ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਸਿੱਖ ਰਾਜ ਦੇ ਆਖਰੀ ਮਹਾਰਾਜੇ ਕੰਵਰ ਦਲੀਪ ਸਿੰਘ ਦੇ ਦੁਖਾਂਤਕ ਜੀਵਨ ‘ਤੇ ਬਣੀ ਫਿਲਮ ‘ਦੀ ਬਕੈਕ ਪ੍ਰਿੰਸ’ ਟਰਾਂਟੋ, ਮਿਸੀਸਾਗਾ ਅਤੇ ਬਰੈਂਪਟਨ ਸਮੇਤ ਪੂਰੇ ਕੈਨੇਡਾ ਵਿੱਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਉੱਘੇ ਗਾਇਕ ਸਤਿੰਦਰ ਸਰਤਾਜ ਵੱਲੋਂ ਟੋਰਾਂਟੋ ਦੇ ਵੁੱਡਬਾਈਨ ਕਨਵੈਨਸ਼ਨ ਸੈਂਟਰ ‘ਚ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਕੁਝ ਇਤਿਹਾਸਕਾਰਾਂ ਵੱਲੋਂ ਉਸ ਸਮੇਂ ਦੀਆਂ ਹਕੂਮਤਾਂ ਦੀ ਮਿਲੀਭੁਗਤ ਨਾਲ ਪੰਜਾਬੀ ਭਾਈਚਾਰੇ ਨੂੰ ਮਹਾਰਾਜਾ ਦਲੀਪ ਸਿੰਘ ਬਾਰੇ ਪਾਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਪੂਰੀ ਖੋਜ ਤੋਂ ਬਾਅਦ ਉਹਨਾਂ ਦੀ ਟੀਮ ਦਾ ਇਹ ਉਪਰਾਲਾ ਹੈ। ਇਸ ਫਿਲਮ ਵਿੱਚ ਜਿੱਥੇ ਸਤਿੰਦਰ ਸਰਤਾਜ ਨੇ ਮਹਾਰਾਜਾ ਕੰਵਰ ਦਲੀਪ ਸਿੰਘ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ ਉੱਥੇ ਮਹਾਰਾਣੀ ਜਿੰਦਾਂ ਦਾ ਕਿਰਦਾਰ ਉੱਘੀ ਅਭਿਨੇਤਰੀ ਸ਼ਬਾਨਾਂ ਆਜ਼ਮੀ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਫਿਲਮ ਦੇ ਨਿਰਮਾਤਾ ਕਵੀ ਰਾਜ, ਜਸਜੀਤ ਸਿੰਘ ਚੇਲਾ, ਕੰਵਰ ਦਲੀਪ ਸਿੰਘ ਦੇ ਸਾਥੀ ਦਾ ਰੋਲ ਨਿਭਾਉਣ ਵਾਲੇ ਸਿੱਖ ਕੈਨੇਡੀਅਨ ਜੰਮਪਲ ਰੂਪ ਸਿੰਘ ਮੈਗਨ ਅਤੇ ਫਿਲਮ ਦੇ ਫਾਈਨੈਂਸਰ ਗੁਰਪ੍ਰੀਤ ਸਿੰਘ ਬੱਧਣ ਵੀ ਹਾਜ਼ਰ ਸਨ। ਇਸ ਵਿਸ਼ੇ ‘ਤੇ ਰਿਲੀਜ਼ ਹੋਣ ਜਾ ਰਹੀ ਫਿਲਮ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਦੱਸਿਆ ਗਿਆ ਕਿ ਚੁਣੌਤੀਆਂ ਭਰੇ ਇਸ ਵਿਸ਼ੇ ‘ਤੇ ਫਿਲਮ ਬਣਾਉਣਾ ਕੋਈ ਆਸਾਨ ਕੰਮ ਨਹੀਂ ਸੀ ਉਹਨਾਂ ਦੱਸਿਆ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ‘ਚ ਬਣੀ ਇਹ ਫਿਲਮ ਪੰਜਾਬੀਆਂ ਨੂੰ ਅਤੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਸਿੱਖ ਰਾਜ ਬਾਰੇ ਜਾਣਕਾਰੀ ਲਈ ਇਕ ਮੀਲ ਪੱਥਰ ਦਾ ਕੰਮ ਕਰੇਗੀ। ਚੇਤੇ ਰਹੇ ਸਿੱਖਾਂ ਦੇ ਆਖਰੀ ਮਹਾਰਾਜੇ ‘ਤੇ ਬਣੀ ਇਹ ਨਿਵੇਕਲੀ ਫਿਲਮ ਬੀ ਬੀ ਸੀ ਵੱਲੋਂ ਸਲਾਹੇ ਜਾਣ ਸਮੇਤ ਕਈ ਐਵਾਰਡ ਹਾਸਲ ਕਰ ਚੁੱਕੀ ਹੈ। ਸਟੇਜ ਸਕੱਤਰ ਦੀ ਸੇਵਾ ਅਮਰਜੀਤ ਸਿੰਘ ਰਾਏ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਜਗਦੀਸ਼ ਗਰੇਵਾਲ ਨੇ ਆਏ ਸਮੁੱਚੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …