Breaking News
Home / ਘਰ ਪਰਿਵਾਰ / ਸ਼ੂਗਰ ਰੋਗੀਆਂ ਨੂੰ ਰੋਟੀ ਤੇ ਚਾਵਲਾਂ ‘ਚੋਂ ਕਿਸ ਨੂੰ ਪਹਿਲ ਦੇਣੀ ਚਾਹੀਦੀ ਹੈ

ਸ਼ੂਗਰ ਰੋਗੀਆਂ ਨੂੰ ਰੋਟੀ ਤੇ ਚਾਵਲਾਂ ‘ਚੋਂ ਕਿਸ ਨੂੰ ਪਹਿਲ ਦੇਣੀ ਚਾਹੀਦੀ ਹੈ

ਮਹਿੰਦਰ ਸਿੰਘ ਵਾਲੀਆ
ਸਰੀਰ ਦੀ ਮੁੱਖ ਲੋੜ ਪਾਣੀ ਤੋਂ ਬਾਅਦ ਕਾਰਬੋ ਹਨ। ਇਹ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ। ਸਭ ਤਰ੍ਹਾਂ ਦੇ ਅਨਾਜ, ਫਲ, ਸਬਜ਼ੀਆਂ, ਖੰਡ, ਆਲੂ, ਰੇਸ਼ੇ ਆਦਿ ਮੁੱਖ ਕਾਰਬੋ ਹਨ, ਜਿਥੇ ਕਾਰਬੋ ਸਰੀਰ ਨੂੰ ਊਰਜਾ ਦਿੰਦੇ ਹਨ, ਉਥੇ ਸਰੀਰ ਵਿਚ ਦਾਖਲ ਹੋ ਕੇ ਗੁਰੂਕੋਜ਼ ਵਿਚ ਬਦਲ ਜਾਂਦੇ ਹਨ ਅਤੇ ਖੂਨ ਵਿਚ ਦਾਖਲ ਹੋ ਜਾਂਦੇ ਹਨ। ਖੂਨ ਵਿਚ ਖੰਡ ਦਾ ਪੱਧਰ ਕਾਬੂ ਵਿਚ ਰਹਿਣਾ ਚਾਹੀਦਾ ਹੈ। ਖੂਨ ਵਿਚ ਖੰਡ ਦੇ ਪੱਧਰ ਉੱਤੇ ਕਾਬੂ ਰੱਖਣ ਲਈ ਪੈਨਕਰੀਆਜ਼ ਇਨਸੂਲੀਅਨ ਪੈਦਾ ਕਬਦਾ ਹੈ, ਪ੍ਰੰਤੂ ਕਈ ਵਾਰ ਪੈਨਕਰੀਆਜ਼ ਲੋੜ ਨਾਲੋਂ ਘੱਟ ਇਨਸੂਲੀਅਨ ਪੈਦਾ ਕਰਦਾ ਹੈ ਜਾਂ ਸਰੀਰ ਵਿਚਲੇ ਸੈਲ ਇਸ ਤੋਂ ਪੂਰਾ ਲਾਭ ਨਹੀਂ ਲੈ ਸਕਦੇ। ਫਲਸਰੂਪ ਖੂਨ ਵਿਚ ਖੰਡ ਦਾ ਪੱਧਰ ਵਧ ਜਾਂਦਾ ਹੈ, ਜਿਸ ਨੂੰ ਸ਼ੂਗਰ ਰੋਗ ਆਖਦੇ ਹਨ।
ਮਾਹਿਰਾਂ ਅਨੁਸਾਰ ਪ੍ਰਤੀ ਦਿਨ ਖਾਧੀਆਂ ਜਾ ਰਹੀਆਂ ਕੈਲੋਰੀਜ਼ ਦਾ 55 ਤੋਂ 60 ਪ੍ਰਤੀਸ਼ਤ ਭਾਗ ਕਾਰਬੋ ਤੋਂ ਆਉਣਾ ਚਾਹੀਦਾ ਹੈ, ਪ੍ਰੰਤੂ ਪੰਜਾਬ ਵਿਚ 62 ਪ੍ਰਤੀਸ਼ਤ ਅਤੇ ਭਾਰਤ ਵਿਚ 64 ਪ੍ਰਤੀਸ਼ਤ ਕੈਲੋਰੀਜ਼ ਕਾਰਬੋ ਤੋਂ ਪ੍ਰਾਪਤ ਕਰਦੇ ਹਨ। ਲੋੜ ਨਾਲੋਂ ਵਧ ਕਾਰਬੋ ਖਾਂਦੇ ਸ਼ੂਗਰ ਰੋਗੀ ਬਣ ਜਾਂਦੇ ਹਨ। ਅਸਲ ਵਿਸ਼ੇ ਲਿਖਣ ਤੋਂ ਪਹਿਲਾਂ ਕੁਝ ਮੁਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ।
1. ਗਲਾਈਸਮਿਕ ਇਨਡੈਕਸ (ਜੀ.ਆਈ.) : ਸਾਰੇ ਕਾਰਬੋ ਹਜ਼ਮ ਹੋਣ ਲਈ ਵੱਖ-ਵੱਖ ਸਮਾਂ ਲੈਂਦੇ ਹਨ ਅਤੇ ਵੱਖ-ਵੱਖ ਸ਼ੂਗਰ ਦਾ ਪੱਧਰ ਵਧਾਉਂਦੇ ਹਨ। ਕਿਹੜੇ ਭੋਜਨ ਕਿੰਨੇ ਸਮੇਂ ਵਿਚ ਅਤੇ ਕਿੰਨੀ ਸ਼ੂਗਰ ਦਾ ਪੱਧਰ ਵਧਾਉਂਦਾ ਹੈ, ਦੇ ਮਾਪਦੰਡ ਨੂੰ ਜੀ.ਆਈ. ਆਖਦੇ ਹਨ। ਇਸ ਇੰਨਡੈਕਸ ਦਾ ਆਧਾਰ ਗੁਲੂਕੋਜ਼ ਨੂੰ ਮੰਨਿਆ ਜਾਂਦਾ ਹੈ ਅਤੇ ਇਹ 100 ਹੈ। ਬਾਕੀ ਦੇ ਸਾਰੇ ਕਾਰਬੋ ਦੇ ਅੰਕ ਇਸ ਨੂੰ ਆਧਾਰ ਬਣਾ ਕੇ ਨਿਸ਼ਚਿਤ ਕੀਤੇ ਜਾਂਦੇ ਹਨ। 55 ਜਾਂ ਇਸਤੋਂ ਘਟ ਵਾਲੇ ਕਾਰਬੋ ਦੋਸਤ ਮੰਨੇ ਜਾਂਦੇ ਹਨ। 56 ਤੋਂ 69 ਵਾਲੇ ਕਾਰਬੋ ਸੰਜਮ ਨਾਲ ਖਾਧੇ ਜਾ ਸਕਦੇ ਹਨ। 70 ਜਾਂ ਇਸਤੋਂ ਵਧ ਅੰਕ ਵਾਲੇ ਕਾਰਬੋ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ।
2. ਦਾਣਿਆਂ ਦੀ ਰਚਨਾ :- ਕਣਕ ਅਤੇ ਚਾਵਲ ਵਿਚ ਤਿੰਨ ਭਾਗ ਹੁੰਦੇ ਹਨ।
1. ਬਾਹਰਲੇ ਭਾਗ ਬਰਾਨਜੋ ਪੋਸ਼ਟਿਕ ਹੁੰਦਾ ਹੈ।
2.ਜਰਮ ਵਿਚ ਇਹ ਬਾਹਰਲੇ ਭਾਗ ਵਿਚ ਹੁੰਦਾ ਹੈ। ਇਹ ਵੀ ਪੋਸ਼ਟਿਕ ਹੁੰਦਾ ਹੈ।
3. ਅੰਦਰਲਾ ਭਾਗ ਐਂਡੋਸਪਰਸ ਇਸ ਵਿਚ ਕੇਵਲ ਸਟਾਰਚ ਹੁੰਦੀ ਹੈ, ਹੋਰ ਕੋਈ ਪੋਸ਼ਟਿਕ ਅੰਸ਼ ਨਹੀਂ ਹੁੰਦਾ।
ਰੋਟੀ :- ਇਹ ਮੰਨ ਕਿ ਲਿਖਿਆ ਜਾ ਰਿਹਾ ਹੈ ਕਿ ਰੋਟੀ ਲਈ ਆਟਾ ਸਾਬਤ ਕਣਕ ਦੇ ਦਾਣੇ ਤੋਂ ਬਣਿਆ ਹੈ। ਇਸ ਦਾ ਜੀ.ਆਈ. 62 ਹੈ। ਇਸ ਦੇ 100 ਗ੍ਰਾਮ ਵਿਚ 13 ਗ੍ਰਾਮ ਪਰੋਟੀਨ ਅਤੇ 11 ਗ੍ਰਾਮ ਰੇਸ਼ਾ ਹੁੰਦਾ ਹੈ। ਰੋਟੀ ਨੂੰ ਹੋਰ ਪੋਸ਼ਟਿਕ ਬਨਾਉਣ ਲਈ ਸੋਆਬੀਨ, ਜੌਂ, ਜਵਾਰ, ਛੋਲਿਆਂ ਨਾਲ ਮਿਲਾਇਆ ਜਾ ਸਕਦਾ ਹੈ। ਬਿਨਾ ਚੋਪੜੀ ਰੋਟੀ ਖਾਣ ਵਿਚ ਸਿਆਣਪ ਹੈ, ਪ੍ਰੰਤੂ ਬਦਕਿਸਮਤੀ ਹੈ ਕਿ ਕਣਕ ਦੇ ਫੋਕੇ ਭਾਗ ਅਰਥਾਤ ਐਂਡੋਸਪਰਮ ਤੋਂ ਬਣਿਆ ਮੈਦਾ ਬਹੁਤ ਪ੍ਰਚਲਤ ਹੈ। ਮੈਦੇ ਤੋਂ ਬਣੀ ਡਬਲ ਰੋਟੀ, ਪੂਰੀਆਂ, ਭਟੂਰੇ, ਸਮੋਸਾ, ਬਰਗਰ, ਪੀਜਾ, ਬਿਸਕੁਟ, ਕੁਕੀਜ਼ ਆਦਿ ਨੂੰ ਖਾਣ ਲਈ ਪਹਿਲ ਦਿੱਤੀ ਜਾਂਦੀ ਹੈ। ਇਹ ਸਾਰੇ ਸਿਹਤ ਲਈ ਮਾਰੂ ਹਨ ਅਤੇ ਸ਼ੂਗਰ ਰੋਗ ਲਈ ਜ਼ਿੰਮੇਵਾਰ ਹਨ। ਮੈਦਾ ਦਾ ਜੀ.ਆਈ. 71 ਹੁੰਦਾ ਹੈ।
ਚਾਵਲ : ਕੁਦਰਤੀ ਚਾਵਲ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਵਿਚ ਤਿੰਨੋ ਭਾਗ ਹੁੰਦੇ ਹਨ, ਪ੍ਰੰਤੂ ਬਨਾਉਣ ਵਿਚ ਕੁਝ ਦੇਰ ਲਗਦੀ ਹੈ ਅਤੇ ਦਿਖ ਵੀ ਅੱਛੇ ਨਹੀਂ ਹੁੰਦੀ। ਇਹ ਬਹੁਤੇ ਪ੍ਰਚਲਤ ਨਹੀਂ ਹਨ। ਇਨ੍ਹਾਂ ਦਾ ਜੀ.ਆਈ. 56 ਹੈ। 100 ਗ੍ਰਾਮ ਭੂਰੇ ਚਾਵਲਾਂ ਵਿਚ 4 ਗ੍ਰਾਮ ਪਰੋਟੀਨ ਅਤੇ 5 ਗ੍ਰਾਮ ਪਰੋਟੀਨ ਹੁੰਦਾ ਹੈ।
ਚਿੱਟੇ ਚਾਵਲ ਕੇਵਲ ਐਂਡੋਸਪਰਮ ਭਾਗ ਹੀ ਹੁੰਦਾ ਹੈ। ਇਨ੍ਹਾਂ ਦਾ ਪੋਸ਼ਟਿਕਤਾ ਨਾਲ ਕੋਈ ਸੰਬੰਧ ਨਹੀਂ ਹੈ, ਪ੍ਰੰਤੂ ਸਵਾਦ, ਦਿਖ ਅਤੇ ਗੁੰਮਰਾਹ ਇਸ਼ਤਿਹਾਰਬਾਜ਼ੀ ਕਰਕੇ ਬਹੁਤ ਪ੍ਰਚਲਤ ਹਨ। ਇਨ੍ਹਾਂ ਦਾ ਜੀ.ਆਈ. 89 ਹੈ।
ਪ੍ਰੀਬੋਇਲਡ ਰਾਈਸ (ਸੇਲਾ) :- ਇਨ੍ਹਾਂ ਦੀ ਪੋਸ਼ਟਿਕਤਾ ਲਗਭਗ ਭੂਰੇ ਚਾਵਲਾਂ ਜਿੰਨੀ ਹੁੰਦੀ ਹੈ ਅਤੇ ਦਿਖ ਅਤੇ ਸਵਾਦ ਚਿੱਟੇ ਚਾਵਲਾਂ ਵਰਗਾ ਹੁੰਦਾ ਹੈ। ਇਹ ਬਹੁਤ ਅਸਾਨੀ ਨਾਲ ਪਕ ਜਾਂਦੇ ਹਨ। ਇਨ੍ਹਾਂ ਦਾ ਜੀ.ਆਈ. 38 ਹੈ।
ਸਿੱਟਾ :- ਸ਼ੂਗਰ ਰੋਗੀਆਂ ਨੂੰ ਘੱਟ ਜੀ.ਆਈ. ਵਾਲੇ ਕਾਰਬੋ ਖਾਣੇ ਖਾਣੇ ਚਾਹੀਦੇ ਹਨ। ਕਣਕ ਦੀ ਰੋਟੀ ਦਾ ਜੀ.ਆਈ. 62 ਹੈ। ਮੈਦਾ ਦਾ 71, ਭੂਰੇ ਚਾਵਲਾਂ ਦਾ 56, ਚਿੱਟੇ ਚਾਵਲ ਦਾ 89 ਅਤੇ ਪ੍ਰੀਬਾਇਲਡ (ਸੇਲਾ) ਦਾ 38 ਹੁੰਦਾ ਹੈ। ਪ੍ਰੀਬਾਇਲਡ ਚਾਵਲ (ਸੇਲਾ) ਨੂੰ ਪਹਿਲ ਦੇਣੀ ਚਾਹੀਦੀ ਹੈ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …