Breaking News
Home / ਜੀ.ਟੀ.ਏ. ਨਿਊਜ਼ / ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਨੇ ਇਕੱਠੇ ਕੀਤੇ 1 ਮਿਲੀਅਨ ਡਾਲਰ

ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਨੇ ਇਕੱਠੇ ਕੀਤੇ 1 ਮਿਲੀਅਨ ਡਾਲਰ

ਟੋਰਾਂਟੋ/ਬਿਊਰੋ ਨਿਊਜ਼ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੂੰ ਇਹ ਦੱਸਦਿਆਂ ਹੋਇਆ ਮਾਣ ਹੋ ਰਿਹਾ ਹੈ ਕਿ ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਵੱਲੋਂ ਇੱਕ ਮਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ। ਜਿਨ੍ਹਾਂ ਹਸਪਤਾਲਾਂ ਦੀ ਮਦਦ ਲਈ ਇਹ ਰਕਮ ਇਕੱਠੀ ਕੀਤੀ ਗਈ ਹੈ ਉਨ੍ਹਾਂ ਵਿੱਚ ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ (ਓਸਲਰ) ਸ਼ਾਮਲ ਹਨ। ਦਸ ਸਾਲ ਪਹਿਲਾਂ ਓਸਲਰ ਫਾਊਂਡੇਸ਼ਨ ਵੱਲੋਂ ਯੂ ਹੈਵ ਦ ਪਾਵਰ ਕੈਂਪੇਨ ਚਲਾਈ ਗਈ ਸੀ ਤੇ ਇਸ ਤਹਿਤ ਓਸਲਰ ਹਸਪਤਾਲਾਂ ਦੀ ਮਦਦ ਲਈ 100 ਮਿਲੀਅਨ ਡਾਲਰ ਇੱਕ ਕਰਨ ਦਾ ਟੀਚਾ ਮਿਥਿਆ ਗਿਆ ਸੀ। ਇਸ ਕੈਂਪੇਨ ਦੇ ਹਿੱਸੇ ਵਜੋਂ 2013 ਵਿੱਚ ਓਸਲਰ ਵਰਕਰਾਂ ਨੇ ਇੱਕ ਮਿਲੀਅਨ ਡਾਲਰ ਡੋਨੇਟ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ। 34000 ਡੋਨਰਜ਼, ਜਿਨ੍ਹਾਂ ਵਿੱਚ ਓਸਲਰ ਦੇ ਡਾਕਟਰ ਤੇ 1100 ਓਸਲਰ ਸਟਾਫ ਮੈਂਬਰਾਂ ਦੀ ਮਦਦ ਨਾਲ ਇਸ ਕੈਂਪੇਨ ਰਾਹੀਂ 109 ਮਿਲੀਅਨ ਡਾਲਰ ਇਕੱਠੇ ਹੋ ਚੁੱਕੇ ਹਨ। ਇਨ੍ਹਾਂ ਫੰਡਾਂ ਦੀ ਮਦਦ ਨਾਲ ਪੀਲ ਮੈਮੋਰੀਅਲ ਦੇ ਨਿਰਮਾਣ ਤੇ ਇਸ ਨੂੰ ਸਾਜ਼ੋ ਸਮਾਨ ਨਾਲ ਲੈਸ ਕਰਨ ਦੇ ਨਾਲ-ਨਾਲ ਈਟੋਬੀਕੋ ਜਨਰਲ ਵਿੱਚ ਨਵਾਂ ਪੇਸੈ ਟਾਵਰ ਬਣਾਇਆ ਗਿਆ। ਇਸ ਤੋਂ ਇਲਾਵਾ ਬਰੈਂਪਟਨ ਸਿਵਿਕ ਵਿੱਚ ਐਕਸ-ਰੇਅ ਮਸ਼ੀਨਾਂ, ਵਾਈਟਲ ਸਾਈਨਜ਼ ਮੌਨੀਟਰਜ਼, ਸਪੈਸ਼ਲ ਬੈੱਡ ਤੇ ਬੱਚਿਆਂ ਲਈ ਕਾਰਡੀਐਕ ਮੌਨੀਟਰਜ਼ ਵੀ ਲਾਏ ਗਏ। ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨੇ ਮੇਅਹਿਊ ਨੇ ਆਖਿਆ ਕਿ ਫੰਡ ਦੇਣ ਵਾਲੇ ਸਾਰੇ ਮੁਲਾਜ਼ਮਾਂ ਤੇ ਲੋਕਾਂ ਦਾ ਉਹ ਧੰਨਵਾਦ ਕਰਦੇ ਹਨ।
ਖਾਸ ਤੌਰ ਉੱਤੇ ਉਹ ਵਰਕਰ ਗਿਵਿੰਗ ਕੈਂਪੇਨ ਕਮੇਟੀ ਦਾ ਧੰਨਵਾਦ ਕਰਨਗੇ, ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਦਿਨ ਰਾਤ ਇੱਕ ਕਰਕੇ ਇਹ ਫੰਡ ਜੁਟਾਏ। ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਨਵੀਦ ਮੁਹੰਮਦ ਨੇ ਆਖਿਆ ਕਿ ਇਹ ਸਾਡੀ ਕਮਿਊਨਿਟੀ ਲਈ ਬਹੁਤ ਵੱਡਾ ਨਿਵੇਸ਼ ਹੈ।

Check Also

ਅਲਬਰਟਾ ਵੱਲੋਂ ਸਕਿੱਲਡ ਟਰੇਡ ਵਰਕਰਜ਼ ਰਕਰੂਟ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤੋਂ ਚਿੰਤਤ ਨਹੀਂ ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਅਲਬਰਟਾ ਵੱਲੋਂ ਹੁਨਰਮੰਦ ਟਰੇਡ ਵਰਕਰਜ਼ ਨੂੰ ਰਕਰੂਟ ਕਰਨ ਲਈ ਸ਼ੁਰੂ ਕੀਤੇ ਗਏ …