Breaking News
Home / ਜੀ.ਟੀ.ਏ. ਨਿਊਜ਼ / ਕੰਸਰਵੇਟਿਵ ਦੀ ਹਾਰ ਦਾ ਕਾਰਨ ਗਰਭਪਾਤ ਤੇ ਸਮਲਿੰਗੀ ਵਿਆਹਾਂ ਦਾ ਮਾਮਲਾ!

ਕੰਸਰਵੇਟਿਵ ਦੀ ਹਾਰ ਦਾ ਕਾਰਨ ਗਰਭਪਾਤ ਤੇ ਸਮਲਿੰਗੀ ਵਿਆਹਾਂ ਦਾ ਮਾਮਲਾ!

ਪੀਟਰ ਮੈਕੇਅ ਦੇ ਹੱਥ ਆ ਸਕਦੀ ਹੈ ਕੰਸਰਵੇਟਿਵ ਦੀ ਵਾਗਡੋਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਸੰਸਦੀ ਚੋਣਾਂ ਦੌਰਾਨ ਕੰਸਰਵੇਟਿਵ ਪਾਰਟੀ ਨੂੰ 338 ਵਿਚੋਂ 121 ਸੀਟਾਂ ‘ਤੇ ਜਿੱਤ ਮਿਲੀ ਹੈ, ਜੋ ਪਾਰਟੀ ਦੇ ਆਗੂ ਐਂਡ੍ਰਿਊ ਸ਼ੀਅਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਨਹੀਂ ਪਹੁੰਚਾ ਸਕੀ। ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਲਈ ਪਾਰਟੀ ਨੂੰ 170 ਸੀਟਾਂ ਦੀ ਲੋੜ ਸੀ। ਇਸ ਦੇ ਚੱਲਦਿਆਂ ਕੰਸਰਵੇਟਿਵ ਪਾਰਟੀ ਦੇ ਸਾਬਕਾ ਆਗੂ ਕੁਲੀਗ ਪੀਟਰ ਮੈਕੇਅ ਨੇ ਆਖਿਆ ਕਿ ਐਂਡ੍ਰਿਊ ਸ਼ੀਅਰ ਨੂੰ 2019 ਦੀਆਂ ਚੋਣਾਂ ਵਿੱਚ ਮਿਲੀ ਹਾਰ ਪਿੱਛੇ ਕਈ ਕਾਰਨ ਸਨ, ਪਰ ਗਰਭਪਾਤ ਤੇ ਸਮਲਿੰਗੀ ਵਿਆਹਾਂ ਸਬੰਧੀ ਗੱਲਬਾਤ ਵਰਗੇ ਮੁੱਦੇ ਇਨ੍ਹਾਂ ਵਿੱਚੋਂ ਕੁੱਝ ਸਨ ਜਿਹੜੇ ਐਂਡਰਿਊ ਸ਼ੀਅਰ ਨੂੰ ਲੈ ਡੁੱਬੇ। ਮੈਕੇਅ ਉਹ ਸਾਬਕਾ ਕੰਸਰਵੇਟਿਵ ਕੈਬਨਿਟ ਮੰਤਰੀ ਹਨ ਜਿਨ੍ਹਾਂ ਦਾ ਨਾਮ ਸ਼ੀਅਰ ਦੀ ਥਾਂ ਉੱਤੇ ਸੰਭਾਵੀ ਲੀਡਰ ਵਜੋਂ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੀਡਰਸ਼ਿਪ ਮੁਲਾਂਕਣ ਦੇ ਜੋ ਵੀ ਨਤੀਜੇ ਨਿਕਲਣਗੇ ਉਨ੍ਹਾਂ ਤੋਂ ਪਹਿਲਾਂ ਹੀ ਲੀਡਰ ਦੇ ਅਹੁਦੇ ਲਈ ਮੈਕੇਅ ਨੂੰ ਸੰਭਾਵੀ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ। ਕੈਨੇਡੀਅਨਾਂ ਵੱਲੋਂ ਲਿਬਰਲਾਂ ਦੇ ਹੱਕ ਵਿੱਚ ਦਿੱਤੇ ਗਏ ਫਤਵੇ ਬਾਰੇ ਉਨ੍ਹਾਂ ਮੈਕੇਅ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਇਹੋ ਮੰਨਣਾ ਹੈ ਕਿ ਹੁਣ ਜਦੋਂ ਸਾਨੂੰ ਸੱਤਾ ਦੀ ਵਾਗਡੋਰ ਸਾਂਭਣ ਦਾ ਮੌਕਾ ਮਿਲ ਸਕਦਾ ਸੀ ਪਰ ਅਸੀਂ ਉਸ ਮੌਕੇ ਨੂੰ ਸਾਂਭ ਨਹੀਂ ਸਕੇ।
ਉਨ੍ਹਾਂ ਦੱਸਿਆ ਕਿ ਸ਼ੀਅਰ ਦੀ ਅਗਵਾਈ ਵਿੱਚ ਕੰਸਰਵੇਟਿਵਾਂ ਨੂੰ 49 ਸੀਟਾਂ ਨਾਲ ਹਾਰ ਮਿਲੀ। ਮੈਕੇਅ ਨੇ ਆਖਿਆ ਕਿ ਕੁੱਝ ਮੁੱਦੇ ਸਨ ਜਿਨ੍ਹਾਂ ਬਾਰੇ ਸਿਰਫ ਸਿਆਸਤਦਾਨਾਂ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਰਨੀ ਚਾਹੁੰਦਾ। ਮੈਕੇਅ ਨੇ ਆਖਿਆ ਕਿ ਜਦੋਂ ਮੌਕਾ ਮਿਲਿਆ ਤਾਂ ਇਨ੍ਹਾਂ ਮੁੱਦਿਆਂ ਨਾਲ ਸ਼ੀਅਰ ਨੇ ਸਖ਼ਤੀ ਨਾਲ ਨਹੀਂ ਨਜਿੱਠਿਆ।
ਉਨ੍ਹਾਂ ਆਖਿਆ ਕਿ ਜਦੋਂ ਕੈਨੇਡੀਅਨ ਸ਼ੀਅਰ ਜਾਂ ਟਰੂਡੋ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਭੰਬਲਭੂਸੇ ਵਿੱਚ ਸਨ ਤਾਂ ਅਜਿਹੇ ਵਿੱਚ ਵੀ ਕੰਸਰਵੇਟਿਵਾਂ ਕੋਲ ਕੋਈ ਏਜੰਡਾ ਨਹੀਂ ਸੀ ਜਿਸ ਸਦਕਾ ਲੋਕ ਉਨ੍ਹਾਂ ਨਾਲ ਜੁੜ ਸਕਦੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …