ ਪ੍ਰੇਰਿਤ ਕਰਨ ਲਈ ਉਨਾਂ ਦੀ ਚਿਰਸਥਾਈ ਵਿਰਾਸਤ ਦੀ ਯਾਦ ਦਿਵਾਏਗਾ।
ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਕੁਝ ਮਹੱਤਵਪੂਰਨ ਉਦੇਸ਼ ਹਨ। ਇਸਦਾ ਉਦੇਸ਼, ਨਾ ਕੇਵਲ ਉਨਾਂ ਨੂੰ ਪਹਿਚਾਣਦਾ ਹੈ, ਜਿਨਾਂ ਨੇ ਮੁੰਬਈ ਮਹਾਂਨਗਰ ਖੇਤਰ ’ਚ ਵਾਤਾਵਰਣ ਯੋਜਨਾਵਾਂ ਦੀ ਅਗਵਾਈ ਕੀਤੀ ਹੈ, ਬਲਕਿ ਵਾਤਾਵਰਣ ਰੂਪ ’ਚ ਜ਼ਿੰਮੇਵਾਰ ਪਹਿਲੂਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਸਰਵਉਚ ਤਰੀਕਿਆਂ ਦਾ ਪ੍ਰਸਾਰ ਕਰਨਾ ਵੀ ਹੈ। ਇਸ ਪੁਰਸਕਾਰ ਦਾ ਉਦੇਸ਼ ਪ੍ਰਦੂਸ਼ਣ ਵਰਗੇ ਖੇਤਰ ਵਿਚ ਕੀਤੀਆਂ ਗਈਆਂ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਨੂੰ ਵੀ ਸਨਮਾਨਿਤ ਕਰਨਾ ਵੀ ਹੈ।
ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਮੁਲਾਂਕਣ ਮਾਪਦੰਡਾਂ ’ਚ ਪ੍ਰਭਾਵ, ਅਗਵਾਈ ਅਤੇ ਵਾਤਾਵਰਣ ਨਾਲ ਜੁੜੇ ਮੁੱਦਿਆਂ ਦੇ ਪ੍ਰਤੀ ਪ੍ਰਤੀਬੱਧਤਾ ਜਿਹੇ ਪ੍ਰਮੁੱਖ ਪਹਿਲੂ ਸ਼ਾਮਲ ਹਨ। ਇਸ ਵਿਚ ਭਾਈਚਾਰਕ ਸਹਿਭਾਗਤਾ, ਵਿਸ਼ੇ ਵਿਸ਼ੇਸ਼ ਦੀ ਹਮਾਇਤ, ਪਹਿਲਾਂ ਦੀ ਸਕੇਲੇਬਿਲਟੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।
ਗੋਦਰੇਜ ਇੰਡਸਟਰੀ ਦੇ ਪ੍ਰਧਾਨ ਅਤੇ ਪ੍ਰਬੰਧਕ ਨਿਰਦੇਸ਼ਕ, ਨਾਦਿਰ ਗੋਦਰੇਜ ਨੇ ਕਿਹਾ, ਗੋਦਰੇਜ ਵਿਚ, ਅਸੀਂ ਆਪਣੇ ਵਾਤਾਵਰਣ ਦੀ ਰੱਖਿਆ ਦੇ ਪ੍ਰਤੀ ਪ੍ਰਤੀਬੱਧ ਹਾਂ, ਕਿਉਂਕ ਸਾਡਾ ਮੰਨਣਾ ਹੈ ਕਿ ਇਹ ਸਿਰਫ ਚੋਣਵੇਂ ਬਦਲ ਨਹੀਂ ਹਨ, ਬਲਕਿ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਸਾਡੇ ਲਈ ਮਾਅਨੇ ਹਨ। ਇਹ ਵਾਤਾਵਰਣ ਲਾਭ ਦੇ ਨਾਲ ਨਾਲ ਲੋਕਾਂ ਅਤੇ ਪਿ੍ਰਥਵੀ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਵਾਤਾਵਰਣ ਦੀ ਰੱਖਿਆ ਦੇ ਲਈ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੋਵੇਗੀ। ਆਓ, ਅਸੀਂ ਇਕੱਠੇ ਮਿਲ ਕੇ ਵਾਤਾਵਰਣ ਦਾ ਸਮਰਥਨ ਕਰੀਏ ਅਤੇ ਇਕ ਬਿਹਤਰ ਦੁਨੀਆ ਬਣਾਉਣ ਦਾ ਯਤਨ ਕਰੀਏ।
ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਐਸਆਈਆਰ ਦੇ ਸਾਬਕਾ ਮਹਾਂਨਿਰਦੇਸ਼ਕ ਅਤੇ ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਨਿਰਣਾਇਕ ਮੰਡਲ ਦੇ ਮੈਂਬਰ ਐਫ ਆਰ ਐਸ ਡਾ. ਰਘੂਨਾਥ ਮਾਲੇਸ਼ਕਰ ਨੇ ਕਿਹਾ ਕਿ ਐਸਪੀ ਗੋਦਰੇਜ ਆਪਣੇ ਸਮੇਂ ਤੋਂ ਕਾਫੀ ਅੱਗੇ ਸੀ ਅਤੇ ਉਹ ਸਾਡੇ ਲਈ ਇਕ ਪ੍ਰੇਰਣਾ ਹੈ।
ਮੁੰਬੲਂੀ ਫਰਸਟ ਦੇ ਪ੍ਰਧਾਨ, ਸ੍ਰੀ ਰੋਜਰ ਸੀਬੀ ਪਰੇਰਾ ਨੇ ਟਿੱਪਣੀ ਕੀਤੀ, ਸ੍ਰੀ ਐਸਪੀ ਗੋਦਰੇਜ, ਆਪਣੇ ਸਮੇਂ ਤੋਂ ਬਹੁਤ ਪਹਿਲਾਂ ਪੈਦਾ ਹੋਏ ਵਿਅਕਤੀ ਸੀ। ਉਨਾਂ ਨੇ ਆਪਣਾ ਪੂਰਾ ਜੀਵਨ, ਆਪਣਾ ਸਮਾਂ, ਪੈਸਾ ਅਤੇ ਪ੍ਰਤਿਭਾ ਵਾਤਾਵਰਣ ਲਈ ਸਮਰਪਿਤ ਕਰ ਦਿੱਤਾ। ਮੈਂ ਵਾਸਤਵ ਵਿਚ ਸੰਤੁਸ਼ਟ ਹਾਂ ਕਿ ਨਾਦਿਰ ਗੋਦਰੇਜ ਨੇ ਇਸ ਮਹਾਨ ਇਨਸਾਨ ਦੀ ਕੋਸ਼ਿਸ਼ ਦਾ ਸਮਰਥਨ ਕੀਤਾ।
ਸੋਹਰਾਬ ਪਿਰੋਜਸ਼ਾ ਗੋਦਰੇਜ ਵਾਤਾਵਰਣ ਪੁਰਸਕਾਰ ਦੇ ਲਈ ਨਾਂਮਕਨ 30 ਸਤੰਬਰ 2023 ਤੱਕ ਕੀਤਾ ਜਾ ਸਕਦਾ ਹੈ। ਪੁਰਸਕਾਰ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ : https://spgodrejenvironmentawards.com/beta/ ’ਤੇ ਜਾਓ।