Breaking News
Home / ਜੀ.ਟੀ.ਏ. ਨਿਊਜ਼ / ਜਗਮੀਤ ਸਿੰਘ ਨੇ ਐਨਡੀਪੀਲੀ ਡਰਸ਼ਿਪ ਦੀ ਚੋਣ ਲੜਨ ਦਾ ਕੀਤਾਐਲਾਨ

ਜਗਮੀਤ ਸਿੰਘ ਨੇ ਐਨਡੀਪੀਲੀ ਡਰਸ਼ਿਪ ਦੀ ਚੋਣ ਲੜਨ ਦਾ ਕੀਤਾਐਲਾਨ

ਜਗਮੀਤਚੋਣ ਜਿੱਤੇ ਤਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲੀਵਾਰਹੋਵੇਗਾ ਕਿ ਸਿੱਖ ਕਿਸੇ ਨੈਸ਼ਨਲਪਾਰਟੀਦੀਅਗਵਾਈਕਰੇਗਾ
ਟੋਰਾਂਟੋ/ਬਿਊਰੋ ਨਿਊਜ਼ : ਬਰੈਂਪਟਨਈਸਟ ਤੋਂ ਐਨਡੀਪੀ ਦੇ ਐਮਪੀਪੀਅਤੇ ਓਨਟਾਰੀਓਅਸੈਂਬਲੀ ਵਿੱਚ ਐਨਡੀਪੀ ਦੇ ਡਿਪਟੀਲੀਡਰ, ਜਗਮੀਤ ਸਿੰਘ ਨੇ ਐਨਡੀਪੀ ਦੇ ਫੈਡਰਲਲੀਡਰਦੀਚੋਣਲੜਣਦਾਐਲਾਨਕਰ ਦਿੱਤਾ ਹੈ। ਉਨ੍ਹਾਂ 15 ਮਈ ਨੂੰ ਬਰੈਂਪਟਨ ਦੇ ਬੰਬੇ ਪੈਲੇਸਵਿਖੇ ਇਸ ਸੰਬੰਧ ਵਿੱਚ ਬਾਕਾਇਦਾ ਤੌਰ ‘ਤੇ ਐਲਾਨਕੀਤਾ। ਇਹ ਉਹੋ ਸਥਾਨ ਹੈ ਜਿੱਥੋਂ ਉਨ੍ਹਾਂ ਨੇ 2011 ਵਿੱਚ ਆਪਣੇ ਰਾਜਨੀਤਕਸਫ਼ਰਦੀ ਸ਼ੁਰੂਆਤ ਕੀਤੀ ਸੀ। ਜਗਮੀਤ ਸਿੰਘ ਨੇ ਬਰੈਂਪਟਨ ਦੇ ਬੰਬੇ ਪੈਲੇਸਵਿਚ ਬਹੁਤ ਵੱਡਾ ਇਕੱਠ ਕਰਕੇ, ਉਸ ਵਿਚ ਉਹਨਾਂ ਨੇ ਐਨਡੀਪੀਦੀਫੈਡਰਲਲੀਡਰਸ਼ਿਪਲਈਆਪਣੀਦਾਅਵੇਦਾਰੀਪੇਸ਼ਕੀਤੀ। ਉਥੇ ਸਮਾਗਮਦੀਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਜਿੱਥੇ ਪੰਜਾਬੀਭਾਈਚਾਰਾ ਵੱਡੀ ਗਿਣਤੀਵਿਚ ਸੀ, ਉਥੇ ਦੂਸਰੀਆਂ ਕਮਿਉਨਿਟੀਆਂ ਤੋਂ ਵੀ ਬਹੁਤ ਵੱਡੀ ਤਾਦਾਦਵਿਚਲੋਕ ਪਹੁੰਚੇ ਹੋਏ ਸਨ।
ਇਸ ਸਮਾਗਮਦੀ ਇਕ ਵਿਸ਼ੇਸ਼ਤਾ ਇਹ ਵੀਰਹੀ ਕਿ ਇਸ ਨੂੰ ਕੈਨੇਡੀਅਨ ਮੁੱਖ ਧਾਰਾ ਦੇ ਮੀਡੀਆ ਨੇ ਵੀ ਬਹੁਤ ਵੱਡੇ ਪੱਧਰ ‘ਤੇ ਕਵਰੇਜ ਦਿੱਤੀ। ਜਿਸ ਤਰ੍ਹਾਂ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਐਨਡੀਪੀ ਦੇ ਲੀਡਰਾਂ ਨੇ ਜਗਮੀਤ ਸਿੰਘ ਹੋਰਾਂ ਨੂੰ ਸਮਰਥਨਦੇਣਦਾਐਲਾਨਕੀਤਾ ਹੈ, ਉਸ ਨਾਲ ਉਹਨਾਂ ਦੇ ਇਸ ਚੋਣ ਨੂੰ ਜਿੱਤਣ ਦੇ ਆਸਾਰਸਾਫਨਜ਼ਰ ਆ ਰਹੇ ਹਨ।
ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਅਟਕਲਾਂ ਲੱਗ ਰਹੀਆਂ ਸਨ ਕਿ ਜਗਮੀਤ ਸਿੰਘ ਫੈਡਰਲਰਾਜਨੀਤੀ ਵਿੱਚ ਜਾਣਾ ਚਾਹੁੰਦੇ ਹਨਅਤੇ ਟੌਮ ਮਲਕੇਅਰ ਨੂੰ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ, ਇਸ ਅਹੁਦੇ ਲਈ ਉਹ ਇੱਛੁਕ ਹਨ। ਇਸ ਕੰਪੇਨ ਦਾ ਇੰਚਾਰਜ, ਜੈਕ ਲੇਅਟਨ ਦੇ ਬੇਟੇ, ਕੌਂਸਲਰ ਮਾਈਕਲਲੇਅਟਨਦਾਅਸਿਸਟੈਂਟਮਾਈਕਲ ਹੇਅ ਨੂੰ ਬਣਾਇਆ ਜਾ ਰਿਹਾ ਹੈ। ਜਦਕਿਸਕੂਲਟਰਸਟੀਅਤੇ ਲੰਮੇਂ ਸਮੇਂ ਤੋਂ ਦੋਸਤਹਰਕੀਰਤ ਸਿੰਘ ਵੀਟੀਮ ਵਿੱਚ ਸ਼ਾਮਲਹੋਣਗੇ। ‘ਪਰਵਾਸੀਰੇਡੀਓ”ਤੇ ਇਸ ਸੰਬੰਧੀ ਗੱਲਬਾਤ ਕਰਦਿਆਂ ਹਰਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਜਗਮੀਤ ਸਿੰਘ ਨਾਲਲਗਭਗ 20 ਸਾਲਪਹਿਲਾਂ ਕੁਸ਼ਤੀਦੀਟਰੇਨਿੰਗ ਦੌਰਾਨ ਹੋਈ ਸੀ। ਵਰਨਣਯੋਗ ਹੈ ਕਿ ਜਗਮੀਤ ਸਿੰਘ ਹੋਰੀਂ ਇਕ ਕ੍ਰਿਮਨਲਵਕੀਲ ਦੇ ਨਾਲ-ਨਾਲਨੈਸ਼ਨਲ ਪੱਧਰ ਦੇ ਪਹਿਲਵਾਨਵੀਰਹਿ ਚੁੱਕੇ ਹਨ।
38 ਸਾਲਾ, ਜਗਮੀਤ ਸਿੰਘ ਦੇ ਕੰਮ ਕਾਜ ਤੋਂ ਖੁਸ਼ ਹੋ ਕੇ ਓਨਟਾਰੀਓਐਨਡੀਪੀਦੀਲੀਡਰਐਂਡਰੀਆਹਾਰਵਥ ਨੇ ਉਨ੍ਹਾਂ ਨੂੰ ਆਪਣਾਡਿਪਟੀਨਿਯੁਕਤਕੀਤਾ ਸੀ। ਜੇਕਰਜਗਮੀਤ ਸਿੰਘ ਐਨਡੀਪੀ ਦੇ ਫੈਡਰਲ ਪੱਧਰ ਦੇ ਲੀਡਰ ਚੁਣੇ ਜਾਂਦੇ ਹਨ ਤਾਂ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀਵਾਰਹੋਵੇਗਾ ਕਿ ਇਕ ਸਿੱਖ ਕਿਸੇ ਕੌਮੀ ਪਾਰਟੀਦੀਅਗਵਾਈਕਰੇਗਾ। ਇਹ ਵੀਜ਼ਿਕਰਯੋਗ ਹੈ ਕਿ ਆਟੋ ਇੰਸ਼ੋਰੈਂਸ ਤੇ ਇੰਪਲਾਇਮੈਂਟ ਏਜੰਸੀਆਂ ਦੀ ਲੁੱਟ ਵਰਗੇ ਮੁੱਦਿਆਂ ਨੂੰ ਉਠਾਉਣਕਰਕੇ ਉਹ ਪਹਿਲਾਂ ਹੀ ਕਾਫੀਨਾਮਬਣਾ ਚੁੱਕੇ ਹਨ।ਟੋਰਾਂਟੋ ਲਾਈਫਮੈਗਜ਼ੀਨ ਨੇ ਉਨ੍ਹਾਂ ਨੂੰ 50 ਸਭ ਤੋਂ ਵਧੀਆਪਹਿਰਾਵੇ ਵਾਲੇ ਤੇ ਸਭ ਤੋਂ ਵੱਧ ਪ੍ਰਭਾਵਸ਼ਾਲੀਵਿਅਕਤੀਆਂ ਦੀਲਿਸਟ ‘ਚ ਸ਼ਾਮਲਕੀਤਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …