-1.4 C
Toronto
Thursday, January 8, 2026
spot_img
Homeਜੀ.ਟੀ.ਏ. ਨਿਊਜ਼ਕੰਸਰਵੇਟਿਵ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਨੇ ਦਿੱਤਾ ਅਸਤੀਫਾ

ਕੰਸਰਵੇਟਿਵ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਨੇ ਦਿੱਤਾ ਅਸਤੀਫਾ

ਐਮਪੀ ਵਜੋਂ 14 ਸਾਲ ਦਾ ਸਫਰ ਪੂਰਾ ਕਰਨ ‘ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਟਵਿੱਟਰ ਉੱਤੇ ਪੋਸਟ ਕੀਤੇ ਆਪਣੇ ਇਸ ਐਲਾਨ ਵਿੱਚ ਬਰਗਨ ਨੇ ਆਖਿਆ ਕਿ ਲੰਘੇ ਬੁੱਧਵਾਰ ਨੂੰ ਉਸ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਐਮਪੀ ਵਜੋਂ 14 ਸਾਲ ਦਾ ਸਫਰ ਪੂਰਾ ਕਰਨ ਉੱਤੇ ਉਨ੍ਹਾਂ ਆਪਣੇ ਹਲਕਾ ਵਾਸੀਆਂ, ਕੁਲੀਗਜ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਆਖਿਆ ਕਿ ਉਹ ਇਸ ਲਈ ਅਸਤੀਫਾ ਨਹੀਂ ਦੇ ਰਹੀ ਕਿ ਉਹ ਥੱਕ ਚੁੱਕੀ ਹੈ ਜਾਂ ਸਿਆਸਤ ਤੋਂ ਉਸ ਦੀ ਬੱਸ ਹੋ ਗਈ ਹੈ ਸਗੋਂ ਉਹ ਇਸ ਤੋਂ ਉਲਟ ਖੁਦ ਨੂੰ ਕਾਫੀ ਆਸਵੰਦ ਤੇ ਊਰਜਾ ਭਰਪੂਰ ਮਹਿਸੂਸ ਕਰ ਰਹੀ ਹੈ। ਬਰਗਨ ਨੇ ਆਖਿਆ ਕਿ ਉਹ ਪਇਏਰ ਪੌਲੀਏਵਰ ਦੀ ਯੋਗ ਅਗਵਾਈ ਵਿੱਚ ਸਾਂਝੀ ਕੰਸਰਵੇਟਿਵ ਪਾਰਟੀ ਦਾ ਭਵਿੱਖ ਕਾਫੀ ਉੱਜਲਾ ਮੰਨਦੀ ਹੈ। ਇਸ ਤੋਂ ਪਹਿਲਾਂ ਉਹ ਇਹ ਆਖ ਚੁੱਕੀ ਸੀ ਕਿ ਅਗਲੀਆਂ ਫੈਡਰਲ ਚੋਣਾਂ ਵਿੱਚ ਉਹ ਖੜ੍ਹੀ ਨਹੀਂ ਹੋਵੇਗੀ। ਉਹ 2008 ਤੋਂ ਮੈਨੀਟੋਬਾ ਦੇ ਹਲਕੇ ਪੋਰਟੇਜ-ਲਿਸਗਾਰ ਦੀ ਨੁਮਾਇੰਦਗੀ ਕਰ ਰਹੀ ਸੀ।
ਫਰਵਰੀ 2022 ਵਿੱਚ ਬਰਗਨ ਨੂੰ ਕੰਸਰਵੇਟਿਵਾਂ ਦੇ ਅੰਤਰਿਮ ਆਗੂ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਬਰਗਨ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਸੀ ਤੇ ਉਨ੍ਹਾਂ ਤਤਕਾਲੀ ਅੰਤ੍ਰਿਮ ਪਾਰਟੀ ਆਗੂ ਰੋਨਾ ਐਂਬਰੋਸ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਆਗੂ ਵਜੋਂ ਸੇਵਾ ਨਿਭਾਈ ਸੀ।

RELATED ARTICLES
POPULAR POSTS