Breaking News
Home / ਜੀ.ਟੀ.ਏ. ਨਿਊਜ਼ / ਮਸਜਿਦ ਦੇ ਮੈਂਬਰਾਂ ‘ਤੇ ਹਮਲਾ ਕਰਨ ਵਾਲੇ ਨੂੰ ਹੋ ਸਕਦੀ ਹੈ ਉਮਰ ਕੈਦ

ਮਸਜਿਦ ਦੇ ਮੈਂਬਰਾਂ ‘ਤੇ ਹਮਲਾ ਕਰਨ ਵਾਲੇ ਨੂੰ ਹੋ ਸਕਦੀ ਹੈ ਉਮਰ ਕੈਦ

ਮਿਸੀਸਾਗਾ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਾਰਚ ਵਿੱਚ ਮਿਸੀਸਾਗਾ ਦੀ ਇੱਕ ਮਸਜਿਦ ਵਿੱਚ ਨਮਾਜ ਅਦਾ ਕਰਨ ਗਏ ਲੋਕਾਂ ਉੱਤੇ ਬਿਨਾਂ ਕਿਸੇ ਮਕਸਦ ਦੇ ਹਮਲਾ ਕਰਨ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਸ ਕਾਰੇ ਨੂੰ ਵੀ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ।
19 ਮਾਰਚ ਨੂੰ ਸਵੇਰੇ 7:00 ਵਜੇ ਤੋਂ ਪਹਿਲਾਂ ਮੈਥਸਨ ਬੋਲੇਵਾਰਡ ਅਤੇ ਕੈਨੇਡੀ ਰੋਡ ਨੇੜੇ ਸਥਿਤ ਡਾਰ ਅਲ-ਤੌਹੀਦ ਇਸਲਾਮਿਕ ਸੈਂਟਰ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ।
ਇੱਕ ਚਸਮਦੀਦ ਨੇ ਦੱਸਿਆ ਕਿ ਮਸਜਿਦ ਦੇ ਅੰਦਰ ਕਈ ਲੋਕ ਸਵੇਰ ਸਮੇਂ ਨਮਾਜ ਅਦਾ ਕਰਨ ਲਈ ਮੌਜੂਦ ਸਨ ਜਦੋਂ ਇਸ ਵਿਅਕਤੀ ਨੇ ਆ ਕੇ ਉਨ੍ਹਾਂ ਉੱਤੇ ਬੀਅਰ ਸਪਰੇਅ ਮਾਰ ਦਿੱਤਾ। ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਤੇ ਗਲੇ ਵਿੱਚ ਕਾਫੀ ਦਿੱਕਤ ਸੁਰੂ ਹੋ ਗਈ। ਮਸਜਿਦ ਦੇ ਮੈਂਬਰਾਂ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਦਕਿ ਐਨੇ ਵਿੱਚ ਕਿਸੇ ਵੱਲੋਂ ਪੁਲਿਸ ਨੂੰ ਸੱਦ ਲਿਆ ਗਿਆ।
ਇਹ ਵੀ ਦੋਸ ਲਾਇਆ ਗਿਆ ਕਿ ਇਸ ਵਿਅਕਤੀ ਨੇ ਆਪਣੇ ਸਰੀਰ ਨਾਲ ਕਈ ਹਥਿਆਰ ਵੀ ਬੰਨ੍ਹੇ ਹੋਏ ਸਨ, ਇਨ੍ਹਾਂ ਵਿੱਚ ਹੀ ਕੁਹਾੜੀ ਤੇ ਕੁੱਝ ਚਾਕੂ ਆਦਿ ਵੀ ਸਨ। ਇਸ ਸਬੰਧ ਵਿੱਚ ਮਿਸੀਸਾਗਾ ਦੇ 24 ਸਾਲਾ ਮੁਹੰਮਦ ਮੌਇਜ ਉਮਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਉਸੇ ਦਿਨ ਅਦਾਲਤ ਵਿੱਚ ਵੀ ਪੇਸ ਕੀਤਾ ਗਿਆ।ਮੌਇਜ ਨੂੰ ਹਥਿਆਰ ਨਾਲ ਹਮਲਾ ਕਰਨ, ਜਹਿਰੀਲੇ ਪਦਾਰਥ ਦੀ ਵਰਤੋਂ ਕਰਕੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਤੇ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ, ਹਥਿਆਰ ਲੁਕਾਉਣ ਤੇ ਧਾਰਮਿਕ ਥਾਂ ਉੱਤੇ ਸਰਾਰਤ ਕਰਨ ਲਈ ਚਾਰਜ ਕੀਤਾ ਗਿਆ।
ਬੁੱਧਵਾਰ ਨੂੰ ਡਿਪਟੀ ਡਾਇਰੈਕਟਰ ਆਫ ਪਬਲਿਕ ਪ੍ਰੌਸੀਕਿਊਸਨ ਸਰਵਿਸ ਆਫ ਕੈਨੇਡਾ ਤੇ ਅਸਿਸਟੈਂਟ ਡਿਪਟੀ ਅਟਾਰਨੀ ਜਨਰਲ ਫੌਰ ਦ ਮਿਨਿਸਟਰੀ ਆਫ ਦ ਅਟਾਰਨੀ ਜਨਰਲ ਵੱਲੋਂ ਕੈਨੇਡਾ ਦੇ ਕ੍ਰਿਮੀਨਲ ਕੋਡ ਅਨੁਸਾਰ ਮੌਇਜ ਖਿਲਾਫ ਅੱਤਵਾਦੀ ਕਾਰਵਾਈ ਸੁਰੂ ਕਰਨ ਦੀ ਇਜਾਜਤ ਦੇ ਦਿੱਤੀ। ਇਸ ਅਧਾਰ ਉੱਤੇ ਜੇ ਮੌਇਜ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੈਰੋਲ ਤੋਂ ਬਿਨਾਂ ਉਮਰਕੈਦ ਹੋ ਸਕਦੀ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …