ਆਖਿਆ 1984 ਨੂੰ ਸਿੱਖ ਨਸਲਕੁਸ਼ੀ ਮੰਨਦਾ ਹਾਂ, ਪਰ ਉਸ ਦੀ ਪ੍ਰਤੀਕ੍ਰਿਆ ਵਜੋਂ ਹਿੰਸਾ ਫੈਲਾਉਣ ਦਾ ਸਮਰਥਕ ਨਹੀਂ
ਓਟਵਾ/ਬਿਊਰੋ ਨਿਊਜ਼
ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਅੱਤਵਾਦ ਨਾਲ ਸਬੰਧਤ ਹਰ ਕਾਰੇ ਦੀ ਨਿਖੇਧੀ ਕਰਦੇ ਹਨ। ਐਨਡੀਪੀ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਬਿਆਨ ਵਿੱਚ ਜਗਮੀਤ ਸਿੰਘ ਨੇ ਜੂਨ 2015 ਵਿੱਚ ਕੈਲੇਫੋਰਨੀਆ ਵਿੱਚ ਹੋਈ ਰੈਲੀ ਵਿੱਚ ਹਿੱਸਾ ਲੈਣ ਦੇ ਆਪਣੇ ਫੈਸਲੇ ਦਾ ਪੱਖ ਪੂਰਿਆ। ਇਹ ਰੈਲੀ 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਮਾਰੇ ਗਏ 10,000 ਸਿੱਖਾਂ ਲਈ ਆਯੋਜਿਤ ਕੀਤੇ ਗਏ ਸਮਾਰੋਹ ਦਾ ਹਿੱਸਾ ਸੀ। ਪਰ ਇਸ ਨੂੰ ਸਿੱਖਾਂ ਦੇ ਵੱਖਰੇ ਮੁਲਕ ਬਣਾਉਣ ਦੀ ਮੰਗ ਦਾ ਸਮਰਥਕ ਵੀ ਮੰਨਿਆ ਗਿਆ। ਜਗਮੀਤ ਸਿੰਘ ਨੇ ਆਖਿਆ ਕਿ ਉਹ ਲੰਮੇਂ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਇਨਸਾਨ ਰਹੇ ਹਨ। ਇਸ ਦੇ ਨਾਲ ਹੀ 1984 ਵਿੱਚ ਹੋਏ ਸਿੱਖਾਂ ਦੇ ਘਾਣ ਦੇ ਸਦਮੇ ਵਿੱਚੋਂ ਬਾਹਰ ਨਿਕਲਣ ਲਈ ਉਹ ਸਿੱਖ ਕਮਿਊਨਿਟੀ ਨੂੰ ਥੋੜ੍ਹਾ ਸਮਾਂ ਤੇ ਥਾਂ ਦੇਣ ਦੇ ਵੀ ਹਮਾਇਤੀ ਹਨ। ਉਹ 1984 ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਨਸਲਕੁਸ਼ੀ ਮੰਨਦੇ ਹਨ। ਪਰ ਉਨ੍ਹਾਂ ਕਦੇ ਵੀ ਇਸ ਦੀ ਪ੍ਰਤੀਕਿਰਿਆ ਵਜੋਂ ਹਿੰਸਾ ਦਾ ਸਹਾਰਾ ਲਏ ਜਾਣ ਦੀ ਗੱਲ ਨੂੰ ਸਹੀ ਨਹੀਂ ਮੰਨਿਆ।
ਉਨ੍ਹਾਂ ਆਖਿਆ ਕਿ 1984 ਵਿੱਚ ਹੋਈਆਂ ਘਟਨਾਵਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਕਿਰਿਆ ਆਪਣੀ ਪਛਾਣ ਨੂੰ ਗ਼ਲ ਲਾਉਣ ਦੀ ਕੋਸ਼ਿਸ਼ ਸੀ ਤੇ ਉਹ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ ਕਿ ਹਾਸ਼ੀਏ ਉੱਤੇ ਮੌਜੂਦ ਲੋਕਾਂ ਦੀਆਂ ਆਵਾਜ਼ਾਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਜਗਮੀਤ ਸਿੰਘ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਥੋੜ੍ਹੀ ਕੁੜੱਤਣ ਪੈਦਾ ਹੋ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …