Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਰੈਂਟਲ ਘਰ ਤਿਆਰ ਕਰਨ ਲਈ ਫੈਡਰਲ ਸਰਕਾਰ ਦੇਵੇਗੀ 1.2 ਬਿਲੀਅਨ ਡਾਲਰ ਦੇ ਲੋਨ

ਟੋਰਾਂਟੋ ‘ਚ ਰੈਂਟਲ ਘਰ ਤਿਆਰ ਕਰਨ ਲਈ ਫੈਡਰਲ ਸਰਕਾਰ ਦੇਵੇਗੀ 1.2 ਬਿਲੀਅਨ ਡਾਲਰ ਦੇ ਲੋਨ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਨੇ ਆਖਿਆ ਹੈ ਕਿ ਉਹ ਟੋਰਾਂਟੋ ਵਿੱਚ 2600 ਕਿਰਾਏ ਦੇ ਮਕਾਨ ਬਨਾਉਣ ਲਈ ਘੱਟ ਵਿਆਜ਼ ਦਰਾਂ ਉੱਤੇ ਲੋਨ ਦੇਣ ਲਈ 1.2 ਬਿਲੀਅਨ ਡਾਲਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ।
ਇਹ ਲੋਨ ਫੈਡਰਲ ਰੈਂਟਲ ਕੰਸਟ੍ਰਕਸ਼ਨ ਫਾਇਨਾਂਸਿੰਗ ਪਹਿਲਕਦਮੀ ਰਾਹੀਂ ਸੱਤ ਪ੍ਰੋਜੈਕਟਾਂ ਲਈ ਮੁਹੱਈਆ ਕਰਵਾਏ ਜਾਣਗੇ ਤੇ ਇਨ੍ਹਾਂ ਦੀ ਮਦਦ ਨਾਲ 2644 ਰੈਂਟਲ ਘਰ ਬਣਾਏ ਜਾਣਗੇ। ਲੰਘੇ ਦਿਨੀਂ ਟੋਰਾਂਟੋ ਵਿੱਚ ਇਹ ਐਲਾਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਇਹ ਨਵੇਂ ਘਰ ਟਰਾਂਜ਼ਿਟ, ਕੰਮ ਵਾਲੀਆਂ ਥਾਂਵਾਂ ਤੇ ਸਕੂਲਾਂ ਦੇ ਨੇੜੇ ਸਥਿਤ ਹੋਣਗੇ।
ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ, ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਲੋਕਾਂ ਤੇ ਜਿਹੜੇ ਲੋਕ ਘੱਟੋ ਘੱਟ ਆਪਣਾ ਘਰ ਚਾਹੁੰਦੇ ਹਨ ਉਨ੍ਹਾਂ ਲਈ ਇਹ ਘਰ ਤਿਆਰ ਕੀਤੇ ਜਾਣਗੇ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਤਹਿਤ ਘੱਟ ਵਿਆਜ਼ ਦਰਾਂ ਉੱਤੇ ਸਾਲ 2027-28 ਤੱਕ ਕੈਨੇਡਾ ਭਰ ਵਿੱਚ 71,000 ਨਵੇਂ ਰੈਂਟਲ ਘਰ ਤਿਆਰ ਕੀਤੇ ਜਾਣਗੇ। ਇੱਕ ਬਿਆਨ ਵਿੱਚ ਫੈਡਰਲ ਸਰਕਾਰ ਨੇ ਆਖਿਆ ਕਿ ਉਹ ਕੈਨੇਡਾ ਭਰ ਵਿੱਚ ਲੋਕਾਂ ਲਈ ਹਾਊਸਿੰਗ ਨੂੰ ਕਿਫਾਇਤੀ ਬਣਾਉਣ ਲਈ ਜੋ ਕਰ ਸਕਦੀ ਹੈ ਉਹ ਕਰੇਗੀ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …