14.3 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼24 ਸਾਲਦੀ ਉਮਰ ਤੱਕ ਸਭ ਨੂੰ ਮੁਫ਼ਤ ਦਵਾਈਆਂ

24 ਸਾਲਦੀ ਉਮਰ ਤੱਕ ਸਭ ਨੂੰ ਮੁਫ਼ਤ ਦਵਾਈਆਂ

ਓਨਟਾਰੀਓ ਦਾ ਬਜਟ ਹੋਇਆ ਪਾਸ
ਟੋਰਾਂਟੋ/ਬਿਊਰੋ ਨਿਊਜ਼ : 2017 ਵਿਚਓਨਟਾਰੀਓ ਨੂੰ ਆਰਥਿਕ ਤੌਰ ‘ਤੇ ਮਜ਼ਬੂਤਕਰਨ ਦੇ ਉਦੇਸ਼ ਨਾਲਨਵੀਆਂ ਸੋਧਾਂ ਨਾਲਲਿਬਰਲਸਰਕਾਰ ਦੁਆਰਾ ਪੇਸ਼ਬਜਟਪਾਸਕਰ ਦਿੱਤਾ ਗਿਆ। ਇਸਦੇ ਨਾਲ ਹੀ ਸਰਕਾਰ ਨੇ ਹੈਲਥਕੇਅਰਅਤੇ ਸਿੱਖਿਆ ਦੇ ਖੇਤਰਵਿਚ ਚੰਗੇ ਨਿਵੇਸ਼ ਦੇ ਨਾਲ ਹੀ 24 ਸਾਲਦੀ ਉਮਰ ਤੱਕ ਸਾਰਿਆਂ ਨੂੰ ਮੁਫਤ ਦਵਾਈਆਂ ਦੇਣਅਤੇ 2019 ਵਿਚ ਬੱਚਿਆਂ ਅਤੇ ਨੌਜਵਾਨਾਂ ਲਈਨਵੇਂ ਪ੍ਰੋਗਰਾਮਾਂ ਨੂੰ ਪੇਸ਼ਕਰਨਾਸ਼ਾਮਲਹੈ।ਸਾਲ 2017 ਦੇ ਬਜਟਵਿਚਓਨਟਾਰੀਓਦੀ ਇਕੌਨਮੀ ਨੂੰ ਮਜ਼ਬੂਤਕਰਨਲਈਲੋਕਾਂ, ਕਮਿਊਨਿਟੀਅਤੇ ਕਾਰੋਬਾਰਾਂ ਵਿਚਨਿਵੇਸ਼ਦੀ ਗੱਲ ਕਹੀ ਗਈ ਹੈ।ਸਰਕਾਰਅਗਲੇ ਤਿੰਨਸਾਲਾਂ ਵਿਚਹੈਲਥਕੇਅਰਵਿਚ 11.5 ਬਿਲੀਅਨਦੀਫੰਡਿੰਗ ਵਧਾਈ ਗਈ ਹੈ ਤਾਂ ਕਿ ਹਸਪਤਾਲਾਂ ਵਿਚਵੇਟਿੰਗ ਦਾਸਮਾਂ ਘੱਟ ਹੋ ਸਕੇ, ਕੇਅਰ ਤੱਕ ਅਸਾਨ ਪਹੁੰਚ ਹੋਵੇ, ਮਰੀਜ਼ਾਂ ਨੂੰ ਚੰਗੇ ਅਨੁਭਵ ਨਾਲ ਤੇਜ਼ੀ ਨਾਲਠੀਕਹੋਣਵਿਚ ਮੱਦਦ ਮਿਲੇ।ਸਰਕਾਰਅਗਲੇ ਤਿੰਨਸਾਲਾਂ ਵਿਚ 6.4 ਬਿਲੀਅਨਡਾਲਰ ਦੇ ਵਾਧੂਨਿਵੇਸ਼ਨਾਲਪੜ੍ਹਨਵਾਲਿਆਂ ਦੀ ਮੱਦਦ ਲਈਕਿੰਡਰਗਾਰਡਨ ਤੋਂ ਪੋਸਟਸੈਕੰਡਰੀਐਜੂਕੇਸ਼ਨ ਨੂੰ ਵੀ ਮੱਦਦ ਪ੍ਰਦਾਨਕਰੇਗੀ। ਬਜਟਦੀਆਂ ਹੋਰਵਿਸ਼ੇਸ਼ਤਾਵਾਂ ਵਿਚ ਇਕ ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਸਸਤੀਅਤੇ ਕਵਾਲਿਟੀਲਾਇਸੈਂਸਡਚਾਈਲਡਕੇਅਰਸ਼ਾਮਲ ਹੈ, ਜਿਸ ਵਿਚ 2017-18 ਵਿਚ ਹੀ 24 ਹਜ਼ਾਰ ਨੂੰ ਸ਼ਾਮਲਕੀਤਾਜਾਵੇਗਾ। ਉਥੇ 40 ਹਜ਼ਾਰ ਤੋਂ ਜ਼ਿਆਦਾਵਿਦਿਆਰਥੀਆਂ ਨੂੰ ਸਮਰ ਜੌਬ ਪ੍ਰਦਾਨਕਰਨਵਿਚਵੀ ਮੱਦਦ ਕੀਤੀਜਾਵੇਗੀ ਤਾਂ ਕਿ ਉਹ ਬੇਹਤਰ ਨੌਕਰੀ ਪ੍ਰਾਪਤਕਰਨਲਈ ਅਨੁਭਵ ਪ੍ਰਾਪਤਕਰਸਕਣ। ਉਥੇ ਸਰਕਾਰਬਿਜਲੀ ਦੇ ਬਿਲਾਂ ਵਿਚ 25 ਪ੍ਰਤੀਸ਼ਤਦੀਕਮੀ, ਚਾਰਸਾਲਾਂ ਵਿਚਮਹਿੰਗਾਈ ਦੀਦਰ ਨੂੰ ਕੰਟਰੋਲ ‘ਚ ਰੱਖਣ, ਹਸਪਤਾਲਾਂ, ਸਕੂਲਾਂ, ਸੜਕਾਂ, ਪੁਲਾਂ ਅਤੇ ਹੋਰਪਬਲਿਕ ਇਨਫਰਾਸਟਰੱਕਚਰ ਵਿਚਸਭ ਤੋਂ ਜ਼ਿਆਦਾਨਿਵੇਸ਼ਕੀਤਾਜਾਵੇਗਾ। ਨਾਲ ਹੀ ਓਨਟਾਰੀਓ ਦੇ ਫੇਅਰ ਹਾਊਸਿੰਗ ਪਲਾਨਨਾਲਲੋਕਾਂ ਨੂੰ ਸਸਤੇ ਘਰਖਰੀਦਣਵਿਚ ਮੱਦਦ ਅਤੇ ਹੋਰਸਹਾਇਤਾਕੀਤੀਜਾਵੇਗੀ।

RELATED ARTICLES
POPULAR POSTS