ਮਹਿੰਦਰ ਸਿੰਘ ਵਾਲੀਆ
ਜੀਵ ਵਿਕਾਸ ਅਨੁਸਾਰ ਪੂਰਵਜਾਂ ਤੋਂ ਮੌਜੂਦਾ ਮਨੁੱਖ ਬਣਨ ਵਿਚ ਲਗਭਗ 60 ਲੱਖ ਸਾਲ ਲੱਗੇ ਹਨ। ਸਾਡੇ ਵੱਡੇ-ਵਡੇਰੇ ਦਰਖਤਾਂ ਉੱਤੇ ਰਹਿੰਦੇ ਸਨ ਫਿਰ ਧਰਤੀ ਉੱਤੇ ਆ ਗਏ। ਦੋ ਬਾਹਾਂ ਤੇ ਦੋਵਾਂ ਲੱਤਾਂ ਦੇ ਉੱਤੇ ਚੱਲਣ ਦੀ ਥਾਂ ਦੋ ਲੱਤਾਂ ਉੱਤੇ ਸਿੱਧੇ ਤੁਰਨ ਲੱਗੇ। ਔਜਾਰ ਬਨਾਏ, ਖੇਤੀ ਕਰਨੀ ਸ਼ੁਰੂ ਕੀਤੀ ਆਦਿ। ਇਸ ਸਮੇਂ ‘ਚ ਕਈ ਤਬਦੀਲੀਆਂ ਕਾਰਨ ਕੁੱਝ ਅੰਗ ਬੇਲੋੜੇ ਹੋ ਗਏ। ਸਰੀਰ ‘ਚ ਕੁੱਝ ਅੰਗ ਇਕ ਦੀ ਥਾਂ ਦੋ ਹਨ, ਕਈ ਫਜ਼ੂਲ ਹਨ। ਕੁੱਝ ਜੀਵ ਵਿਕਾਸ ਦੇ ਚਿੰਨ੍ਹ ਹਨ ਆਦਿ। ਇਨ੍ਹਾਂ ਸਾਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ :-
1. ਅੰਗਾਂ ਦੇ ਜੋੜੇ :-
ਸਰੀਰ ਵਿਚ ਕੁੱਝ ਅੰਗਾਂ ਦੇ ਜੋੜੇ ਹਨ ਜਦੋਂ ਲੋੜ ਕੇਵਲ ਇਕ ਅੰਗ ਦੀ ਹੈ। ਗੁਰਦੇ, ਫੇਫੜੇ ਟੈਸਟੀਕਲਸ ਅਤੇ ਅੋਵਰੀਸ ਜਦੋਂ ਇਕ ਨਾਲ ਹੀ ਤੰਦਰੁਸਤ ਜੀਵਨ ਭੋਗਿਆ ਜਾ ਸਕਦਾ ਹੈ।
2. ਪੁਰਸ਼ ਦੀ ਛਾਤੀ ਉੱਤੇ ਨਿਪਲ :-
ਪੁਰਸ਼ਾਂ ਦੀ ਛਾਤੀ ਉੱਤੇ ਦੋ ਨਿਪਲ ਹਨ। ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਕਈ ਵਾਰ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ।
3. ਟੇਲ ਬੋਨ :-
ਕਈ ਜਾਨਵਰਾਂ ਵਿਚ ਪੂੰਛ ਹੁੰਦੀ ਹੈ। ਇਹ ਸੰਤੁਲਨ ਲਈ, ਮੱਖੀਆਂ ਆਦਿ ਦੂਰ ਕਰਨ ਲਈ, ਸੰਕੇਤ ਦੇਣ ਲਈ, ਪਕੜਨ ਲਈ ਆਦਿ ਲਈ ਵਰਤਦੇ ਹਨ, ਪ੍ਰੰਤੂ ਮਨੁੱਖ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ। ਕਈ ਵਾਰ ਡਿਗਣ ਸਮੇਂ ਟੇਲ ਬੋਨ ਵਿਚ ਤਕਲੀਫ ਹੁੰਦੀ ਹੈ।
4.ਅਪੈਨਡਿਕਸ :-
ਪੁਰਾਤਨ ਸਮਿਆਂ ਵਿਚ ਮਨੁੱਖ ਕੱਚਾ ਭੋਜਨ ਖਾਂਦਾ ਸੀ। ਭੋਜਨ ਵਿਚ ਸੈਲੂਲੋਸ ਦੀ ਮਾਤਰਾ ਕਾਫੀ ਹੁੰਦੀ ਸੀ। ਇਸ ਨੂੰ ਹਜਮ ਕਰਨ ਲਈ ਅਪੈਨਡਿਕਸ ਭੂਮਿਕਾ ਨਿਭਾਉਂਦੇ ਸੀ। ਅੱਜ ਕਲ ਸੈਲੂਲੈਸ ਵਾਲਾ ਭੋਜਨ ਨਹੀਂ ਖਾਧਾ ਜਾਂਦਾ। ਇਸ ਅੰਗ ਦੀ ਕੋਈ ਲੋੜ ਨਹੀਂ ਹੈ। ਕਈ ਵਾਰ ਇਸ ਅੰਗ ਵਿਚ ਇਨਫੈਕਸ਼ਨ ਹੋ ਜਾਂਦੀ ਹੈ, ਸੁੱਜ ਜਾਂਦਾ ਹੈ ਅਤੇ ਫੋਰਨ ਅਪਰੇਸ਼ਨ ਕਰਵਾਉਣਾ ਪੈਂਦਾ ਹੈ।
5. ਸਬ ਕਲੈਵੀਅਸ ਮਸਲਜ਼ :-
ਇਹ ਪਲਿੀ ਰਿਬ ਦੇ ਨਾਲ ਤਿਕੋਨੀ ਅਕਾਰ ਦੇ ਹੁੰਦੇ ਹਨ। ਇਹ ਦੋਵੇਂ ਹੱਥਾਂ ਅਤੇ ਦੋਵਾਂ ਪੈਰਾਂ ਉੱਤੇ ਚੱਲਣ ਲਈ ਉਪਯੋਗੀ ਹਨ, ਪ੍ਰੰਤੂ ਹੁਣ ਇਨ੍ਹਾਂ ਮਸਲ ਦੀ ਕੋਈ ਭੂਮਿਕਾ ਨਹੀਂ ਹੈ।
6. ਡਾਰਵਿਨ ਪੁਆਇੰਟ :-
ਇਹ ਪੁਆਇੰਟ ਬਾਹਰਲੇ ਕੰਨ ਉਪਰਲੇ ਭਾਗ ਵਿਚ ਹੁੰਦਾ ਹੈ। ਇਹ ਦੂਰ ਦੀ ਆਵਾਜ਼ ਸੁਣਨ ਦੇ ਕੰਮ ਆਉਂਦਾ, ਹੁਣ ਇਸ ਦਾ ਕੋਈ ਉਪਯੋਗ ਨਹੀਂ ਹੈ।
7. ਪੈਰਾਂ ਵਿਚ ਚਿੱਚੀ ਉਂਗਲੀ :-
ਚਾਹੇ ਹੱਥਾਂ ਦੀ ਚੀਚੀ ਦੀ ਉਂਗਲੀਆਂ ਦੀ ਅਹਿਮ ਭੂਮਿਕਾ ਹੈ, ਪ੍ਰੰਤੂ ਪੈਰ ਦੀ ਚੀਚੀ ਉਂਗਲੀ ਦੀ ਕੋਈ ਭੂਮਿਕਾ ਨਹੀਂ ਹੈ। ਉਲਟਾ ਕਿਸੇ ਵਸਤੂ ਨਾਲ ਟਕਰਾਉਣ ਉੱਤੇ ਦਰਦ ਹੁੰਦਾ ਹੈ।
8.ਅਰੈਕਟਰਪਿਲੀ ਮਸਲਸ :-
ਇਹ ਚਮੜੀ ਵਿਚ ਹੁੰਦੇ ਹਨ। ਇਹ ਡਰਾਉਣੀ ਸਥਿਤੀ ਸਮੇਂ ਜਾਂ ਭਾਵੁਕ ਹੋਣ ਕਰਕੇ ਵਾਲਾਂ ਨੂੰ ਖੜੇ ਕਰਦੇ ਹਨ। ਇਨ੍ਹਾਂ ਮਸਲਸ ਦਾ ਹੋਰ ਕੋਈ ਲਾਭ ਨਹੀਂ।
9. ਸਰੀਰ ਉੱਤੇ ਵਾਲ :- ਚਾਹੇ ਜਾਨਵਰਾਂ ਨਾਲੋਂ ਮਨੁੱਖ ਦੇ ਸਰੀਰ ਉੱਤੇ ਘੱਟ ਵਾਲ ਹਨ, ਪ੍ਰੰਤੂ ਲੱਤਾਂ, ਬਾਹਾਂ, ਪੇਟ, ਪਿੱਠ ਆਦਿ ਅਤੇ ਪੱਟਾਂ ਉੱਤੇ ਵਾਲ ਹੁੰਦੇ ਹਨ। ਪੁਰਾਤਨ ਸਮਿਆਂ ਵਿਚ ਸਰਦੀ ਤੋਂ ਬਚਾਵ ਲਈ ਅਤੇ ਬਾਕੀ ਖੂੰਖਾਰ ਜਾਨਵਰਾਂ ਨੂੰ ਵੱਡੇ ਹੋਣ ਦਾ ਭੁਲੇਖਾ ਪਾਉਣ ਲਈ ਭੂਮਿਕਾ ਨਿਭਾਉਂਦੇ ਸਨ, ਪ੍ਰੰਤੂ ਸਿਰ ਦੇ ਵਾਲ ਧੁੱਪ ਤੋਂ ਬਚਾਵ ਕਰਦੇ ਹਨ ਅਤੇ ਅੱਖਾਂ ਦੇ ਭਰਵੱਟੇ ਅੱਖਾਂ ਦਾ ਪਸੀਨੇ ਤੋਂ ਬਚਾਵ ਕਰਦੇ ਹਨ। ਸਰੀਰ ਦੇ ਹੋਰ ਹਿੱਸਿਆਂ ਉਪਰਲੇ ਵਾਲਾਂ ਦੀ ਕੋਈ ਭੂਮਿਕਾ ਨਹੀਂ ਹੈ।
10. ਅਕਲ ਜਾੜ :-
ਪੁਰਾਤਨ ਸਮੇਂ ਵਿਚ ਮਨੁੱਖ ਕੱਚਾ ਮੀਟ, ਸਖਤ ਜੜ੍ਹਾਂ ਆਦਿ ਦਾ ਸੇਵਨ ਕਰਦਾ ਸੀ। ਇਨ੍ਹਾਂ ਨੂੰ ਕੱਟਣ ਲਈ ਅਕਲ ਜਾੜ੍ਹਾਂ (ਮੋਲਮਾ) ਦੀ ਜ਼ਰੂਰਤ ਹੁੰਦੀ ਸੀ, ਪ੍ਰੰਤੂ ਸਮੇਂ ਦੇ ਨਾਲ-ਨਾਲ ਭੋਜਨ ਵਿਚ ਕ੍ਰਾਂਤੀਕਾਰੀ, ਤਬਦੀਲੀ ਆਈ, ਚਿਹਰਾ ਅਤੇ ਜਬਾਡਾ ਦੇ ਅਕਾਰ ਵਿਚ ਕਮੀ ਆਉਣ ਲੱਗੀ। ਅੰਕੜਿਆਂ ਅਨੁਸਾਰ ਹਰ ਪੰਜ ਵਿੱਚੋਂ ਇਕ ਦੇ ਦੰਦ ਇਕ ਦੂਜੇ ਉੱਤੇ ਚੜ੍ਹੇ ਹੁੰਦੇ ਹਨ। ਹੁਣ ਇਹ ਜੜ੍ਹਾਂ ਲਾਭ ਦੀ ਥਾਂ ਨੁਕਸਾਨ ਦੇ ਰਹੀਆਂ ਹਨ। ਭੋਜਨ ਦੇ ਅੰਸ਼ ਲੱਗੇ ਰਹਿੰਦੇ ਹਨ, ਦਰਦ ਕਰ ਸਕਦੀਆਂ ਹਨ। ਕੱਢਣ ਸਮੇਂ ਵਾਧੂ ਮੁਸ਼ਕਿਲ ਆਉਂਦੀ ਹੈ।
11. ਟੋਂਸਿਲ :- ਮੂੰਹ ਦੇ ਅੰਦਰਲੇ ਭਾਗ ਗੋਲ ਆਕਾਰ ਦੇ ਗਲੈਂਡਸ ਹੁੰਦੇ ਹਨ। ਕੁੱਝ ਵਿਅਕਤੀਆਂ ਨੂੰ ਇਨਫੈਕਸ਼ਨ ਹੋਣ ਤੋਂ ਬਚਾਵ ਕਰਦੇ ਹਨ, ਪ੍ਰੰਤੂ ਬਹੁਤੀ ਵਾਰ ਇਹ ਜ਼ਿਆਦਾ ਬੈਕਟੀਰੀਆ ਇਕੱਠੇ ਕਰ ਲੈਂਦੇ ਹਨ। ਫਲਸਰੂਪ ਗਲਾ ਖਰਾਬ ਹੋ ਜਾਂਦਾ ਹੈ, ਨਿਘਾਰਨ ਅਤੇ ਖਾਣ ਵਿਚ ਤਕਲੀਫ਼ ਹੁੰਦੀ ਹੈ। ਕਈ ਵਾਰ ਟੋਂਸਿਲਾਂ ਦਾ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਬਿਨਾਂ ਟੋਂਸਿਲ ਤੋਂ ਬਿਨਾ ਵੀ ਗੁਜ਼ਾਰ ਹੋ ਜਾਂਦਾ ਹੈ।
12. ਗਾਲ ਬਲੈਡਰ :-
ਇਹ ਲੀਵਰ ਦੇ ਹੇਠਲੇ ਭਾਗ ਵਿਚ ਨਾਸ਼ਪਾਤੀ ਦੀ ਸ਼ਕਲ ਦਾ ਅੰਗ ਹੁੰਦਾ ਹੈ। ਇਹ ਲੀਵਰ ਵੱਲੋਂ ਨਿਕਲਿਆ ਬਾਈਲ ਸਟੋਰ ਕਰਕੇ ਅੰਤੜਾ ਵਿਚ ਭੇਜਦਾ ਹੈ। ਇਹ ਆਪ ਕੁੱਝ ਤਿਆਰ ਨਹੀਂ ਕਰਦਾ। ਇਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਗਾਲ ਬਲੈਡਰ ਪੱਥਰੀ ਹੋ ਜਾਂਦੀ ਹੈ। ਭਿਆਨਕ ਕੈਂਸਰ ਹੋ ਸਕਦਾ ਹੈ। ਇਸ ਤੋਂ ਬਿਨਾ ਵੀ ਗੁਜ਼ਾਰਾ ਹੋ ਜਾਂਦਾ ਹੈ।
13. ਥਰੜ ਆਈਲਿੰਡ :
ਇਹ ਅੱਖਾਂ ਦੇ ਕੋਨਿਆਂ ਵਿਚ ਗੁਲਾਬੀ ਰੰਗ ਦਾ ਅੰਗ ਹੁੰਦਾ ਹੈ। ਮਾਹਰਾਂ ਅਨੁਸਾਰ ਇਹ ਬੇਲੋੜਾ ਅੰਗ ਹੈ।
14.ਪਰੀਅਊਰੀਕੂਲਰ ਸਾਈਨਸ :-
ਕੁੱਝ ਵਿਅਕਤੀਆਂ ਦੇ ਕੰਨਾ ਵਿਚ ਬੇਲੋੜੇ ਸੁਰਾਖ ਹੁੰਦੇ ਹਨ।
15. ਐਡੀਡਨੋਯਡਸ :-
ਇਹ ਟਾਨਸਲ ਦੀ ਤਰ੍ਹਾਂ ਗਲੇ ਵਿਚ ਹੁੰਦਾ ਹੈ। ਬਚਪਨ ਵਿਚ ਬੈਕਟੀਰੀਆ ਤੋਂ ਰਾਹਤ ਦਿੰਦਾ ਹੈ। ਪ੍ਰੰਤੂ ਫਿਰ ਇਹ ਸੁੰਗੜ ਜਾਂਦੇ ਹਨ ਅਤੇ ਬੇਲੋੜੇ ਹੋ ਜਾਂਦੇ ਹਨ।
16.ਆਰੀਕੂਲਰ ਮਸਲਸ :
ਇਹ ਕੰਨਾਂ ਵਿਚ ਹੁੰਦੇ ਹਨ ਅਤੇ ਬੇਲੋੜੇ ਹਨ
17.ਜਕੇਬਸਨਸ ਆਰਗਨ :
ਹੁਣ ਇਹ ਆਰਗਨ ਦੀ ਲੋੜ ਨਹੀ ਹੈ।
18.ਪਾਇਰਮਿਡਾਇਲਸ ਮਸਲ :
ਇਹ ਮਸਲ ਬੇਲੋੜਾ ਹੈ।
19.ਸਾਈਨਸ :
ਸਰਦੀ, ਜੁਕਾਮ ਹੋਣ ਕਾਰਨ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਦਰਦ ਦਿੰਦਾ ਹੈ। ਇਸ ਦੀ ਕੋਈ ਲੋੜ ਨਹੀਂ ਹੈ।
20.ਪਾਲਮੈਰਿਸ ਮਸਲ :-
ਇਹ ਮਸਲ ਕੂਹਣੀ ਤੋਂ ਕਲਾਈ ਤਕ ਹੁੰਦਾ ਹੈ। ਇਹ ਲਟਕਣ ਸਮੇਂ ਕੰਮ ਆਉਂਦਾ ਸੀ, ਹੁਣ ਬੇਲੋੜੇ ਹੈ।
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …