Breaking News
Home / ਜੀ.ਟੀ.ਏ. ਨਿਊਜ਼ / ਸੜਕ ਸੁਰੱਖਿਆ ਨੂੰ ਲੈ ਕੇ ਸਰਕਾਰ ਹੋਈ ਡਾਹਢੀ ਸਖਤ

ਸੜਕ ਸੁਰੱਖਿਆ ਨੂੰ ਲੈ ਕੇ ਸਰਕਾਰ ਹੋਈ ਡਾਹਢੀ ਸਖਤ

… ਭੁੱਲ ਕੇ ਵੀ ਫੋਨ ਨਾ ਸੁਣ ਲੈਣਾ
ਲਾਪ੍ਰਵਾਹ ਡਰਾਈਵਰਾਂ ‘ਤੇ ਹੋਵੇਗੀ ਸਖ਼ਤੀ, ਭਾਰੀ ਜ਼ੁਰਮਾਨੇ
ਪੈਦਲ ਲੋਕਾਂ, ਸਾਈਕਲ ਸਵਾਰ ਤੇ ਡਰਾਈਵਰਾਂ ਨੂੰ ਸੁਰੱਖਿਅਤ ਬਣਾਉਣ ਦਾ ਉਦੇਸ਼
ਓਨਟਾਰੀਓ ਸਰਕਾਰ ਅਸੰਬਲੀ ‘ਚ ਲਿਆ ਰਹੀ ਹੈ ਨਵਾਂ ਬਿਲ
ਟੋਰਾਂਟੋ/ ਬਿਊਰੋ ਨਿਊਜ਼ ਹੁਣ ਰੈਸ਼ ਡਰਾਈਵਿੰਗ ਅਤੇ ਵਾਹਨ ਚਲਾਉਂਦਿਆਂ ਫੋਨ ‘ਤੇ ਗੱਲਬਾਤ ਕਰਨ ਵਰਗੀ ਹਰਕਤ ਗਲਤੀ ਨਾਲ ਵੀ ਨਾ ਕਰ ਲੈਣਾ, ਵਰਨਾ ਲਾਇਸੰਸ ਤੋਂ ਤਾਂ ਹੱਥ ਧੋ ਹੀ ਬੈਠੋਗੇ, ਵੱਡਾ ਜੁਰਮਾਨਾ ਚੁਕਾਉਂਦਿਆਂ ਜੇਬ ਵੀ ਖਾਲੀ ਹੋ ਸਕਦੀ ਹੈ। ਮਾਮਲੇ ਇਥੇ ਹੀ ਨਹੀਂ ਮੱਕਣਾ, ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਸਰਕਾਰ ਹੁਣ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰ ਤੇ ਡਾਹਢੀ ਸਖਤ ਹੋ ਗਈ ਹੈ।
ਓਨਟਾਰੀਓ ਸਰਕਾਰ ਉਨ੍ਹਾਂ ਲਾਪ੍ਰਵਾਹ ਅਤੇ ਸੜਕ ਤੋਂ ਧਿਆਨ ਹਟਾ ਕੇ ਡਰਾਈਵਿੰਗ ਕਰਨ ਵਾਲੇ ਲੋਕਾਂ ‘ਤੇ ਸਖ਼ਤੀ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਜੋ ਕਿ ਆਪਣੇ ਨਾਲ ਹੀ ਹੋਰਨਾਂ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ‘ਚ ਪਾ ਰਹੇ ਹਨ। ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਹੋਰ ਲੋਕਾਂ ਨੂੰ ਸੁਰੱਖਿਅਤ ਬਣਾਉਣ ਲਈ ਅਜਿਹੇ ਲਾਪ੍ਰਵਾਹ ਡਰਾਈਵਰਾਂ ‘ਤੇ ਭਾਰੀ ਜ਼ੁਰਮਾਨਾ ਅਤੇ ਹੋਰ ਕਈ ਤਰਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਟਰਾਂਸਪੋਰਟੇਸ਼ਨ ਮੰਤਰੀ ਸਟੀਵਨ ਡੇਲ ਡੂਕਾ ਅਤੇ ਟੂਰਿਜ਼ਮ, ਕਲਚਰ ਅਤੇ ਸਪੋਰਟ ਮੰਤਰੀ ਏਲਿਆਨੋਰ ਮੈਕਮੋਹਨ ਨੇ ਟੋਰਾਂਟੋ ਵਿਚ ਕਿਹਾ ਕਿ ਸਰਕਾਰ ਜਲਦੀ ਹੀ ਨਵੇਂ ਸੜਕ ਸੁਰੱਖਿਆ ਨਿਯਮਾਂ ਦਾ ਐਲਾਨ ਕਰੇਗੀ। ਉਨ੍ਹਾਂ ਦੇ ਨਾਲ ਐਮ.ਪੀ.ਪੀ. ਹੈਨ ਡਾਂਗ ਵੀ ਮੌਜੂਦ ਸਨ। ਸਰਕਾਰ ਇਨਾਂ ਨਵੇਂ ਤਜਵੀਜ਼ਾਂ ਨੂੰ ਇਸੇ ਸਾਲ ਸਟੇਟ ਅਸੰਬਲੀ ‘ਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਨ੍ਹਾਂ ਦੇ ਪਾਸ ਹੋਣ ‘ਤੇ ਪੈਦਲ ਲੋਕਾਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਦਾ ਪੱਧਰ ਵਧਾਇਆ ਜਾ ਸਕੇਗਾ। ਲਾਪ੍ਰਵਾਹ ਅਤੇ ਸੜਕ ਤੋਂ ਧਿਆਨ ਹਟਾ ਕੇ ਡਰਾਈਵ ਕਰਨ ਵਾਲੇ ਡਰਾਈਵਰਾਂ ਵਲੋਂ ਕੀਤੇ ਜਾਣ ਵਾਲੇ ਹਾਦਸਿਆਂ ਦੇ ਘੱਟ ਹੋਣ ਨਾਲ ਇਨ੍ਹਾਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਹੋਵੇਗੀ। ਮੰਤਰੀਆਂ ਨੇ ਕਿਹਾ ਕਿ ਓਨਟਾਰੀਓ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਸਰਕਾਰ ਦਾ ਪ੍ਰਮੁੱਖ ਉਦੇਸ਼ ਹੈ ਅਤੇ ਇਸ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਸੀਂ ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਇਕਨਾਮੀ ਨੂੰ ਮਜ਼ਬੂਤ ਬਣਾਉਣ ‘ਚ ਕੰਮ ‘ਚ ਵੀ ਯਤਨਸ਼ੀਲ ਹੈ। ਪੈਦਲ ਲੋਕਾਂ ਨੂੰ ਸੁਰੱਖਿਆ ਨਾ ਕਰ ਸਕਣ ‘ਤੇ ਜ਼ੁਰਮਾਨਾ ਵਧਾਇਆ ਜਾਵੇਗਾ ਅਤੇ ਵਾਰ-ਵਾਰ ਗ਼ਲਤੀ ਕਰਨ ਦੀ ਸਜ਼ਾ ਦਾ ਪੱਧਰ ਵੀ ਸਖ਼ਤ ਹੁੰਦਾ ਜਾਵੇਗਾ। ਅਜਿਹੇ ਦੇਖਿਆ ਗਿਆ ਹੈ ਕਿ ਕਈ ਡਰਾਈਵਰ ਵਾਰ-ਵਾਰ ਜ਼ੁਰਮਾਨਾ ਦੇਣ ਤੋਂ ਬਾਅਦ ਵੀ ਗ਼ਲਤੀ ਨੂੰ ਦੁਹਰਾਉਂਦੇ ਹਨ। ਇਸ ਦੇ ਨਾਲ ਹੀ ਇੰਫੋਰਸਮੈਂਟ ਅਤੇ ਐਮਰਜੈਂਸੀ ਵਾਹਨਾਂ ਲਈ ਰੀਅਰ ਫਲੈਸ਼ਿੰਗ ਬਲੂ ਲਾਈਟਸ ਦੀ ਵਰਤੋਂ ਦਾ ਵੀ ਵਿਸਥਾਰ ਕੀਤਾ ਜਾਵੇਗਾ।
ਨਸ਼ੇੜੀ ਡਰਾਈਵਰਾਂ ‘ਤੇ ਵੀ ਕਸੇਗਾ ਸ਼ਿਕੰਜਾ : ਲੰਘੇ 16 ਸਾਲਾਂ ਤੋਂ ਓਨਟਾਰੀਓ ਦੀਆਂ ਸੜਕਾਂ ਨਾਰਥ ਅਮਰੀਕਾ ‘ਚ ਸੁਰੱਖਿਅਤ ਹੋਣ ਦੇ ਮਾਪਦੰਡਾਂ ‘ਤੇ ਪਹਿਲੇ ਜਾਂ ਦੂਜੇ ਨੰਬਰ ‘ਤੇ ਰਹੀ ਹੈ ਪਰ ਅਜੇ ਵੀ ਉਨ੍ਹਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕਾਫ਼ੀ ਕੁਝ ਕਰਨ ਦੀ ਲੋੜ ਹੈ। ਉਥੇ ਨਸ਼ਾ ਆਦਿ ਕਰਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਦੇ ਖਿਲਾਫ਼ ਵੀ ਜ਼ੁਰਮਾਨਿਆਂ ਨੂੰ ਵਧਾਇਆ ਜਾਵੇਗਾ।
ਜ਼ੁਰਮਾਨੇ ਦੇ ਨਾਲ ਸਜ਼ਾ ਵੀ ਹੋਵੇਗੀ
ਇਸ ਨਵੀਂ ਤਜਵੀਜ਼ ‘ਚ ਕਈ ਨਵੀਆਂ ਮਦਾਂ ਸ਼ਾਮਲ ਹਨ। ਜਿਨ੍ਹਾਂ ‘ਚ ਪ੍ਰਮੁਖ ਤੌਰ ‘ਤੇ ਹਾਦਸੇ ‘ਚ ਕਿਸੇ ਦੀ ਜਾਨ ਜਾਣ ਜਾਂ ਗੰਭੀਰ ਤੌਰ ‘ਤੇ ਜ਼ਖ਼ਮੀ ਕਰਨ ਤੋਂ ਬਾਅਦ ਦੋਸ਼ੀ ਡਰਾਈਵਰ ‘ਤੇ ਭਾਰੀ ਜ਼ੁਰਮਾਨਾ, ਲਾਇਸੰਸ ਸਸਪੈਨਸ਼ਨ ਅਤੇ ਸਜ਼ਾ ਵੀ ਹੋਵੇਗੀ। ਡਰਾਈਵਿੰਗ ਦੌਰਾਨ ਮੋਬਾਇਲ ਫ਼ੋਨ ਦੀ ਵਰਤੋਂ ਕਰਨ ‘ਤੇ ਕਾਫ਼ੀ ਜ਼ਿਆਦਾ ਜ਼ੁਰਮਾਨਾ ਹੋਵੇਗਾ ਅਤੇ ਵਧੇਰੇ ਡੀਮੈਰਿਟ ਪੁਆਇੰਟ ਮਿਲਣਗੇ ਅਤੇ ਲਾਇਸੰਸ ਸਸਪੈਂਡ ਹੋਵੇਗਾ।
ਸਕੂਲ ਬੱਸਾਂ ‘ਤੇ ਲੱਗਣਗੇ ਕੈਮਰੇ
ਇਸ ਦੇ ਨਾਲ ਹੀ ਸਰਕਾਰ ਸਕੂਲ ਬੱਸਾਂ ਵਿਚ ਕੈਮਰਿਆਂ ਦੀ ਵਰਤੋਂ ‘ਤੇ ਵੀ ਸਲਾਹ ਕਰ ਰਹੀ ਹੈ। ਇਨ੍ਹਾਂ ਕੈਮਰਿਆਂ ਨਾਲ ਸਕੂਲ ਬੱਸਾਂ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਪਾਸ ਕਰਨ ਵਾਲੇ ਲੋਕਾਂ ਨੂੰ ਵੀ ਕੈਪਚਰ ਕੀਤਾ ਜਾ ਸਕੇਗਾ ਅਤੇ ਇਨ੍ਹਾਂ ਨੂੰ ਗਵਾਹ ਨਾ ਹੋਣ ‘ਤੇ ਅਦਾਲਤ ਵਿਚ ਸਬੂਤ ਵਜੋਂ ਵੀ ਪੇਸ਼ ਕੀਤਾ ਜਾ ਸਕੇਗਾ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …