ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਿੰਟ ਕਰਕੇ ਵੰਡੀ ਜਾ ਰਹੀ ‘ਜੀਟੀਏ ਬਿਜ਼ਨਸ ਪੇਜਸ ਡਾਇਰੈਕਟਰੀ’ ਇਸ ਸਾਲ ਵੀ ਛਪ ਕੇ ਤਿਆਰ ਹੈ ਅਤੇ ਜੀਟੀਏ ਇਲਾਕੇ ਵਿੱਚ ਸੈਕੜੇ ਥਾਵਾਂ ‘ਤੇ ਵੰਡੀ ਜਾ ਰਹੀ ਹੈ। ਇਸ ਡਾਇਰੈਕਟਰੀ ਵਿੱਚ ਸੈਂਕੜੇ ਬਿਜ਼ਨਸ ਬਾਰੇ ਅਤੇ ਨਵੇਂ ਆਏ ਇੰਮੀਗ੍ਰੈਂਟਾਂ ਬਾਰੇ ਬਹੁਤ ਮਹਤਵਪੂਰਣ ਜਾਣਕਾਰੀ ਉਪਲਬਧ ਹੈ ਅਤੇ ਇਹ ਇਕ ਮਾਤਰ ਅਜਿਹੀ ਡਾਇਰੈਕਟਰੀ ਹੈ, ਜਿਸ ਦਾ ਮੋਬਾਈਲ ਐਪ ਵੀ ਤਿਆਰ ਹੋ ਚੁੱਕਾ ਹੈ, ਜਿਸ ਨੂੰ 10,000 ਤੋਂ ਵੱਧ ਲੋਕ ਇਸਤੇਮਾਲ ਕਰ ਰਹੇ ਹਨ। ਇਸ ਮੋਬਾਈਲ ਐਪ ‘ਤੇ ਪਰਵਾਸੀ ਰੇਡਿਓ 24 ਘੰਟੇ ਸੁਣਿਆ ਜਾ ਸਕਦਾ ਹੈ ਅਤੇ ਹੁਣ ਕਮਿਉਨਿਟੀ ਵਿੱਚ ਹੋਣ ਵਾਲੇ ਹਰ ਇਕ ਸਮਾਗਮ ਦੀ ਜਾਣਕਾਰੀ ਵੀ ਉਪਲਬਧ ਕਰਵਾ ਦਿੱਤੀ ਗਈ ਹੈ। ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਿਛਲੇ ਸਾਲਾਂ ਦੀ ਤਰਾ੍ਹਂ ਇਸ ਸਾਲ ਵੀ ਇਸ ਡਾਇਰੈਕਟਰੀ ਨੂਮ ਆਪਣੇ ਘਰ ਸਾ ਸ਼ਿੰਗਾਰ ਬਨਾਉਣ ਅਤੇ ਇਸਤੇਮਾਲ ਕਰਨ। ਇਸ ਡਾਇਰੈਕਟਰੀ ਵਿੱਚ ਇਸ਼ਤਿਹਾਰ ਦੇਣ ਲਈ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਅਦਾਰਾ ਪਰਵਾਸੀ ਦੇ ਹੈੱਡ ਆਫਿਸ ਨਾਲ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਜੀ.ਟੀ.ਏ. ਨਿਊਜ਼ / ‘ਹਰ ਪਾਸੇ ਨਜਰੀਂ ਆਵੇ ਜੀਟੀਏ ਡਾਇਰੈਕਟਰੀ’ ਹਜ਼ਾਰਾਂ ਦੀ ਗਿਣਤੀ ‘ਚ ਵੰਡੀ ਜਾ ਰਹੀ ਹੈ ਜੀਟੀਏ ਬਿਜ਼ਨਸ ਪੇਜ਼ਿਜ਼ ਡਾਇਰੈਕਟਰੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …